ਆਪਣੇ ਖਿਡਾਰੀਆਂ ਨੂੰ ਪੂਰੇ IPL ’ਚ ਖੇਡਣ ਤੋਂ ਨਹੀਂ ਰੋਕੇਗਾ ਨਿਊਜ਼ੀਲੈਂਡ ਕ੍ਰਿਕਟ

Wednesday, Feb 17, 2021 - 08:50 PM (IST)

ਆਪਣੇ ਖਿਡਾਰੀਆਂ ਨੂੰ ਪੂਰੇ IPL ’ਚ ਖੇਡਣ ਤੋਂ ਨਹੀਂ ਰੋਕੇਗਾ ਨਿਊਜ਼ੀਲੈਂਡ ਕ੍ਰਿਕਟ

ਆਕਲੈਂਡ– ਨਿਊਜ਼ੀਲੈਂਡ ਕ੍ਰਿਕਟ ਨੇ ਸੰਕੇਤ ਦਿੱਤੇ ਹਨ ਕਿ ਜੇਕਰ ਇੰਗਲੈਂਡ ਵਿਰੁੱਧ 2 ਜੂਨ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਕ੍ਰਿਕਟ ਮੈਚ ਦੀਆਂ ਮਿਤੀਆਂ ਆਗਾਮੀ ਆਈ. ਪੀ. ਐੱਲ. ਦੇ ਨਾਕਆਊਟ ਗੇੜ ਨਾਲ ਟਕਰਾਉਂਦੀਆਂ ਹਨ ਤਾਂ ਤਦ ਵੀ ਉਹ ਆਪਣੇ ਖਿਡਾਰੀਆਂ ਨੂੰ ਇਸ ਟੀ-20 ਲੀਗ ਦੇ ਸਾਰੇ ਮੈਚਾਂ ਵਿਚ ਖੇਡਣ ਤੋਂ ਨਹੀਂ ਰੋਕੇਗਾ।
ਇਕ ਰਿਪੋਰਟ ਅਨੁਸਾਰ ਆਈ. ਪੀ. ਐੱਲ. ਵਿਚ ਹਿੱਸਾ ਲੈਣ ਵਾਲੇ ਨਿਊਜ਼ੀਲੈਂਡ ਦੇ ਖਿਡਾਰੀ ਬੰਗਲਾਦੇਸ਼ ਦੌਰੇ ਵਿਚ ਸੀਮਤ ਓਵਰਾਂ ਦੀ ਲੜੀ ਤੋਂ ਵੀ ਬਾਹਰ ਹੋ ਸਕਦੇ ਹਨ। ਕੇਨ ਵਿਲੀਅਮਸਨ, ਟ੍ਰੇਂਟ ਬੋਲਟ, ਲਾਕੀ ਫਰਗਿਊਸਨ, ਮਿਸ਼ੇਲ ਸੈਂਟਨਰ ਤੇ ਟਿਮ ਸੀਫਰਟ ਨੂੰ ਆਈ. ਪੀ. ਐੱਲ. ਵਿਚ ਖੇਡਣਾ ਹੈ । ਇਨ੍ਹਾਂ ਤੋਂ ਇਲਾਵਾ ਵੀਰਵਾਰ ਨੂੰ ਹੋਣ ਵਾਲੀ ਖਿਡਾਰੀਆਂ ਦੀ ਨਿਲਾਮੀ 'ਚ ਵੀ ਨਿਊਜ਼ੀਲੈਂਡ ਵਿਰੁੱਧ ਕੁਝ ਖਿਡਾਰੀ ਇਸ ਲੀਗ ਨਾਲ ਜੁੜ ਸਕਦੇ ਹਨ। ਨਿਊਜ਼ੀਲੈਂਡ ਦੇ 20 ਖਿਡਾਰੀ ਨਿਲਾਮੀ ਵਿਚ ਵੀ ਸ਼ਾਮਲ ਹੋਣਗੇ, ਜਿਨ੍ਹਾਂ ਵਿਚ ਕਾਇਲ ਜੈਮੀਸਨ ਵੀ ਸ਼ਾਮਲ ਹੈ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News