37 ਸਾਲਾ ਓਲੰਪੀਅਨ ਐਥਲੀਟ ਲੋਲੋ ਜੋਨਸ ਬੋਲੀ- ਮੇਰੀ ਸਫਲਤਾ ਦਾ ਰਾਜ਼ ਕੁਆਰਾਪਣ

Saturday, Feb 01, 2020 - 01:49 AM (IST)

37 ਸਾਲਾ ਓਲੰਪੀਅਨ ਐਥਲੀਟ ਲੋਲੋ ਜੋਨਸ ਬੋਲੀ- ਮੇਰੀ ਸਫਲਤਾ ਦਾ ਰਾਜ਼ ਕੁਆਰਾਪਣ

ਨਵੀਂ ਦਿੱਲੀ - ਅਮਰੀਕਾ ਦੀ 37 ਸਾਲਾ ਐਥਲੀਟ ਲੋਲੋ ਜੋਨਸ ਨੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਉਸਦਾ ਕਹਿਣਾ ਹੈ ਕਿ ਉਹ ਓਲੰਪਿਕ ਤੋਂ ਇਲਾਵਾ ਵੱਡੇ ਟੂਰਨਾਮੈਂਟਾਂ ਵਿਚ ਇਸ ਲਈ ਸਫਲ ਰਹੀ ਹੈ ਕਿਉਂਕਿ ਉਹ ਕੁਆਰੀ ਹੈ। ਲੋਲੋ ਨੇ ਕਿਹਾ, ''ਕੁਆਰੀ ਰਹਿਣ ਦਾ ਇਕ ਵੱਡਾ ਫਾਇਦਾ ਇਹ ਰਿਹਾ ਕਿ ਮੈਨੂੰ ਆਪਣੇ ਕੰਮ 'ਤੇ ਫੋਕਸ ਕਰਨ ਦਾ ਪੂਰਾ ਟਾਈਮ ਮਿਲਿਆ।''

PunjabKesariPunjabKesari
ਇਕ ਰਿਐਲਿਟੀ ਸ਼ੋਅ ਵਿਚ ਪਹੁੰਚੀ ਲੋਲੋ ਨੇ ਸਾਫ ਕਿਹਾ ਕਿ ਸਾਰੇ ਲੋਕ ਮੈਨੂੰ ਜਾਣਦੇ ਹਨ ਕਿ ਮੈਂ ਹਮੇਸ਼ਾ ਤਣਾਅ ਮੁਕਤ ਰਹੀ ਹਾਂ। ਕਹਿੰਦੇ ਹਨ ਕਿ ਕਿਸੇ ਵੀ ਐਥਲੀਟ ਲਈ ਗੇਮ ਤੋਂ ਪਹਿਲਾਂ ਕਿਸੇ ਮਰਦ ਨਾਲ ਨੇੜਤਾ ਵਧਾਉਣਾ ਚੰਗਾ ਰਹਿੰਦਾ ਹੈ ਪਰ ਮੈਂ ਲੱਕੀ ਹਾਂ ਕਿ ਮੈਨੂੰ ਇਸਦੀ ਲੋੜ ਨਹੀਂ ਪਈ। 2008, 2012 ਦੀਆਂ ਸਮਰ ਤੇ 2014 ਦੇ ਵਿੰਟਰ ਗੇਮਾਂ ਵਿਚ ਮੈਡਲ ਜਿੱਤ ਚੁੱਕੀ ਲੋਲੋ ਹੁਣ ਟੋਕੀਓ ਓਲੰਪਿਕ 2020 ਦੀਆਂ ਤਿਆਰੀਆਂ ਕਰ ਰਹੀ ਹੈ। ਉਹ ਪਹਿਲਾਂ ਵੀ ਇਕ ਸ਼ੋਅ ਦੌਰਾਨ ਦੱਸ ਚੁੱਕੀ ਹੈ ਕਿ ਮੈਂ ਅਜੇ ਤਕ ਇਸ ਲਈ ਕਿਸੇ ਨਾਲ ਨੇੜਤੇ ਨਹੀਂ ਵਧਾਈ ਕਿਉਂਕਿ ਮੈਂ ਚਾਹੁੰਦੀ ਹਾਂ ਕਿ ਪਹਿਲੀ ਵਾਰ ਆਪਣੇ ਪਤੀ ਨਾਲ ਹੀ ਰਿਲੇਸ਼ਨ ਵਿਚ ਆਵਾਂ। ਇਹ ਉਸ ਨੂੰ ਮੇਰੇ ਵਲੋਂ ਇਕ ਤਰ੍ਹਾਂ ਦਾ ਗਿਫਟ ਹੋਵੇਗਾ।

PunjabKesari

ਲੋਲੋ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਉਸਦਾ ਇਹ ਸਫਰ ਹਾਲਾਂਕਿ ਇੰਨਾ ਆਸਾਨ ਨਹੀਂ ਸੀ। ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਮੁਸ਼ਕਿਲ ਪ੍ਰੀਖਿਆ ਸੀ। ਇਹ ਓਲੰਪਿਕ ਲਈ ਪ੍ਰੈਕਟਿਸ ਕਰਨਾ ਜਾਂ ਕਿਸੇ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਤੋਂ ਵੀ ਮੁਸ਼ਕਿਲ ਸੀ।

PunjabKesari


author

Gurdeep Singh

Content Editor

Related News