ਹੁਣ IPL ’ਚ ਖੇਡਣ ਲਈ ਰਣਜੀ ’ਚ ਖੇਡਣਾ ਜ਼ਰੂਰੀ !
Wednesday, Feb 14, 2024 - 10:47 AM (IST)
ਮੁੰਬਈ- ਝਾਰਖੰਡ ਦੇ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਦੇ ਪਹਿਲੀ ਸ਼੍ਰੇਣੀ ਵਿਚ ਨਾ ਖੇਡਣ ਤੇ ਸਿਰਫ ਆਈ. ਪੀ.ਐੱਲ. ’ਤੇ ਧਿਆਨ ਦੇਣ ਕਾਰਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਇਸ ਟੀ-20 ਲੀਗ ਵਿਚ ਖੇਡਣ ਲਈ ਰਣਜੀ ਟਰਾਫੀ ਦੇ ਕੁਝ ਮੈਚਾਂ ਵਿਚ ਖੇਡਣਾ ਜ਼ਰੂਰੀ ਕਰ ਸਕਦਾ ਹੈ। ਪਤਾ ਲੱਗਿਆ ਹੈ ਕਿ ਬੀ. ਸੀ. ਸੀ. ਆਈ. ਅਧਿਕਾਰੀ ਪਹਿਲਾਂ ਹੀ ਕਿਸ਼ਨ ਨੂੰ 16 ਫਰਵਰੀ ਤੋਂ ਜਮਸ਼ੇਦਪੁਰ ਵਿਚ ਰਾਜਸਥਾਨ ਵਿਰੁੱਧ ਹੋਣ ਵਾਲੇ ਝਾਰਖੰਡ ਦੇ ਆਖਰੀ ਲੀਗ ਮੈਚ ਵਿਚ ਖੇਡਣ ਦਾ ਨਿਰਦੇਸ਼ ਦੇ ਚੁੱਕੇ ਹਨ। ਕਿਸ਼ਨ ਯਾਤਰਾ ਨਾਲ ਜੁੜੀ ਥਕਾਨ ਕਾਰਨ ਦੱਖਣੀ ਅਫਰੀਕਾ ਦੌਰਾ ਵਿਚਾਲੇ ਛੱਡ ਕੇ ਵਤਨ ਪਰਤ ਆਇਆ ਸੀ ਤੇ ਇਸ ਤੋਂ ਬਾਅਦ ਉਸ ਨੇ ਕੋਈ ਮੈਚ ਨਹੀਂ ਖੇਡਿਆ, ਜਿਸ ਤੋਂ ਬੀ. ਸੀ. ਸੀ. ਆਈ. ਅਧਿਕਾਰੀ ਨਾਖੁਸ਼ ਹਨ।
ਹਾਲਾਂਕਿ ਇਸ ਵਿਚਾਲੇ ਉਸ ਨੂੰ ਮੁੰਬਈ ਇੰਡੀਅਨਜ਼ ਦੇ ਨਵ-ਨਿਯੁਕਤ ਕਪਤਾਨ ਹਾਰਦਿਕ ਪੰਡਯਾ ਦੇ ਨਾਲ ਬੜੌਦਾ ਵਿਚ ਅਭਿਆਸ ਕਰਦੇ ਦੇਖਿਆ ਗਿਆ ਹੈ ਜਦਕਿ ਉਸਦੀ ਰਣਜੀ ਟੀਮ ਝਾਰਖੰਡ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਇਸ ਗੱਲ ’ਤੇ ਆਮ ਸਹਿਮਤੀ ਹੈ ਕਿ ਇਸ ਨੂੰ ਲੈ ਕੇ ਸਖਤ ਨੀਤੀ ਬਣਾਉਣ ਦੀ ਲੋੜ ਹੈ।