ਕੋਰੋਨਾ ਵਾਇਰਸ ਕਾਰਣ ਰੱਦ ਨਹੀਂ ਹੋਣਗੀਆਂ ਓਲੰਪਿਕ ਖੇਡਾਂ

02/15/2020 1:14:15 AM

ਟੋਕੀਓ- ਓਲੰਪਿਕ ਆਯੋਜਨ ਨਾਲ ਜੁੜੇ ਇਕ ਪ੍ਰਮੁੱਖ ਅਧਿਕਾਰੀ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਤੋਂ ਮਿਲੇ ਨਿਰਦੇਸ਼ਾਂ ਮੁਤਾਬਕ ਟੋਕੀਓ ਓਲੰਪਿਕ ਨੂੰ ਰੱਦ ਕਰਨ ਜਾਂ ਦੂਜੀ ਜਗ੍ਹਾ ਬਦਲਣ ਲਈ ਕੋਈ ਯੋਜਨਾ ਨਹੀਂ ਬਣਾਈ ਗਈ ਹੈ। ਉਸ ਨੇ ਕਿਹਾ ਕਿ ਇਸ ਮਾਮਲੇ ਨਾਲ ਨਜਿੱਠਣ ਲਈ ਹਾਲਾਂਕਿ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਅਜਿਹੀਆਂ ਸੂਚਨਾਵਾਂ ਪ੍ਰਸਾਰਿਤ ਕਰੇਗੀ, ਜਿਸ ਵਿਚ ਦੱਸਿਆ ਜਾਵੇਗਾ ਕਿ ਚੀਨ ਤੋਂ ਆਏ ਖਿਡਾਰੀਆਂ ਦੇ ਸੰਪਰਕ ਵਿਚ ਆਉਣ ਨਾਲ ਕੋਈ ਸਮੱਸਿਆ ਨਹੀਂ ਹੈ। ਆਈ. ਓ. ਸੀ. ਮੈਂਬਰ ਜਾਨ ਕੋਟਸ ਨੇ ਇੱਥੇ ਸਮੀਖਿਆ ਮੀਟਿੰਗ ਤੋਂ ਬਾਅਦ ਇਹ ਜਾਣਕਾਰੀ ਦਿੱਤੀ। ਚੀਨ ਤੋਂ ਇਨ੍ਹਾਂ ਖੇਡਾਂ ਲਈ ਆ ਰਹੇ 600 ਤੋਂ ਵੱਧ ਖਿਡਾਰੀਆਂ ਵੱਲ ਇਸ਼ਾਰਾ ਕਰਦਿਆਂ ਉਸ ਨੇ ਕਿਹਾ, ''ਸਾਨੂੰ ਵੱਡੇ ਪੱਧਰ 'ਤੇ ਸੰਚਾਰ (ਖਿਡਾਰੀਆਂ ਨਾਲ ਸੰਪਰਕ) ਕਾਇਮ ਕਰਨ ਦੀ ਲੋੜ ਹੈ।''
ਉਸ ਨੇ ਕਿਹਾ, ''ਸਾਨੂੰ ਪਤਾ ਲੱਗਾ ਹੈ ਕਿ ਚੀਨ ਦੇ ਜ਼ਿਆਦਾਤਰ ਖਿਡਾਰੀ ਦੂਜੇ ਦੇਸ਼ਾਂ ਵਿਚ ਹਨ। ਮੈਨੂੰ ਨਹੀਂ ਪਤਾ ਕਿ ਇੱਥੇ ਟੈਸਟ ਪ੍ਰਤੀਯੋਗਿਤਾਵਾਂ ਵਿਚ ਉਨ੍ਹਾਂ ਦੇ ਕਿੰਨੇ ਖਿਡਾਰੀ ਆ ਰਹੇ ਹਨ। ਜੇਕਰ ਉਹ ਚੀਨ ਦੀ ਜਗ੍ਹਾ ਕਿਸੇ ਹੋਰ ਦੇਸ਼ ਤੋਂ ਆ ਰਹੇ ਹਨ ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਵਿਚ ਕੋਈ ਪ੍ਰੇਸ਼ਾਨੀ ਹੈ।''


Gurdeep Singh

Content Editor

Related News