124 ਸਾਲ ਪੁਰਾਣੀਆਂ ਓਲੰਪਿਕ ਖੇਡਾਂ ਦੇ ਜਾਣੋ ਰੋਮਾਂਚਕ ਤੱਥ, ਜਾਣੋ ਹੁਣ ਤੱਕ ਖੇਡਾਂ ''ਚ ਕਿੰਨੇ ਆਏ ਬਦਲਾਅ
Sunday, Jul 18, 2021 - 05:23 PM (IST)
ਸਪੋਰਟਸ ਡੈਸਕ- 124 ਸਾਲ ਪੁਰਾਣੀਆਂ ਓਲੰਪਿਕ ਖੇਡਾਂ ਦਾ ਇਤਿਹਾਸ ਬੇਹੱਦ ਰੋਮਾਂਚਕ ਹੈ। ਇਸਦੀਆਂ ਰਸਮਾਂ ਅਜੇ ਵੀ ਹੈਰਾਨ ਕਰਦੀਆਂ ਹਨ। ਇਸਦੀਆਂ ਕਹਾਣੀਆਂ ਅਜੇ ਵੀ ਚਿਹਰਿਆਂ ’ਤੇ ਮੁਸਕਰਾਹਟ ਲਿਆਉਣ ਲਈ ਕਾਫੀ ਹਨ। ਜਾਣੋ ਕਿਵੇਂ...
ਸੂਰਜ ਦੀਆਂ ਕਿਰਨਾਂ ਨਾਲ ਜਗਾਈ ਜਾਂਦੀ ਹੈ ਟਾਰਚ
ਓਲੰਪਿਕ ਖੇਡਾਂ ਸ਼ੁਰੂ ਹੋਣ ਤੋਂ ਕਈ ਮਹੀਨੇ ਪਹਿਲਾਂ ਹੀ ਗ੍ਰੀਸ ਦੇ ਹੇਰਾ ਮੰਦਰ ਵਿਚ 11 ਸਾਧੀਆਂ ਰਸਮਾਂ ਨਿਭਾ ਕੇ ਟਾਰਚ ਜਗਾਈ ਜਾਂਦੀ ਹੈ। ਇਸਦੇ ਲਈ ਸ਼ੀਸ਼ੇ ਦਾ ਇਸਤੇਮਾਲ ਹੁੰਦਾ ਰਿਹਾ ਜਿਹੜਾ ਕਿ ਸੂਰਜ ਦੀਆਂ ਕਿਰਨਾਂ ਨਾਲ ਗਰਮੀ ਪੈਦਾ ਕਰਕੇ ਅੱਗ ਜਲਾਉਣ ਵਿਚ ਮਦਦ ਕਰਦਾ ਹੈ। ਉਕਤ ਟਾਰਚ ਨੂੰ ਗ੍ਰੀਸ ਵਿਚ ਘੁੰਮਾਉਣ ਤੋਂ ਬਾਅਦ ਓਲੰਪਿਕ ਦੇ ਆਯੋਜਕ ਦੇਸ਼ ਨੂੰ ਸੌਂਪ ਦਿੱਤਾ ਜਾਂਦਾ ਹੈ। ਅੱਗ ਉਹ ਹੀ ਰਹੇ, ਇਸ ਲਈ ਇਕ ਗੱਡੀ ਵਿਚ ਟਾਰਚ ਦੀਆਂ ਕਈ ਕਾਰਬਨ ਕਾਪੀਆਂ ਵੀ ਸਾੜ ਕੇ ਲਿਆਂਦੀਆਂ ਜਾਂਦੀਆਂ ਹਨ ਤਾਂ ਕਿ ਇਕ ਟਾਰਚ ਬੁਝਾਉਣ ’ਤੇ ਉੱਥੋਂ ਅੱਗ ਅੱਗੇ ਜਾ ਸਕੇ।
ਇਹ ਵੀ ਪੜ੍ਹੋ: ਓਲੰਪਿਕ ਪਿੰਡ ’ਤੇ ਛਾਇਆ ਕੋਰੋਨਾ ਦਾ ਸਾਇਆ, ਕੋਵਿਡ-19 ਦਾ ਪਹਿਲਾ ਮਾਮਲਾ ਆਇਆ ਸਾਹਮਣੇ
