ਓਲੇ ਗਨਰ ਮੈਨਚੈਸਟਰ ਯੂਨਾਈਟਿਡ ਦੇ ਫੁਲਟਾਈਮ ਮੈਨੇਜਰ ਬਣੇ
Saturday, Mar 30, 2019 - 02:36 PM (IST)
ਮੈਨਚੈਸਟਰ— 46 ਸਾਲ ਦੇ ਸਾਬਕਾ ਫੁੱਟਬਾਲਰ ਓਲੇ ਗਨਰ ਸੋਲਸਕੇਅਰ ਫੁੱਟਬਾਲ ਕਲੱਬ ਮੈਨਚੈਸਟਰ ਯੂਨਾਈਟਿਡ ਦੇ ਫੁਲਟਾਈਮ ਮੈਨੇਜਰ ਬਣ ਗਏ ਹਨ। ਉਨ੍ਹਾਂ ਨੇ ਪਿਛਲੇ ਸਾਲ ਯੂਨਈਟਿਡ ਦੇ ਕਾਰਜਵਾਹਕ ਮੈਨੇਜਰ ਦੇ ਤੌਰ 'ਤੇ ਅਹੁਦਾ ਸੰਭਾਲਿਆ ਸੀ। ਉਦੋਂ ਯੂਨਾਈਟਿਡ ਪ੍ਰੀਮੀਅਰ ਲੀਗ 'ਚ ਛੇਵੇਂ ਸਥਾਨ 'ਤੇ ਆ ਚੁੱਕੀ ਸੀ।

ਓਲੇ ਦੇ ਆਉਣ ਦੇ ਬਾਅਦ ਕਲੱਬ ਨੇ ਪ੍ਰੀਮੀਅਰ ਲੀਗ 'ਚ ਬਿਹਤਰ ਪ੍ਰਦਰਸ਼ਨ ਕੀਤਾ ਅਤੇ 13 'ਚੋਂ ਸਿਰਫ ਇਕ ਮੈਚ ਗੁਆਇਆ। ਓਲੇ ਦੇ ਆਉਣ ਤੋਂ ਬਾਅਦ ਟੀਮ ਨੇ ਸਾਰੇ ਲੀਗ ਮਿਲਾ ਕੇ ਕੁਲ 19 ਮੈਚ ਖੇਡੇਗ। ਇਸ 'ਚ ਯੂਨਾਈਟਿਡ ਨੇ 14 ਮੈਚ ਜਿੱਤੇ, 2 ਹਾਰੇ ਅਤੇ 3 ਡਰਾਅ ਰਹੇ। ਬਤੌਰ ਮੈਨੇਜਰ ਓਲੇ ਦਾ ਸਾਰੀਆਂ ਲੀਗ ਮਿਲਾ ਕੇ ਜਿੱਤ ਫੀਸਦੀ 73.7 ਰਿਹਾ ਹੈ। ਫਿਲਹਾਲ ਮੈਨਚੈਸਟਰ ਯੂਨਾਈਟਿਡ ਨੇ ਓਲੇ ਗਨਰ ਸੋਲਸਕੇਅਰ ਦੇ ਨਾਲ ਤਿੰਨ ਸਾਲ ਦਾ ਕਰਾਰ ਕੀਤਾ ਹੈ। ਕਰਾਰ ਦੇ ਤਹਿਤ ਉਨ੍ਹਾਂ ਨੂੰ ਸਾਲਾਨਾ ਕਰੀਬ 64 ਕਰੋੜ ਰੁਪਏ ਮਿਲਣਗੇ।
