ਬੈਡਮਿੰਟਨ ’ਚ ਭਾਰਤ ਦੀ ਝੋਲੀ ਪਿਆ ਕਾਂਸੀ ਤਮਗਾ, ਹੁਣ ਮੋਦੀ ਨਿਭਾਉਣਗੇ P. V. ਸਿੰਧੂ ਨਾਲ ਕੀਤਾ ਵਾਅਦਾ

08/02/2021 1:31:42 PM

ਨਵੀਂ ਦਿੱਲੀ– ਪਿਛਲੀਆਂ ਰੀਓ ਓਲੰਪਿਕ ਖੇਡਾਂ ਦੀ ਚਾਂਦੀ ਤਮਗਾ ਜੇਤੂ ਤੇ ਮੌਜੂਦਾ ਵਿਸ਼ਵ ਚੈਂਪੀਅਨ ਭਾਰਤ ਦੀ ਪੀ. ਵੀ. ਸਿੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚੀਨ ਦੀ ਹੀ ਬਿੰਗ ਜਿਆਓ ਨੂੰ ਐਤਵਾਰ ਨੂੰ 21-13, 21-15 ਨਾਲ ਹਰਾ ਕੇ ਬੈਡਮਿੰਟਨ ਸਿੰਗਲਜ਼ ਪ੍ਰਤੀਯੋਗਿਤਾ ਵਿਚ ਕਾਂਸੀ ਤਮਗਾ ਜਿੱਤ ਲਿਆ ਤੇ ਇਸਦੇ ਨਾਲ ਹੀ ਉਸ ਨੇ ਭਾਰਤ ਨੂੰ ਇਨ੍ਹਾਂ ਟੋਕੀਓ ਓਲੰਪਿਕ ਖੇਡਾਂ ਵਿਚ ਦੂਜਾ ਤਮਗਾ ਦਿਵਾ ਦਿੱਤਾ। ਸਿੰਧੂ ਇਸ ਦੇ ਨਾਲ ਹੀ ਓਲੰਪਿਕ ਵਿਚ ਲਗਾਤਾਰ ਦੋ ਤਮਗਾ ਜਿੱਤਣ ਵਾਲੀ ਦੇਸ਼ ਦੀ ਦੂਜੀ ਖਿਡਾਰੀ ਬਣ ਗਈ ਹੈ ਤੇ ਇਹ ਉਪਲਬੱਧੀ ਹਾਸਲ ਕਰਨ ਵਾਲੀ ਉਹ ਦੇਸ਼ ਦੀ ਪਹਿਲੀ ਮਹਿਲਾ ਖਿਡਾਰਣ ਬਣ ਗਈ ਹੈ। ਸਿੰਧੂ ਦੀ ਇਸ ਪ੍ਰਾਪਤੀ 'ਤੇ ਪੂਰਾ ਦੇਸ਼ ਉਨ੍ਹਾਂ ਨੂੰ ਵਧਾਈ ਦੇ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਿੰਧੂ ਨੂੰ ਵਧਾਈ ਦਿੱਤੀ ਹੈ। ਹੁਣ ਜਦੋਂ ਸਿੰਧੂ ਮੈਡਲ ਲੈ ਕੇ ਘਰ ਪਰਤੇਗੀ ਤਾਂ ਪੀ.ਐੱਮ ਮੋਦੀ ਉਨ੍ਹਾਂ ਦੇ ਨਾਲ ਆਈਸਕ੍ਰੀਮ ਖਾਣਗੇ। ਸਿੰਧੂ ਦੇ ਪਿਤਾ ਪੀ.ਵੀ. ਰਮੰਨਾ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ।

ਇਹ ਵੀ ਪੜ੍ਹੋ: ਚਿਹਰੇ ’ਤੇ 13 ਟਾਂਕੇ ਲੱਗਣ ਦੇ ਬਾਵਜੂਦ ਰਿੰਗ ’ਚ ਉਤਰੇ ਸਨ ਮੁੱਕੇਬਾਜ਼ ਸਤੀਸ਼, ਹਾਰ ਕੇ ਵੀ ਜਿੱਤੇ ਪ੍ਰਸ਼ੰਸਕਾਂ ਦੇ 'ਦਿਲ'