ਓਲੰਪਿਕ ਵਿਚ ਬੱਚਿਆਂ ਨੂੰ ‘ਨਾਂਹ’
ਓਲੰਪਿਕ ਖੇਡਾਂ ’ਚ ਹਿੱਸਾ ਲੈਣ ਲਈ ਪਹਿਲਾਂ ਸੀਮਾਂ-ਹੱਦ ਨਹੀਂ ਸੀ। ਇਸ ਕਾਰਨ ਬੱਚੇ ਵੀ ਇਨ੍ਹਾਂ ਖੇਡਾਂ ਵਿਚ ਉੱਤਰ ਜਾਂਦੇ ਸਨ। ਓਲੰਪਿਕ ਮੈਨੇਜਮੈਂਟ ਇਸ ਤੋਂ ਬਾਅਦ ਏਡੀ ਤੇ ਏਗਲ ਰੂਲ ਲੈ ਕੇ ਆਇਆ। ਹੁਣ ਓਲੰਪਿਕ ਵਿਚ ਹਿੱਸਾ ਲੈਣ ਦੀ ਘੱਟ ਤੋਂ ਘੱਟ ਉਮਰ 16 ਸਾਲ ਹੈ। ਦਿਮਿਤ੍ਰਿਯੋਸ ਲਾਊਂਡ੍ਰਾਸ 1896 ਦੀਆਂ ਖੇਡਾਂ ਵਿਚ ਹਿੱਸਾ ਲੈਣ ਵਾਲਾ ਸਭ ਤੋਂ ਘੱਟ ਉਮਰ ਦਾ ਓਲੰਪਿਕ ਐਥਲੀਟ ਹੈ।
ਇਹ ਵੀ ਪੜ੍ਹੋ: 'ਪਸੀਨੇ' ਤੋਂ ਛੁਟਕਾਰੇ ਲਈ ਮਸ਼ਹੂਰ ਫਿਟਨੈੱਸ ਮਾਡਲ ਨੂੰ ਇਹ ਕੰਮ ਪਿਆ ਮਹਿੰਗਾ, ਮਿਲੀ ਮੌਤ
ਸਿਰਫ਼ ਇਕ ਤਮਗਾ
ਪ੍ਰਾਚੀਨ ਓਲੰਪਿਕ ਖੇਡਾਂ ਵਿਚ ਜੇਤੂ ਨੂੰ ਸਿਰਫ਼ ਇਕ ਹੀ ਤਮਗਾ ਦਿੱਤਾ ਜਾਂਦਾ ਸੀ ਪਰ ਹੌਲੀ-ਹੌਲੀ ਪਹਿਲੇ 3 ਜੇਤੂਆਂ ਨੂੰ ਸੋਨ, ਚਾਂਦੀ ਤੇ ਕਾਂਸੀ ਤਮਗਾ ਦੇਣ ਦਾ ਰਿਵਾਜ ਸ਼ੁਰੂ ਹੋਇਆ।
ਇਹ ਵੀ ਪੜ੍ਹੋ: ਇੰਗਲੈਂਡ ਦੀਆਂ ਗਲੀਆਂ ’ਚ ਮਸਤੀ ਕਰਦੇ ਦਿਖੇ ਵਿਰਾਟ ਅਤੇ ਅਨੁਸ਼ਕਾ, ਤਸਵੀਰਾਂ ਵਾਇਰਲ
...ਤਦ ਅੱਧ-ਨੰਗੇ ਦੌੜਦੇ ਸਨ ਐਥਲੀਟ
ਪਹਿਲਾਂ ਓਲੰਪਿਕ ਖੇਡਾਂ ਵਿਚ ਪ੍ਰਮਾਤਮਾ ਦਾ ਆਸ਼ੀਰਵਾਦ ਲੈਣ ਲਈ ਲਾਇਨ ਕਲਾਥ (ਪ੍ਰਾਚੀਨ ਲੰਗੋਟ) ਪਹਿਨ ਕੇ ਐਥਲੀਟ ਦੌੜਦੇ ਸਨ। ਦਰਅਸਲ ਨੰਗਾ ਹੋਣਾ ਨਿਡਰਤਾ, ਸਾਹਸ, ਸ਼ਕਤੀ ਤੇ ਦੇਵਤਿਆਂ ਲਈ ਇਕ ਸ਼ਰਧਾਂਜਲੀ ਮੰਨਿਆ ਜਾਂਦਾ ਸੀ। ਕੀ ਤੁਸੀਂ ਜਾਣਦੇ ਹੋ ਕਿ ਜਿਮਨੇਜੀਅਮ ਸ਼ਬਦ ਗ੍ਰੀਕ ਸ਼ਬਦ ਜਿਮਨੋਸ ਤੋਂ ਆਇਆ ਹੈ, ਜਿਸਦਾ ਮਤਲਬ ਨਗਰ ਹੁੰਦਾ ਹੈ।
