ਓਡੀਸ਼ਾ ਦੇ ਕਲਾਕਾਰ ਨੇ ਬੋਤਲ ਦੇ ਅੰਦਰ ਬਣਾਈ ਹਾਕੀ ਸਟਿੱਕ ਅਤੇ ਗੇਂਦ

Wednesday, Jan 11, 2023 - 05:05 PM (IST)

ਓਡੀਸ਼ਾ ਦੇ ਕਲਾਕਾਰ ਨੇ ਬੋਤਲ ਦੇ ਅੰਦਰ ਬਣਾਈ ਹਾਕੀ ਸਟਿੱਕ ਅਤੇ ਗੇਂਦ

ਭੁਵਨੇਸ਼ਵਰ (ਭਾਸ਼ਾ)- ਵਿਸ਼ਵ ਕੱਪ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਓਡੀਸ਼ਾ ਦੇ ਕਲਾਕਾਰ ਐੱਲ. ਈਸ਼ਵਰ ਰਾਓ ਨੇ 750 ਮਿਲੀਲੀਟਰ ਦੀ ਬੋਤਲ ਦੇ ਅੰਦਰ ਇੱਕ ਹਾਕੀ ਸਟਿੱਕ ਅਤੇ ਗੇਂਦ ਦੀ ਇੱਕ ਛੋਟੀ ਕਲਾਕ੍ਰਿਤੀ ਬਣਾਈ ਹੈ। ਵਿਸ਼ਵ ਕੱਪ 13 ਤੋਂ 29 ਜਨਵਰੀ ਤੱਕ ਭੁਵਨੇਸ਼ਵਰ ਅਤੇ ਰੁੜਕੇਲਾ ਵਿੱਚ ਖੇਡਿਆ ਜਾਵੇਗਾ। ਰਾਓ ਨੇ ਕਿਹਾ ਕਿ ਉਨ੍ਹਾਂ ਨੂੰ ਪੈਨਸਿਲ ਦੀ ਨੋਕ ਨਾਲ ਇਹ ਕਲਾਕਾਰੀ ਬਣਾਉਣ ਵਿੱਚ 10 ਦਿਨ ਲੱਗੇ।

ਇਹ ਵੀ ਪੜ੍ਹੋ: ਕੈਨੇਡਾ 'ਚ 17 ਸਾਲਾ ਪੰਜਾਬੀ ਗੱਭਰੂ ਦੀ ਮੌਤ, ਕਬੱਡੀ ਦਾ ਉਭਰਦਾ ਖਿਡਾਰੀ ਸੀ ਟੇਰਨ ਸਿੰਘ

PunjabKesari

ਇਸ ਤੋਂ ਪਹਿਲਾਂ ਉਹ ਵਿਸ਼ਵ ਕੱਪ ਹਾਕੀ ਦੀ ਰੀਪਲੀਕਾ ਵੀ ਬਣਾ ਚੁੱਕੇ ਹਨ। ਉਨ੍ਹਾਂ ਨੇ ਇਸ ਮਾਡਲ ਨੂੰ ਤਿਆਰ ਕਰਨ ਲਈ ਚਾਕ, ਕੱਚ ਅਤੇ ਚਮਕੀਲੇ ਪੇਪਰ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਸੂਬੇ 'ਚ ਦੂਜੀ ਵਾਰ ਵਿਸ਼ਵ ਕੱਪ ਹਾਕੀ ਹੋ ਰਿਹਾ ਹੈ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ। ਮੈਂ ਆਪਣੀ ਕਲਾ ਰਾਹੀਂ ਸਾਰੀਆਂ 16 ਟੀਮਾਂ ਨੂੰ ਸ਼ੁਭਕਾਮਨਾਵਾਂ ਦੇਣਾ ਚਾਹੁੰਦਾ ਹਾਂ। ਰਾਓ ਪਿਛਲੇ 25 ਸਾਲਾਂ ਤੋਂ ਇਸ ਕਲਾ 'ਤੇ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ: ਟਾਈਟੈਨਿਕ ਫਿਲਮ ਦੀ ਤਰਜ਼ 'ਤੇ ਪ੍ਰਪੋਜ਼ ਕਰ ਰਿਹਾ ਸੀ ਪ੍ਰੇਮੀ, ਗੋਡਿਆਂ ਭਾਰ ਬੈਠਦੇ ਹੀ... (ਵੀਡੀਓ)


author

cherry

Content Editor

Related News