ਚੀਫ ਕੋਚ ਹਾਕੀ ਓਲੰਪੀਅਨ ਰਾਜਿੰਦਰ ਸਿੰਘ ਨੇ ਪਹਿਲੀ ਤਨਖਾਹ ਕੀਤੀ ਗੋਲਕੀਪਰਾਂ ਨੂੰ ਸਮਰਪਿਤ
Sunday, Jul 11, 2021 - 06:53 PM (IST)

ਸਪੋਰਟਸ ਡੈਸਕ- ਪੰਜਾਬ ਦੇ ਚੀਫ ਕੋਚ ਹਾਕੀ ਓਲੰਪੀਅਨ ਰਾਜਿੰਦਰ ਸਿੰਘ (ਜੂਨੀਅਰ) ਨੇ ਆਪਣੀ ਪਹਿਲੀ ਤਨਖਾਹ ਸੁਰਜੀਤ ਹਾਕੀ ਅਕੈਡਮੀ ਦੇ ਗੋਲਕੀਪਰਾਂ ਨੂੰ ਸਮਰਪਿਤ ਕੀਤੀ ਹੈ। ਉਨ੍ਹਾਂ ਕਿਹਾ ਕਿ ਹਾਕੀ ਨੇ ਉਨ੍ਹਾਂ ਨੂੰ ਜ਼ਿੰਦਗੀ ਵਿਚ ਚੰਗੀ ਇੱਜ਼ਤ, ਸ਼ੋਹਰਤ ਅਤੇ ਅਹੁਦੇ ਬਖਸ਼ੇ ਹਨ ਅਤੇ ਹੁਣ ਬਾਕੀ ਜ਼ਿੰਦਗੀ ਹਾਕੀ ਦੀ ਤਰੱਕੀ ਤੇ ਹਾਕੀ ਖਿਡਾਰੀਆਂ ਦੀ ਮਦਦ ਕਰਕੇ ਉਹ ਹਾਕੀ ਦਾ ਕਰਜ਼ ਉਤਾਰਨ ਦੀ ਕੋਸ਼ਿਸ਼ ਕਰ ਰਹੇ ਹਨ । ਉਨ੍ਹਾਂ ਨੇ ਅੱਜ ਬਤੌਰ ਚੀਫ ਕੋਚ ਹਾਕੀ ਜੋ ਪਹਿਲੀ ਤਨਖਾਹ ਮਿਲੀ, ਨੂੰ ਗੋਲਕੀਪਰਾਂ ਨੂੰ ਸਮਰਪਿਤ ਕਰਦੇ ਹੋਏ ਸੁਰਜੀਤ ਹਾਕੀ ਅਕੈਡਮੀ ਜਲੰਧਰ ਦੇ ਗੋਲਕੀਪਰਾਂ ਨੂੰ ਕੰਪਲੀਟ ਗੋਲਕੀਪਿੰਗ ਕਿੱਟ ਖਰੀਦ ਕੇ ਦਿੱਤੀ । ਉਨ੍ਹਾਂ ਅੱਗੇ ਕਿਹਾ ਕਿ ਭਵਿੱਖ ਵਿਚ ਉਹ ਇਸੇ ਤਰ੍ਹਾਂ ਹਰ ਲੋੜਵੰਦ ਹਾਕੀ ਖਿਡਾਰੀਆਂ ਦੀ ਮਦਦ ਕਰਦੇ ਰਹਿਣਗੇ ।