ਇਹ ਵੀ ਪੜ੍ਹੋ: ਛੋਟੀ ਉਮਰੇ ਅਨਾਥ ਹੋਈ ਰੇਵਤੀ ਓਲੰਪਿਕ ’ਚ ਦਿਖਾਏਗੀ ਦਮ, ਮਜ਼ਦੂਰੀ ਕਰ ਨਾਨੀ ਨੇ ਇੱਥੇ ਤੱਕ ਪਹੁੰਚਾਇਆ
ਸਿਪਾਹੀਆਂ ਲਈ ਪੈਰਾਲੰਪਿਕ
1960 ਵਿਚ ਪੈਰਾਲੰਪਿਕ ਖੇਡਾਂ ਦਾ ਪਹਿਲੀ ਵਾਰ ਆਯੋਜਨ ਰੋਮ ਵਿਚ ਹੋਇਆ ਸੀ। ਇਸ ਵਿਚ ਯੁੱਧ ਵਿਚ ਹਿੱਸਾ ਲੈ ਚੁੱਕੇ ਬਜ਼ੁਰਗ ਸਿਪਾਹੀਆਂ ਦੇ ਮੁਕਾਬਲੇ ਕਰਵਾਏ ਗਏ। ਇਸ ਵਿਚ ਕਈ ਦਿਵਿਆਂਗ ਵੀ ਸ਼ਾਮਲ ਸਨ। ਹਾਲਾਂਕਿ ਇਸ ਤੋਂ ਪਹਿਲਾਂ ਜਿਮਾਨਸਟ ਜਾਰਜ ਆਈਸੇਰ ਨੇ 1904 ਦੀਆਂ ਓਲੰਪਿਕ ਖੇਡਾਂ ਵਿਚ ਹਿੱਸਾ ਲੈ ਕੇ 6 ਤਮਗੇ ਜਿੱਤੇ ਸਨ। ਉਹ ਆਮ ਸ਼੍ਰੇਣੀ ਵਿਚ ਖੇਡਿਆ ਹਾਲਾਂਕਿ ਉਸਦੀ ਇਕ ਲੱਤ ਲੱਕੜ ਦੀ ਸੀ।
ਨੰਗੇ ਪੈਰ ਜਿੱਤੀ ਮੈਰਾਥਨ ਰੇਸ
1960 ਰੋਮ ਓਲੰਪਿਕ ਵਿਚ ਅਬੇ ਬਿਕਿਲਾ ਨੇ ਮੈਰਾਥਨ ਜਿੱਤੀ। ਉਸਦੇ ਕੋਲ ਆਪਣੇ ਬੂਟ ਨਹੀਂ ਸਨ। ਉਹ ਨੰਗੇ ਪੈਰੀਂ 26 ਮੀਲ ਲੰਬੀ ਮੈਰਾਥਨ ਦੌੜਿਆ ਤੇ ਜਿੱਤਿਆ। ਉਹ ਓਲੰਪਿਕ ਵਿਚ ਤਮਗਾ ਜਿੱਤਣ ਵਾਲਾ ਪਹਿਲਾ ਅਫਰੀਕੀ ਵੀ ਹੈ।
ਓਲੰਪਿਕ ਰਿੰਗ
ਓਲੰਪਿਕ ਦੇ ਰਿੰਗ 5 ਮਹਾਦੀਪਾਂ ਦੇ ਪ੍ਰਤੀਕ ਹਨ। ਇਨ੍ਹਾਂ ਦੇ ਰੰਗ ਇਸ ਲਈ ਚੁਣੇ ਗਏ ਕਿਉਂਕਿ ਦੁਨੀਆ ਦੇ ਸਾਰੇ ਦੇਸ਼ਾਂ ਦੇ ਝੰਡਿਆਂ ਵਿਚ ਕਿਤੇ ਨਾ ਕਿਤੇ ਇਨ੍ਹਾਂ ਵਿਚ ਇਕ ਰੰਗ ਮੌਜੂਦ ਹੈ।
