ਨੋਵਾਕ ਜੋਕੋਵਿਚ ਨੇ ਇੰਡੀਅਨ ਵੇਲਸ ਤੋਂ ਆਪਣਾ ਨਾਂ ਵਾਪਸ ਲਿਆ

Tuesday, Mar 07, 2023 - 01:33 PM (IST)

ਨੋਵਾਕ ਜੋਕੋਵਿਚ ਨੇ ਇੰਡੀਅਨ ਵੇਲਸ ਤੋਂ ਆਪਣਾ ਨਾਂ ਵਾਪਸ ਲਿਆ

ਇੰਡੀਅਨ ਵੇਲਜ਼ : ਕੋਰੋਨਾ ਦਾ ਟੀਕਾ ਲਗਵਾਏ ਬਿਨਾਂ ਅਮਰੀਕਾ ਵਿਚ ਪ੍ਰਵੇਸ਼ ਦੀ ਇਜਾਜ਼ਤ ਨਾ ਮਿਲਣ ਤੋਂ ਬਾਅਦ ਸਿਖਰਲਾ ਦਰਜਾ ਹਾਸਲ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਇੰਡੀਅਨ ਵੇਲਸ ਮਾਸਟਰਸ ਟੈਨਿਸ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਹੈ। ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਇਹ ਐਲਾਨ ਕੀਤਾ।

ਟੂਰਨਾਮੈਂਟ ਬੁੱਧਵਾਰ ਤੋਂ ਸ਼ੁਰੂ ਹੋ ਕੇ 19 ਮਾਰਚ ਤਕ ਚੱਲੇਗਾ। ਅਮਰੀਕਾ ਵਿਚ ਕੋਰੋਨਾ ਨਾਲ ਜੁੜੀਆਂ ਪਾਬੰਦੀਆਂ 11 ਮਈ ਨੂੰ ਖ਼ਤਮ ਹੋਣਗੀਆਂ ਜਿਸ ਤੋਂ ਬਾਅਦ ਵਿਦੇਸ਼ੀ ਯਾਤਰੀ ਟੀਕੇ ਤੋਂ ਬਿਨਾਂ ਵੀ ਇੱਥੇ ਆ ਸਕਣਗੇ। ਜੋਕੋਵਿਚ ਦੇ ਬਾਹਰ ਹੋਣ ਨਾਲ ਨਿਕੋਲੋਜ ਵਾਸਿਲਾਸ਼ਵੀਲੀ ਨੂੰ ਖੇਡਣ ਦਾ ਮੌਕਾ ਮਿਲਿਆ ਹੈ। 22 ਵਾਰ ਦੇ ਗਰੈਂਡ ਸਲੈਮ ਜੇਤੂ ਜੋਕੋਵਿਚ ਨੂੰ ਪਿਛਲੇ ਦਿਨੀਂ ਦੁਬਈ ਟੈਨਿਸ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।


author

Tarsem Singh

Content Editor

Related News