ਬ੍ਰਿਸਬੇਨ ਨੂੰ ਅਗਲੇ ਮਹੀਨੇ ਘੋਸ਼ਿਤ ਕੀਤਾ ਜਾਏਗਾ ਓਲੰਪਿਕ 2032 ਦਾ ਮੇਜ਼ਬਾਨ

Friday, Jun 11, 2021 - 02:10 PM (IST)

ਬ੍ਰਿਸਬੇਨ ਨੂੰ ਅਗਲੇ ਮਹੀਨੇ ਘੋਸ਼ਿਤ ਕੀਤਾ ਜਾਏਗਾ ਓਲੰਪਿਕ 2032 ਦਾ ਮੇਜ਼ਬਾਨ

ਲੁਸਾਨੇ (ਭਾਸ਼ਾ) : ਟੋਕੀਓ ਵਿਚ ਅਗਲੇ ਮਹੀਨੇ ਬ੍ਰਿਸਬੇਨ ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਦੇ ਮੈਂਬਰਾਂ ਲਈ 2032 ਓਲੰਪਿਕ ਦਾ ਮੇਜ਼ਬਾਨ ਬਣਨ ਦੀ ਪੇਸ਼ਕਸ਼ ਕੀਤੀ ਜਾਏਗੀ। ਆਈ.ਓ.ਸੀ. ਪ੍ਰਧਾਨ ਥਾਮਸ ਬਾਕ ਨੇ ਕਿਹਾ ਕਿ ਟੋਕੀਓ ਓਲੰਪਿਕ ਦੇ ਉਦਘਾਟਨ ਸਮਾਰੋਹ ਤੋਂ ਪਹਿਲਾਂ 21 ਜੁਲਾਈ ਨੂੰ ਕਾਰਜਕਾਰੀ ਬੋਰਡ ਦੀ ਬੈਠਕ ਦੇ ਬਾਅਦ ਬ੍ਰਿਸਬੇਨ ਨੂੰ ਮੇਜ਼ਬਾਨੀ ਦੇ ਅਧਿਕਾਰ ਦਿੱਤੇ ਜਾ ਸਕਦੇ ਹਨ।

ਇਹ ਵੀ ਪੜ੍ਹੋ: ਯੁਜਵੇਂਦਰ ਚਾਹਲ ਅਤੇ ਧਨਾਸ਼੍ਰੀ ਦੇ ਘਰ ਆਈ ਖ਼ੁਸ਼ਖ਼ਬਰੀ, ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਖ਼ਾਸ ਪਲ

ਬੋਲੀ ਅਭਿਆਨ ਨੂੰ ਸੁਚਾਰੂ ਕਰਨ ਅਤੇ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਲਈ ਬਣਾਈ ਗਈ ਨਵੀਂ ਪ੍ਰਣਾਲੀ ਤਹਿਤ ਬ੍ਰਿਸਬੇਨ ਪਹਿਲਾ ਓਲੰਪਿਕ ਮੇਜ਼ਬਾਨ ਸ਼ਹਿਰ ਬਣੇਗਾ, ਜਿਸ ਦੀ ਚੋਣ ਬਿਨਾਂ ਵਿਰੋਧ ਹੋਵੇਗੀ। ਆਸਟ੍ਰੇਲੀਆ ਦੇ ਇਸ ਸ਼ਹਿਰ ਨੂੰ ਫਰਵਰੀ ਵਿਚ ਮੇਜ਼ਬਾਨੀ ਦੀ ਦੌੜ ਵਿਚ ਤੇਜ਼ੀ ਨਾਲ ਅੱਗੇ ਕੀਤਾ ਗਿਆ ਸੀ, ਜਦੋਂ ਆਈ.ਓ.ਸੀ. ਨੇ ਇਸ ਨੂੰ ਪਹਿਲ ਦਾ ਦਾਅਵੇਦਾਰ ਕਰਾਰ ਦਿੱਤਾ ਸੀ। ਬ੍ਰਿਸਬੇਨ ਦੀ ਬੋਲੀ ਦੀ ਅਗਵਾਈ ਆਈ.ਓ.ਸੀ. ਦੇ ਉਪ ਪ੍ਰਧਾਨ ਜੌਹਨ ਕੋਟਸ ਨੇ ਕੀਤੀ।

ਇਹ ਵੀ ਪੜ੍ਹੋ: ਕੋਵਿਡ-19 ਪ੍ਰਭਾਵ: ਦਿ ਹੰਡ੍ਰੇਡ ਟੂਰਨਾਮੈਂਟ ਤੋਂ ਹਟੇ ਵਾਰਨਰ ਅਤੇ ਸਟੋਈਨਿਸ


author

cherry

Content Editor

Related News