ਸਿਰਫ਼ 1904 ਓਲੰਪਿਕ ਖੇਡਾਂ ’ਚ ਮਿਲਿਆ ਸੋਨ ਤਮਗਾ
ਓਲੰਪਿਕ ਖੇਡਾਂ ਵਿਚ ਪਹਿਲਾਂ ਪਹਿਲੇ ਸਥਾਨ ’ਤੇ ਆਉਣ ਵਾਲੇ ਖਿਡਾਰੀ ਨੂੰ ਸੋਨੇ ਦਾ ਤਮਗਾ ਨਹੀਂ ਮਿਲਦਾ ਸੀ । ਇਹ ਚਾਂਦੀ ਦਾ ਹੁੰਦਾ ਸੀ ਤੇ ਇਸ ’ਤੇ ਸੋਨੇ ਦੀ ਪਰਤ ਹੁੰਦੀ ਸੀ। ਸ਼ੁੱਧ ਸੋਨੇ ਦੇ ਤਮਗੇ 1904 ਦੀਆਂ ਓਲੰਪਿਕ ਖੇਡਾਂ ਵਿਚ ਦਿੱਤੇ ਗਏ ਸਨ।
ਫ੍ਰੈਂਡਸ਼ਿਪ ਤਮਗਾ
1936 ਓਲੰਪਿਕ ਖੇਡਾਂ ਵਿਚ ਜਾਪਾਨ ਦੇ ਪੋਲ ਵਾਲਟਰ ਸ਼ੂਹੇਈ ਨਸ਼ੀਦਾ ਤੇ ਉਸਦੇ ਦੋਸਤ ਸੂਓ ਓਏ ਵਿਚ ਚਾਂਦੀ ਤਮਗੇ ਲਈ ਟਾਈ ਬ੍ਰੇਕ ਫਸ ਗਿਆ। ਦੋਵਾਂ ਨੇ ਚਾਂਦੀ ਤੇ ਕਾਂਸੀ ਤਮਗੇ ਨੂੰ ਵਿਚਾਲੇ ਵਿਚ ਕੱਟਿਆ ਤੇ ਨਵਾਂ ਤਮਗਾ ਬਣਾ ਲਿਆ। ਇਸ ਨੂੰ ਫ੍ਰੈਂਡਸ਼ਿਪ ਤਮਗਾ ਕਿਹਾ ਜਾਣ ਲੱਗਾ।
ਫੇਲਪਸ ਦਾ ਕੰਪੀਟੀਟਰ
ਮਾਈਕਲ ਫੇਲਪਸ ਨੂੰ ਓਲੰਪਿਕ ਖੇਡਾਂ ਦੇ ਇਤਿਹਾਸ ਵਿਚ ਸਭ ਤੋਂ ਵੱਧ ਤਮਗੇ ਜਿੱਤਣ ਦਾ ਸਿਹਰਾ ਜਾਂਦਾ ਹੈ ਪਰ ਪ੍ਰਾਚੀਨ ਕਹਾਣੀਆਂ ਬਿਆਨ ਕਰਦੀਆਂ ਹਨ ਕਿ ਉਸ ਤੋਂ ਪਹਿਲਾਂ ਦੂਜੀ ਸ਼ਤਾਬਦੀ ਬੀ. ਸੀ. ਆਈ. ਵਿਚ ਪ੍ਰਾਚੀਨ ਓਲੰਪਿਕ ਰਨਰ ਲਿਓਨਿਡਾਸ ਨੇ 25 ਤਮਗੇ ਜਿੱਤੇ ਸਨ। ਉਸ ਨੂੰ ਦੌੜ ਵਿਚ ਹਰਾਉਣਾ ਬੇਹੱਦ ਮੁਸ਼ਕਿਲ ਸੀ।
ਅਮਰੀਕਾ ਆਪਣਾ ਝੰਡਾ ਨਹੀਂ ਝੁਕਾਉਂਦਾ
