ਆਸਟਰੇਲੀਅਨ ਓਪਨ 'ਚ ਖੇਡਣਗੇ ਨੋਵਾਕ ਜੋਕੋਵਿਚ

Tuesday, Jan 04, 2022 - 08:59 PM (IST)

ਮੈਲਬੋਰਨ- ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਸ਼ਰਤਾਂ 'ਚ ਛੂਟ ਦੀ ਆਗਿਆ ਮਿਲਣ ਤੋਂ ਬਾਅਦ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਵਿਚ ਹਿੱਸਾ ਲੈਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਜੋਕੋਵਿਚ ਨੇ ਮੰਗਲਵਾਰ ਨੂੰ ਇਕ ਟਵੀਟ ਵਿਚ ਆਪਣੀ ਏਅਰਪੋਟ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ- ਮੈਂ ਬ੍ਰੇਕ ਦੇ ਦੌਰਾਨ ਆਪਣੇ ਪਿਆਰਿਆਂ ਦੇ ਨਾਲ ਸ਼ਾਨਦਾਰ ਕੁਆਲਿਟੀ ਸਮਾਂ ਬਿਤਾਇਆ ਤੇ ਅੱਜ ਮੈਂ ਸ਼ਰਤਾਂ ਵਿਚ ਛੂਟ ਦੀ ਆਗਿਆ ਦੇ ਨਾਲ ਆਸਟਰੇਲੀਆ ਜਾ ਰਿਹਾ ਹਾਂ।

ਇਹ ਖ਼ਬਰ ਪੜ੍ਹੋ-  NZ v BAN : ਵਿਸ਼ਵ ਟੈਸਟ ਚੈਂਪੀਅਨ ਨਿਊਜ਼ੀਲੈਂਡ 'ਤੇ ਹਾਰ ਦਾ ਖਤਰਾ

PunjabKesari


ਜ਼ਿਕਰਯੋਗ ਹੈ ਕਿ ਜੋਕੋਵਿਚ ਇਸ ਤੋਂ ਪਹਿਲਾਂ ਸਿਡਨੀ 'ਚ ਏ. ਟੀ. ਪੀ. ਕੱਪ 'ਚ ਹਿੱਸਾ ਲੈਣ ਵਾਲੀ ਸਰਬੀਆ ਟੀਮ ਦੇ ਬਿਨਾਂ ਕੋਈ ਸਪੱਸ਼ਟੀਕਰਨ ਦਿੱਤੇ ਹੱਟ ਗਏ ਸਨ, ਜਿਸ ਨਾਲ ਇਹ ਅਟਕਲਾਂ ਹੋਰ ਵੱਧ ਗਈਆਂ ਸਨ ਕਿ ਜੋਕੋਵਿਚ ਸੀਜ਼ਨ ਦੇ ਪਹਿਲੇ ਗ੍ਰੈਂਡ ਸਲੈਮ ਵਿਚ ਆਸਟਰੇਲੀਅਨ ਓਪਨ 'ਚ ਮੁਕਾਬਲਾ ਨਹੀਂ ਖੇਡਣਗੇ, ਜਿਸਦਾ ਆਯੋਜਨ 17 ਤੋਂ 30 ਜਨਵਰੀ ਤੱਕ ਮੈਲਬੋਰਨ ਪਾਰਕ ਵਿਚ ਹੋਣਾ ਹੈ। 34 ਸਾਲਾ ਦੇ ਜੋਕੋਵਿਚ ਨੇ ਕਦੇ ਵੀਂ ਇਹ ਖੁਲਾਸਾ ਨਹੀਂ ਕੀਤਾ ਕਿ ਉਨ੍ਹਾਂ ਨੇ ਕੋਰੋਨਾ ਵੈਕਸੀਨ ਲਗਵਾਈ ਹੈ ਜਾਂ ਨਹੀਂ, ਜਦਕਿ ਮੈਲਬੋਰਨ ਵਿਚ ਮੁਕਾਬਲੇ ਦੇ ਲਈ ਵੈਕਸੀਨ ਲਗਾਉਣ ਦੀ ਸਥਿਤੀ ਸਪੱਸ਼ਟ ਕਰਨਾ ਇਕ ਸ਼ਰਤਾ ਹੈ ਜਦੋ ਤੱਕ ਕਿ ਛੂਟ ਨਹੀਂ ਦਿੱਤੀ ਜਾਂਦੀ ਹੈ। ਇਸ ਗੱਲ ਨੂੰ ਲੈ ਕੇ ਆਸਟਰੇਲੀਆਈ ਸਰਕਾਰ ਤੇ ਜੋਕੋਵਿਚ ਦੇ ਵਿਚ ਤਨਾਤਨੀ ਵੀ ਰਹੀ ਪਰ ਆਖਰ 'ਚ ਉਸ ਨੂੰ ਛੂਟ ਦੇ ਦਿੱਤੀ ਗਈ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


 


Gurdeep Singh

Content Editor

Related News