ਸੱਟ ਕਾਰਨ ਪੂਰੀ ਏਸ਼ੇਜ਼ ਸੀਰੀਜ਼ ਤੋਂ ਬਾਹਰ ਹੋਏ ਓਲੀ ਸਟੋਨ

08/17/2019 3:05:39 PM

ਲੰਡਨ— ਇੰਗਲੈਂਡ ਦੇ ਤੇਜ਼ ਗੇਂਦਬਾਜ਼ ਓਲੀ ਸਟੋਨ ਪਿੱਠ ਦੀ ਦਰਦ ਕਾਰਨ ਆਸਟਰੇਲੀਆ ਕ੍ਰਿਕਟ ਟੀਮ ਖਿਲਾਫ ਜਾਰੀ ਵੱਕਾਰੀ ਏਸ਼ੇਜ਼ ਸੀਰੀਜ਼ 'ਚ ਹਿੱਸਾ ਨਹੀਂ ਲੈ ਸਕਣਗੇ। ਸੱਟ ਦਾ ਸ਼ਿਕਾਰ ਹੋਣ ਕਾਰਨ ਸਟੋਨ ਪੂਰੇ ਸੀਜ਼ਨ ਤੋਂ ਬਾਹਰ ਹੋ ਗਏ ਹਨ। ਸਟੋਨ ਨੂੰ ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ 2019 ਤੋਂ ਪਹਿਲਾਂ ਵੈਸਟਇੰਡੀਜ਼ ਦੌਰੇ 'ਤੇ ਸੱਟ ਲੱਗੀ ਸੀ ਅਤੇ ਉਹ ਕੁਝ ਸਮੇਂ ਲਈ ਮੈਦਾਨ ਤੋਂ ਬਾਹਰ ਰਹੇ ਸਨ।

ਉਨ੍ਹਾਂ ਜੁਲਾਈ 'ਚ ਵਾਪਸੀ ਕੀਤੀ ਅਤੇ ਆਇਰਲੈਂਡ ਖਿਲਾਫ ਆਪਣਾ ਪਹਿਲਾ ਟੈਸਟ ਖੇਡਿਆ। ਉਨ੍ਹਾਂ ਨੇ ਲਾਰਡਸ 'ਚ ਹੋਏ ਮੈਚ ਦੀ ਪਹਿਲੀ ਪਾਰੀ 'ਚ ਕੁਲ ਤਿੰਨ ਵਿਕਟਾਂ ਲਈਆਂ। ਇਸ ਤੋਂ ਬਾਅਦ ਉਨ੍ਹਾਂ ਨੂੰ ਏਸ਼ੇਜ਼ ਦੀ ਟੀਮ 'ਚ ਵੀ ਸ਼ਾਮਲ ਕੀਤਾ ਗਿਆ ਪਰ ਪਹਿਲੇ ਮੈਚ ਲਈ ਉਨ੍ਹਾਂ ਨੂੰ ਆਖਰੀ ਗਿਆਰਾਂ 'ਚ ਸ਼ਾਮਲ ਨਹੀਂ ਕੀਤਾ ਗਿਆ। ਹਾਲਾਂਕਿ ਪਿਛਲੇ ਹਫਤੇ ਟ੍ਰੇਨਿੰਗ ਦੇ ਦੌਰਾਨ ਉਨ੍ਹਾਂ ਨੂੰ ਫਿਰ ਸੱਟ ਲੱਗੀ ਅਤੇ ਉਹ ਲਾਰਡਸ ਟੈਸਟ ਤੋਂ ਬਾਹਰ ਹੋ ਗਏ। ਵਾਰਵਿਕਸ਼ਾਇਰ ਦੇ ਸਪੋਰਟਸ ਡਾਇਰੈਕਟਰ ਪਾਲ ਫਾਰਬ੍ਰੇਸ ਦੇ ਹਵਾਲੇ ਤੋਂ ਦੱਸਿਆ ਗਿਆ, ''ਸਾਨੂੰ ਉਨ੍ਹਾਂ ਦੇ ਟੀਮ 'ਚ ਨਾ ਰਹਿਣ ਕਾਰਨ ਬਹੁਤ ਬੁਰਾ ਲਗ ਰਿਹਾ ਹੈ। ਓਲੀ ਨੇ 2018 ਸੀਜ਼ਨ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਇਸ ਸੀਜ਼ਨ 'ਚ ਇੰਗਲੈਂਡ ਅਤੇ ਸਾਡੀ ਟੀਮ ਲਈ ਮਹੱਤਵਪੂਰਨ ਸਾਬਤ ਹੋ ਸਕਦੇ ਸਨ।''


Tarsem Singh

Content Editor

Related News