PunjabKesari

ਰਮੰਨਾ ਨੇ ਨਿਊਜ਼ ਏਜੰਸੀ ਏ.ਐੱਨ.ਆਈ. ਨੂੰ ਦੱਸਿਆ ਕਿ, ‘‘ਮੈਨੂੰ ਲੱਗਦਾ ਹੈ ਕਿ ਉਹ 3 ਅਗਸਤ ਨੂੰ ਆ ਰਹੀ ਹੈ। ਮੈਂ ਦਿੱਲੀ ਜਾਣ ਦੀ ਯੋਜਨਾ ਬਣਾ ਰਿਹਾ ਹਾਂ। ਅਸੀਂ ਓਲੰਪਿਕ ਵਿਚ ਦੇਸ਼ ਲਈ ਵੱਧ ਤੋਂ ਵੱਧ ਤਮਗੇ ਲਿਆਉਣੇ ਹਨ। ਪੀ. ਐੱਮ. ਮੋਦੀ ਨੇ ਸਿੰਧੂ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਸੀ ਕਿ ਟੋਕੀਓ ਵਿਚ ਸਫ਼ਲ ਹੋ ਕੇ ਪਰਤਣ ਤੋਂ ਬਾਅਦ ਇਕੱਠੇ ਆਈਸਕ੍ਰੀਮ ਖਾਣਗੇ। ਅਜਿਹੇ ਵਿਚ ਹੁਣ ਕਾਂਸੀ ਤਮਗਾ ਜਿੱਤਣ ਤੋਂ ਬਾਅਦ ਸਿੰਧੂ ਪੀ. ਐੱਮ. ਮੋਦੀ ਨਾਲ ਆਈਸਕ੍ਰੀਮ ਖਾਵੇਗੀ, ਜਿਵੇਂ ਕਿ ਉਨ੍ਹਾਂ ਨੇ ਵਾਅਦਾ ਕੀਤਾ ਸੀ।’’

ਇਹ ਵੀ ਪੜ੍ਹੋ: ਓਲੰਪਿਕ ਖੇਡਾਂ ’ਚ ਲਗਾਤਾਰ 2 ਤਮਗੇ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਖਿਡਾਰਣ ਬਣੀ P. V. ਸਿੰਧੂ

PunjabKesari

ਜ਼ਿਕਰਯੋਗ ਹੈ ਕਿ ਟੋਕੀਓ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਐਥਲੀਟਾਂ ਨਾਲ ਗੱਲਬਾਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਸਿੰਧੂ ਨਾਲ ਗੱਲ ਕਰਦੇ ਹੋਏ ਉਨ੍ਹਾਂ ਨਾਲ ਉਨ੍ਹਾਂ ਦੀ ਖ਼ੁਰਾਕ ਬਾਰੇ ਵੀ ਗੱਲ ਕੀਤੀ ਸੀ। ਮੋਦੀ ਨੇ ਸਿੰਧੂ ਨੂੰ ਕਿਹਾ ਕਿ ਤੁਹਾਨੂੰ ਆਪਣੀਆਂ ਤਿਆਰੀਆਂ ਲਈ ਆਈਸਕ੍ਰੀਮ ਵੀ ਛੱਡਣੀ ਪਵੇਗੀ। ਪੀ.ਐੱਮ. ਨੇ ਅੱਗੇ ਕਿਹਾ ਸੀ ਕਿ ਤੁਸੀਂ ਟੋਕੀਓ ਤੋਂ ਮੈਡਲ ਲੈ ਕੇ ਆਓ ਫਿਰ ਅਸੀਂ ਇਕੱਠੇ ਆਈਸਕ੍ਰੀਮ ਖਾਵਾਂਗੇ।

ਇਹ ਵੀ ਪੜ੍ਹੋ: ਡਿਪ੍ਰੈਸ਼ਨ ਦੇ ਬਾਵਜੂਦ ਟੋਕੀਓ ’ਚ ਚਮਕੀ ਕਮਲਪ੍ਰੀਤ, ਕਿਸਾਨ ਪਰਿਵਾਰ ਨਾਲ ਰੱਖਦੀ ਹੈ ਸਬੰਧ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News