ਇੰਗਲੈਂਡ ਨੂੰ ਲੱਗਾ ਵੱਡਾ ਝਟਕਾ, ਸੱਟ ਕਾਰਨ ਇਸ ਖਿਡਾਰੀ ਦਾ ਭਾਰਤ ਖ਼ਿਲਾਫ਼ ਖੇਡਣਾ ਸ਼ੱਕੀ

Saturday, Jul 10, 2021 - 08:06 PM (IST)

ਇੰਗਲੈਂਡ ਨੂੰ ਲੱਗਾ ਵੱਡਾ ਝਟਕਾ, ਸੱਟ ਕਾਰਨ ਇਸ ਖਿਡਾਰੀ ਦਾ ਭਾਰਤ ਖ਼ਿਲਾਫ਼ ਖੇਡਣਾ ਸ਼ੱਕੀ

ਸਪੋਰਟਸ ਡੈਸਕ— ਇੰਗਲੈਂਡ ਦੇ ਬੱਲੇਬਾਜ਼ ਓਲੀ ਪੋਪ ਨੂੰ ‘ਵਾਈਟੈਲਿਟੀ ਬਲਾਸਟ’ ’ਚ ਸਰੇ ਖ਼ਿਲਾਫ਼ ਖੇਡਦੇ ਹੋਏ ਪੱਟ ’ਤੇ ਸੱਟ ਲੱਗ ਗਈ ਜਿਸ ਨਾਲ ਉਸ ਦਾ ਭਾਰਤ ਖ਼ਿਲਾਫ਼ ਸ਼ੁਰੂਆਤੀ ਟੈਸਟ ’ਚ ਖੇਡਣਾ ਸ਼ੱਕੀ ਮੰੰਨਿਆ ਜਾ ਰਿਹਾ ਹੈ। 23 ਸਾਲ ਦੇ ਵਿਕਟਕੀਪਰ ਬੱਲੇਬਾਜ਼ ਨੂੰ ਦੋ ਜੁਲਾਈ ਨੂੰ ਸਰੇ ਦੇ ਘਰੇਲੂ ਟੀ-20 ਟੂਰਨਾਮੈਂਟ ’ਚ ਕੇਂਟ ਦੇ ਖ਼ਿਲਾਫ਼ ਮੈਚ ’ਚ ਇਹ ਸੱਟ ਲੱਗੀ ਸੀ। ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਬਿਆਨ ’ਚ ਕਿਹਾ ਕਿ ਪੋਪ ਦੀ ਖੱਬੇ ਪੱਟ ਦੀ ਮਾਸਪੇਸ਼ੀਆਂ ’ਚ ਸੱਟ ਲਗ ਗਈ ਹੈ ਜਿਸ ਕਾਰਨ ਉਹ ਭਾਰਤ ਖ਼ਿਲਾਫ਼ ਇੰਗਲੈਂਡ ਦੀ ਐਲਵੀ ਇੰਸ਼ੋਰੈਂਸ ਟੈਸਟ ਸੀਰੀਜ਼ ਸ਼ੁਰੂ ਹੋਣ ਤਕ ਮੈਦਾਨ ’ਤੇ ਨਹੀਂ ਉਤਰਨਗੇ।

PunjabKesariਉਨ੍ਹਾਂ ਕਿਹਾ ਕਿ ਈ. ਸੀ. ਬੀ. ਤੇ ਸਰੇ ਦੀ ਫਿੱਟਨੈਸ ਟੀਮਾਂ ਇਕੱਠੇ ਮਿਲ ਕੇ ਪੋਪ ਦਾ ਰਿਹੈਬਲੀਟੇਸ਼ਨ ਕਰਾਉਣਗੀਆਂ, ਜਿਸ ’ਚ ਧਿਆਨ ਭਾਰਤ ਖ਼ਿਲਾਫ਼ ਪਹਿਲੇ ਟੈਸਟ ’ਚ ਉਸ ਦੀ ਉਪਲਬਧਤਾ ’ਤੇ ਲੱਗਾ ਹੋਵੇਗਾ। ਪਹਿਲਾ ਟੈਸਟ ਚਾਰ ਅਗਸਤ ਤੋਂ ਟ੍ਰੇਂਟ ਬਿ੍ਰਜ ’ਚ ਸ਼ੁਰੂ ਹੋਵੇਗਾ। ਜੇਕਰ ਉਹ ਇਸ ਸਮੇਂ ਸੱਟ ਤੋਂ ਉੱਭਰ ਨਹੀਂ ਪਾਉਂਦੇ ਤਾਂ ਡੇਵਿਡ ਮਲਾਨ ਨੂੰ ਮੌਕਾ ਦਿੱਤਾ ਜਾ ਸਕਦਾ ਹੈ ਜਿਨ੍ਹਾਂ ਨੇ ਇੰਗਲੈਂਡ ਦੇ ਸੀਮਿਤ ਓਵਰ ਦੇ ਕ੍ਰਿਕਟ ’ਚ ਬੱਲੇਬਾਜ਼ੀ ਨਾਲ ਪ੍ਰਭਾਵਿਤ ਕੀਤਾ ਹੈ। 


author

Tarsem Singh

Content Editor

Related News