ਓਲੰਪਿਕ ਉਦਘਾਟਨੀ ਸਮਾਰੋਹ ਦੌਰਾਨ ਸਾਰੇ ਦੇਸ਼ ਹੋਸਟ ਦੇਸ਼ ਦੇ ਝੰਡੇ ਦੇ ਸਾਹਮਣੇ ਆਪਣਾ ਝੰਡਾ ਝੁਕਾਉਂਦੇ ਹਨ ਪਰ ਸਿਰਫ਼ ਅਮਰੀਕਾ ਅਜਿਹਾ ਨਹੀਂ ਕਰਦਾ। 1936 ਬਰਲਿਨ ਓਲੰਪਿਕ ਵਿਚ ਅਮਰੀਕਾ ਨੇ ਇਸ ਤੋਂ ਮਨ੍ਹਾ ਕਰ ਦਿੱਤਾ ਸੀ ਕਿਉਂਕਿ ਜਰਮਨੀ ਦਾ ਸ਼ਾਸਕ ਐਡੋਲਫ ਹਿਟਲਰ ਸੀ। ਇਸ ਤੋਂ ਬਾਅਦ ਅਮਰੀਕਾ ਨੇ ਫ਼ੈਸਲਾ ਕੀਤਾ ਕਿ ਉਹ ਕਦੇ ਆਪਣਾ ਝੰਡਾ ਨਹੀਂ ਝੁਕਾਏਗਾ।
...ਜਦੋਂ ਸਾਰੇ ਤੈਰਾਕਾਂ ਨੇ ਮੁੱਛਾਂ ਰੱਖ ਲਈਆਂ
1972 ਦੀਆਂ ਓਲੰਪਿਕ ਖੇਡਾਂ ਵਿਚ 9 ਵਾਰ ਦੇ ਤੈਰਾਕ ਚੈਂਪੀਅਨ ਮਾਰਕ ਮਾਰਕ ਸਪਿਟਜ਼ ਨੇ ਇਕ ਰਸ਼ੀਅਨ ਕੋਚ ਨੂੰ ਕਹਿ ਦਿੱਤਾ ਕਿ ਮੇਰੀਆਂ ਮੁੱਛਾਂ ਦੇ ਕਾਰਨ ਮੂੰਹ ਵਿਚ ਪਾਣੀ ਨਹੀਂ ਜਾਂਦਾ, ਇਸ ਕਾਰਨ ਮੈਂ ਤੇਜ਼ ਤੈਰਦਾ ਹਾਂ। ਇਸ ਤੋਂ ਬਾਅਦ ਅਗਲੀਆਂ ਓਲੰਪਿਕ ਖੇਡਾਂ ਵਿਚ ਸਾਰੇ ਤੈਰਾਕ ਮੁੱਛ ਵਿਚ ਦਿਸੇ।
ਕੌਫੀ ਵੇਚ ਕੇ ਓਲੰਪਿਕ ’ਚ ਜਗ੍ਹਾ ਬਣਾਈ
1932 ਦੀਆਂ ਲਾਂਸ ਏਂਜਲਸ ਓਲੰਪਿਕ ਖੇਡਾਂ ਵਿਚ ਬ੍ਰਾਜ਼ੀਲ ਦੇ ਐਥਲੀਟਾਂ ਨੂੰ ਆਪਣੇ ਟੂਰ ਦਾ ਖ਼ਰਚਾ ਕੱਢਣ ਲਈ ਕੌਫੀ ਵੇਚਣੀ ਪਈ ਸੀ। ਦਰਅਸਲ, ਸੇਨ ਪੈਡ੍ਰੋ ਮੈਨੇਜਮੈਂਟ ਤਦ ਪ੍ਰਤੀ ਐਥਲੀਟ ਤੋਂ ਇਕ ਡਾਲਰ ਚਾਰਜ ਕਰ ਰਿਹਾ ਸੀ, ਅਜਿਹੇ ਵਿਚ ਜਿਹੜੇ ਖਿਡਾਰੀ ਕੌਫੀ ਵੇਚ ਸਕੇ, ਉਹ ਉੱਥੇ ਰਹੇ, ਬਾਕੀ 15 ਐਥਲੀਟਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।