ਨੋਵਾਕ ਜੋਕੋਵਿਚ ਨੇ ਸੱਟ ਦੇ ਬਾਵਜੂਦ ਐਡੀਲੇਡ ਇੰਟਰਨੈਸ਼ਨਲ ਖ਼ਿਤਾਬ ਜਿੱਤਿਆ
Monday, Jan 09, 2023 - 12:01 PM (IST)
ਸਪੋਰਟਸ ਡੈਸਕ : ਸੱਟ ਦੇ ਬਾਵਜੂਦ ਨੋਵਾਕ ਜੋਕੋਵਿਚ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਮਰੀਕਾ ਦੇ ਗੈਰ ਦਰਜਾ ਪ੍ਰਾਪਤ ਸੇਬੇਸਟੀਅਨ ਕੋਰਡਾ ਨੂੰ 6-7, 7-6, 6-4 ਨਾਲ ਹਰਾ ਕੇ ਐਡੀਲੇਡ ਇੰਟਰਨੈਸ਼ਨਲ ਟੈਨਿਸ ਖਿਤਾਬ ਜਿੱਤ ਲਿਆ। ਜੋਕੋਵਿਚ ਨੂੰ ਡੇਨੀਲ ਮੇਦਵੇਦੇਵ ਖਿਲਾਫ ਸੈਮੀਫਾਈਨਲ ਮੈਚ ਦੌਰਾਨ ਸੱਟ ਲੱਗ ਗਈ ਸੀ। ਇਸ ਦੇ ਬਾਵਜੂਦ, ਉਸਨੇ ਤਿੰਨ ਘੰਟਿਆਂ ਤੋਂ ਵੱਧ ਸਮੇਂ ਤਕ ਚਲਿਆ ਮੈਰਾਥਨ ਫਾਈਨਲ ਖੇਡਿਆ ਅਤੇ ਆਪਣੇ ਕਰੀਅਰ ਦਾ 92ਵਾਂ ਸਿੰਗਲ ਖਿਤਾਬ ਜਿੱਤਿਆ।
ਇਹ ਵੀ ਪੜ੍ਹੋ : ਧੀ ਨੂੰ ਜਨਮ ਦੇਣ ਦੇ 20 ਦਿਨ ਬਾਅਦ ਅਭਿਆਸ ’ਤੇ ਪਰਤੀ ਦੀਪਿਕਾ ਕੁਮਾਰੀ
ਐਡੀਲੇਡ 'ਚ ਇਹ ਉਸਦਾ ਦੂਜਾ ਖਿਤਾਬ ਹੈ। ਇਸ ਤੋਂ ਪਹਿਲਾਂ 2007 'ਚ 19 ਸਾਲ ਦੀ ਉਮਰ 'ਚ ਉਨ੍ਹਾਂ ਨੇ ਇਹ ਖਿਤਾਬ ਜਿੱਤਿਆ ਸੀ। ਇਸ ਤੋਂ ਪਹਿਲਾਂ ਮਹਿਲਾ ਵਰਗ ਵਿੱਚ ਦੂਜਾ ਦਰਜਾ ਪ੍ਰਾਪਤ ਏਰੀਨਾ ਸਬਾਲੇਂਕਾ ਨੇ ਕੁਆਲੀਫਾਇਰ ਲਿੰਡਾ ਨੋਸਕੋਵਾ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਕਰੀਬ ਦੋ ਸਾਲਾਂ ਵਿੱਚ ਆਪਣਾ 11ਵਾਂ ਡਬਲਯੂਟੀਏ ਟੂਰ ਸਿੰਗਲਜ਼ ਖ਼ਿਤਾਬ ਅਤੇ ਪਹਿਲਾ ਸਿੰਗਲ ਖ਼ਿਤਾਬ ਜਿੱਤਿਆ।
ਸਬਲੇਂਕਾ ਨੇ ਡਬਲਯੂ. ਟੀ. ਏ. ਪੱਧਰ 'ਤੇ ਪਹਿਲੀ ਵਾਰ ਫਾਈਨਲ 'ਚ ਜਗ੍ਹਾ ਬਣਾਉਣ ਦੇ ਦੌਰਾਨ ਤੀਸਰਾ ਦਰਜਾ ਪ੍ਰਾਪਤ ਦਾਰੀਆ ਕਸਾਤਕੀਨਾ ਅਤੇ ਸਾਬਕਾ ਆਸਟ੍ਰੇਲੀਅਨ ਓਪਨ ਚੈਂਪੀਅਨ ਵਿਕਟੋਰੀਆ ਅਜ਼ਾਰੇਂਕਾ ਨੂੰ ਹਰਾਉਣ ਵਾਲੀ 18 ਸਾਲਾ ਨੋਸਕੋਵਾ ਨੂੰ 6-2, 7-6 ਨਾਲ ਹਰਾਇਆ। ਸਬਾਲੇਂਕਾ ਨੇ ਖ਼ਿਤਾਬੀ ਜਿੱਤ ਦੌਰਾਨ ਪੂਰੇ ਟੂਰਨਾਮੈਂਟ ਵਿੱਚ ਇੱਕ ਵੀ ਸੈੱਟ ਨਹੀਂ ਛੱਡਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।