5th ODI : ਭਾਰਤ ਨੇ ਨਿਊਜ਼ੀਲੈਂਡ ਨੂੰ 35 ਦੌੜਾਂ ਨਾਲ ਹਰਾਇਆ, 4-1 ਨਾਲ ਸੀਰੀਜ਼ 'ਤੇ ਕੀਤਾ ਕਬਜ਼ਾ

Sunday, Feb 03, 2019 - 03:28 PM (IST)

ਵੇਲਿੰਗਟਨ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੀ ਗਈ 5 ਮੈਚਾਂ ਦੀ ਵਨ ਡੇ ਸੀਰੀਜ਼ ਦੇ ਪੰਜਵੇਂ ਅਤੇ ਅੰਤਿਮ ਵਨ ਡੇ ਮੈਚ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ 35 ਦੌੜਾਂ ਨਾਲ ਹਰਾਇਆ। ਮੱਧ ਕ੍ਰਮ ਦੇ ਬੱਲੇਬਾਜ਼ ਅੰਬਾਇਤੀ ਰਾਇਡੂ ਦੀ 90 ਦੌੜਾਂ ਦੀ ਸ਼ਾਨਦਾਰ ਪਾਰੀ ਅਤੇ ਆਲਰਾਊਂਡਰ ਹਾਰਦਿਕ ਪੰਡਯਾ (45 ਦੌੜਾਂ ਤੇ 2 ਵਿਕਟਾਂ) ਦੇ ਬਿਹਤਰੀਨ ਖੇਡ ਨਾਲ ਭਾਰਤ ਨੇ ਨਿਊਜ਼ੀਲੈਂਡ ਨੂੰ ਪੰਜਵੇਂ ਅਤੇ ਅੰਤਿਮ ਵਨ ਡੇ ਮੈਚ 'ਚ ਐਤਵਾਰ ਨੂੰ 35 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 4-1 ਨਾਲ ਜਿੱਤ ਲਈ। ਭਾਰਤ ਨੇ ਖਰਾਬ ਸ਼ੁਰੂਆਤ ਤੋਂ ਉਭਰਦੇ ਹੋਏ 49.5 ਓਵਰ 'ਚ 252 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਅਤੇ ਮੇਜ਼ਬਾਨ ਟੀਮ ਦੀ ਚੁਣੌਤੀ ਨੂੰ 44.1 ਓਵਰ 'ਚ 217 ਦੌੜਾਂ 'ਤੇ ਨਬੇੜ ਦਿੱਤਾ। ਭਾਰਤ ਨੇ ਇਸ ਤਰ੍ਹਾਂ ਹੇਮਿਲਟਨ 'ਚ ਚੌਥੇ ਵਨ ਡੇ 'ਚ ਮਿਲੀ ਹਾਰ ਦਾ ਬਦਲਾ ਲੈ ਲਿਆ ਅਤੇ ਸ਼ਾਨਦਾਰ ਅੰਦਾਜ਼ 'ਚ ਸੀਰੀਜ਼ ਆਪਣੇ ਨਾਂ ਕਰ ਲਈ।ਯੁਜਵੇਂਦਰ ਚਾਹਲ ਨੇ 3, ਮੁਹੰਮਦ ਸ਼ਮੀ ਅਤੇ ਹਾਰਦਿਕ ਪੰਡਯਾ ਨੇ 2-2 ਅਤੇ ਭੁਵਨੇਸ਼ਵਰ ਕੁਮਾਰ ਅਤੇ ਕੇਦਾਰ ਜਾਧਵ ਨੇ 1-1 ਵਿਕਟ ਹਾਸਲ ਕੀਤੇ।

ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਆਪਣੀ ਪਾਰੀ ਦੇ ਦੌਰਾਨ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਹੇਨਰੀ ਨਿਕੋਲਸ 10 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਨਿਕੋਲਸ ਸ਼ਮੀ ਦੀ ਗੇਂਦ 'ਤੇ ਕੇਦਾਰ ਜਾਧਵ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਨਿਊਜ਼ੀਲੈਂਡ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਕੋਲਿਨ ਮੁਨਰੋ 24 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਮੁਨਰੋ ਨੂੰ ਸ਼ਮੀ ਨੇ ਬੋਲਡ ਕੀਤਾ। ਨਿਊਜ਼ੀਲੈਂਡ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਰਾਸ ਟੇਲਰ 1 ਦੌੜ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਿਆ। ਰਾਸ ਟੇਲਰ ਨੂੰ ਹਾਰਦਿਕ ਪੰਡਯਾ ਨੇ ਐੱਲ.ਬੀ.ਡਬਲਿਊ.ਆਊਟ ਕੀਤਾ। ਨਿਊਜ਼ੀਲੈਂਡ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਕੇਨ ਵਿਲੀਅਮਸਨ 39 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਵਿਲੀਅਮਸਨ ਕੇਦਾਰ ਜਾਧਵ ਦੀ ਗੇਂਦ 'ਤੇ ਸ਼ਿਖਰ ਧਵਨ ਨੂੰ ਕੈਚ ਦੇ ਬੈਠੇ ਅਤੇ ਪਵੇਲੀਅਨ ਪਰਤ ਗਏ। ਨਿਊਜ਼ੀਲੈਂਡ ਨੂੰ ਉਸ ਸਮੇਂ ਪੰਜਵਾਂ ਝਟਕਾ ਲੱਗਾ ਜਦੋਂ ਟਾਮ ਲਾਥਮ 37 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਲਾਥਮ ਨੂੰ ਯੁਜਵੇਂਦਰ ਚਾਹਲ ਨੇ ਐੱਲ.ਬੀ.ਡਬਲਿਊ. ਆਊਟ ਕੀਤਾ। ਨਿਊਜ਼ੀਲੈਂਡ ਨੂੰ ਛੇਵਾਂ ਝਟਕਾ ਉਦੋਂ ਲੱਗਾ ਜਦੋਂ ਕੋਲਿਨ ਡੀ ਗ੍ਰੈਂਡਹੋਮ 11 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਗ੍ਰੈਂਡਹੋਮ ਨੂੰ ਯੁਜਵੇਂਦਰ ਚਾਹਲ ਨੇ ਐੱਲ.ਬੀ.ਡਬਲਿਊ. ਆਊਟ ਕੀਤਾ। ਨਿਊਜ਼ੀਲੈਂਡ ਨੂੰ 7ਵਾਂ ਝਟਕਾ ਉਦੋਂ ਲੱਗਾ ਜਦੋਂ ਜੇਮਸ ਨੀਸ਼ਮ 44 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਉਨ੍ਹਾਂ ਨੂੰ ਧੋਨੀ ਨੇ ਰਨ ਆਊਟ ਕੀਤਾ। ਨਿਊਜ਼ੀਲੈਂਡ ਨੂੰ ਉਦੋਂ 8ਵਾਂ ਝਟਕਾ ਲੱਗਾ ਜਦੋਂ ਟੋਡ ਐਸਟਲੇ 10 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਿਆ। ਟੋਡ ਐਸਟਲੇ ਨੂੰ ਚਾਹਲ ਨੇ ਐੱਲ.ਬੀ.ਡਬਲਿਊ ਆਊਟ ਕੀਤਾ। 

