SL v WI : ਡੈਬਿਊ ਮੈਚ ''ਚ ਵਿੰਡੀਜ਼ ਖਿਡਾਰੀ ਦੇ ਸਿਰ ''ਚ ਲੱਗੀ ਸੱਟ, ਹਸਪਤਾਲ ''ਚ ਦਾਖਲ

Sunday, Nov 21, 2021 - 07:57 PM (IST)

SL v WI : ਡੈਬਿਊ ਮੈਚ ''ਚ ਵਿੰਡੀਜ਼ ਖਿਡਾਰੀ ਦੇ ਸਿਰ ''ਚ ਲੱਗੀ ਸੱਟ, ਹਸਪਤਾਲ ''ਚ ਦਾਖਲ

ਕੋਲੰਬੋ- ਵੈਸਟਇੰਡੀਜ਼ ਦੇ ਜੇਰੇਮੀ ਸੋਲੋਜਾਨੋ ਨੂੰ ਸ਼੍ਰੀਲੰਕਾ ਦੇ ਵਿਰੁੱਧ ਉਸਦੇ ਡੈਬਿਊ ਟੈਸਟ ਮੈਚ ਦੇ ਦੌਰਾਨ ਦਿਮੁਥ ਕਰੁਣਾਰਤਨੇ ਦਾ ਸ਼ਾਟ ਸਿਰ 'ਚ ਲੱਗਣ ਤੋਂ ਬਾਅਦ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ। ਇਹ ਮੰਦਭਾਗੀ ਘਟਨਾ ਐਤਵਾਰਨ ਨੂੰ ਪਹਿਲੇ ਦਿਨ 24ਵੇਂ ਓਵਰ ਵਿਚ ਹੋਈ। ਰੋਸਟਨ ਚੇਜ਼ ਨੇ ਸ਼੍ਰੀਲੰਕਾ ਦੇ ਕਪਤਾਨ ਨੂੰ ਇਕ ਸ਼ਾਟ ਬਾਲ ਸੁੱਟੀ, ਜਿਨ੍ਹਾਂ ਨੇ ਇਕ ਸ਼ਕਤੀਸ਼ਾਲੀ ਪੁਲ ਸ਼ਾਟ ਲਗਾਇਆ ਤੇ ਗੇਂਦ ਸ਼ਾਰਟ ਲੈੱਗ 'ਤੇ ਖੜ੍ਹੇ ਸੋਲੋਜਾਨੋ ਦੇ ਕੋਲ ਸਿੱਧੇ ਉਸਦੇ ਹੈਲਮੇਟ ਦੇ ਅੱਗੇ ਲੱਗੀ, ਗ੍ਰਿਲ ਨਾਲ ਟਕਰਾਈ।

PunjabKesari
ਗੇਂਦ ਦੇ ਲੱਗਣ ਕਾਰਨ ਹੈਲਮੇਟ ਦਾ ਅਗਲਾ ਹਿੱਸਾ ਆਪਣੀ ਜਗ੍ਹਾ ਤੋਂ ਬਾਹਰ ਆ ਗਿਆ। ਸੋਲੋਜਾਨੋ ਮੈਦਾਨ 'ਤੇ ਡਿੱਗ ਗਏ। ਖਿਡਾਰੀਆਂ ਨੇ ਉਸ ਨੂੰ ਚਾਰੇ ਪਾਸਿਓ ਘੇਰ ਲਿਆ। ਫਿਜ਼ੀਓ ਨੇ ਉਸ ਨੂੰ ਮੈਦਾਨ 'ਚ ਪਹੁੰਚ ਕੇ ਤੁਰੰਤ ਦੇਖਿਆ ਤੇ ਉਸ ਨੂੰ ਸਟਰੈਚਰ 'ਤੇ ਮੈਦਾਨ ਤੋਂ ਬਾਹਰ ਲਿਆਂਦਾ ਗਿਆ। ਜਿਸ ਤੋਂ ਬਾਅਦ ਐਂਬੂਲੈਂਸ ਰਾਹੀਂ ਹਸਪਤਾਲ ਦਾਖਲ ਕਰਵਾਇਆ ਗਿਆ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News