PunjabKesari

ਇਸ ਤੋਂ ਪਹਿਲਾਂ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 49.5 ਓਵਰਾਂ 'ਚ 10 ਵਿਕਟਾਂ ਦੇ ਨੁਕਸਾਨ 'ਤੇ 252 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਨਿਊਜ਼ੀਲੈਂਡ ਨੂੰ 253 ਦੌੜਾਂ ਦਾ ਟੀਚਾ ਦਿੱਤਾ। ਮੈਚ ਦੇ ਸ਼ੁਰੂਆਤ ਤੋਂ ਹੀ ਟੀਮ ਇੰਡੀਆ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਮਹਿਮਾਨ ਟੀਮ ਨੇ ਪੰਜਵੇਂ ਓਵਰ 'ਚ ਹੀ ਸਿਰਫ 8 ਦੌੜਾਂ ਦੇ ਸਕੋਰ 'ਤੇ ਆਪਣੇ ਕਪਤਾਨ ਨੂੰ ਗੁਆ ਦਿੱਤਾ। ਪੇਸਰ ਹੇਨਰੀ ਦੀ ਸ਼ਾਨਦਾਰ ਆਊਟਸਵਿੰਗ ਗੇਂਦ 'ਤੇ ਉਹ ਕਲੀਨ ਬੋਲਡ ਹੋ ਗਏ। ਰੋਹਿਤ ਸਿਰਫ 2 ਦੌੜਾਂ ਹੀ ਬਣਾ ਸਕੇ। ਇਸ ਤੋਂ ਅਗਲੇ ਹੀ ਓਵਰ 'ਚ ਪਿਛਲੇ ਮੈਚ ਦੇ ਹੀਰੋ ਰਹੇ ਟ੍ਰੇਂਟ ਬੋਲਟ ਨੇ ਸ਼ਿਖਰ ਧਵਨ ਨੂੰ ਆਊਟ ਕੀਤਾ। ਸਿਖਰ ਧਵਨ ਨੂੰ ਬੋਲਟ ਨੇ ਥਰਡ ਮੈਨ 'ਤੇ ਮੈਟ ਹੇਨਰੀ ਦੇ ਹੱਥੋਂ ਕੈਚ ਫੜਾਇਆ। ਧਵਨ 6 ਦੌੜਾਂ ਬਣਾ ਕੇ ਪਵੇਲੀਅਨ ਪਰਤੇ। 
PunjabKesari
ਟੀਮ ਅਜੇ ਦੋ ਕਰਾਰੇ ਝਟਕਿਆਂ ਤੋਂ ਉਬਰੀ ਹੀ ਨਹੀਂ ਸੀ ਕਿ ਯੁਵਾ ਬੱਲੇਬਾਜ਼ ਸ਼ੁਭਮਨ ਗਿੱਲ ਇਕ ਵਾਰ ਫਿਰ ਛੇਤੀ ਆਊਟ ਹੋ ਗਏ। ਸ਼ੁਭਮਨ ਨੂੰ ਮੈਟ ਹੈਨਰੀ ਨੇ ਕਵਰ 'ਤੇ ਮਿਚੇਲ ਸੈਂਟਨਰ ਦੇ ਹੱਥੋਂ ਕੈਚ ਕਰਾਇਆ। ਸ਼ੁਭਮਨ 7 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਤਿੰਨ ਵਿਕਟਾਂ ਡਿੱਗਣ ਦੇ ਬਾਅਦ ਸਾਰਾ ਦਾਰੋਮਦਾਰ ਐੱਮ.ਐੱਸ. ਧੋਨੀ 'ਤੇ ਆ ਗਿਆ। ਪਰ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਦੀਆਂ ਗੇਂਦਾਂ ਦਾ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ। ਐੱਮ.ਐੱਸ. ਧੋਨੀ ਨੂੰ ਬੋਲਟ ਨੇ 1 ਦੌੜ ਦੇ ਨਿੱਜੀ ਸਕੋਰ 'ਤੇ ਬੋਲਡ ਕੀਤਾ। ਭਾਰਤ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਵਿਜੇ ਸ਼ੰਕਰ 45 ਦੌੜਾਂ ਦੇ ਨਿੱਜੀ ਸਕੋਰ 'ਤੇ ਰਨਆਊਟ ਹੋ ਗਏ। ਭਾਰਤ ਦੇ ਅੰਬਾਤੀ ਰਾਇਡੂ 90 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਆਊਟ ਹੋਏ। ਰਾਇਡੂ ਮੈਟ ਹੇਨਰੀ ਦੀ ਗੇਂਦ 'ਤੇ ਮੁਨਰੋ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਰਾਇਡੂ ਨੇ 8 ਚੌਕੇ ਅਤੇ 4 ਛੱਕੇ ਮਾਰੇ। ਕੇਦਾਰ ਜਾਧਵ 34 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਜਾਧਵ ਨੂੰ ਮੈਟ ਹੇਨਰੀ ਨੇ ਬੋਲਡ ਕੀਤਾ। ਹਾਰਦਿਕ ਪੰਡਯਾ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ 22 ਗੇਂਦਾਂ 'ਤੇ 5 ਛੱਕੇ ਅਤੇ 2 ਚੌਕਿਆਂ ਦੀ ਮਦਦ ਨਾਲ 45 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਇਸ ਤੋਂ ਬਾਅਦ ਪੰਡਯਾ ਨੀਸ਼ਾਮ ਦੀ ਗੇਂਦ 'ਤੇ ਬੋਲਟ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਨਿਊਜ਼ੀਲੈਂਡ ਵੱਲੋਂ ਮੈਟ ਹੇਨਰੀ ਨੇ 35 ਦੌੜਾਂ ਦੇ ਕੇ ਚਾਰ ਅਤੇ ਟਰੇਂਟ ਬੋਲਟ ਨੇ 39 ਦੌੜਾਂ ਦੇ ਕੇ ਤਿੰਨ ਵਿਕਟ ਝਟਕੇ।

PunjabKesari

ਦੋਵੇਂ ਟੀਮਾਂ ਇਸ ਤਰ੍ਹਾਂ ਹਨ :-
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ, ਸ਼ੁਭਮਨ ਗਿੱਲ, ਅੰਬਾਤੀ ਰਾਇਡੂ, ਮਹਿੰਦਰ ਸਿੰਘ ਧੋਨੀ, ਕੇਦਾਰ ਜਾਧਵ, ਵਿਜੇ ਸ਼ੰਕਰ, ਹਾਰਦਿਕ ਪੰਡਯਾ, ਯੁਜਵੇਂਦਰ ਚਾਹਲ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ।

ਨਿਊਜ਼ੀਲੈਂਡ : ਕਾਲਿਨ ਮੁਨਰੋ, ਹੈਨਰੀ ਨਿਕੋਲਸ, ਕੇਨ ਵਿਲੀਅਮਸਨ (ਕਪਤਾਨ), ਰਾਸ ਟੇਲਰ, ਟਾਮ ਲੈਥਮ, ਜਿੰਮੀ ਨੀਸ਼ਾਮ, ਮਿਚੇਲ ਸੈਂਟਨਰ, ਕੋਲਿਨ ਡਿ ਗ੍ਰੈਂਡਹੋਮ, ਟਰੇਂਟ ਬੋਲਟ, ਟਾਡ ਐਸਟਲ, ਮੈਟ ਹੈਨਰੀ।


Tarsem Singh

Content Editor

Related News