ਨੋਵਾਕ ਜੋਕੋਵਿਚ ਆਸਟਰੇਲੀਆਈ ਓਪਨ ਦੇ ਚੌਥੇ ਦੌਰ 'ਚ ਪੁੱਜੇ

Saturday, Jan 25, 2020 - 11:05 AM (IST)

ਨੋਵਾਕ ਜੋਕੋਵਿਚ ਆਸਟਰੇਲੀਆਈ ਓਪਨ ਦੇ ਚੌਥੇ ਦੌਰ 'ਚ ਪੁੱਜੇ

ਸਪੋਰਟਸ ਡੈਸਕ— ਰਿਕਾਰਡ 8ਵਾਂ ਖਿਤਾਬ ਜਿੱਤਣ ਲਈ ਉਤਰੇ ਨੋਵਾਕ ਜੋਕੋਵਿਚ ਨੇ ਸ਼ਾਨਦਾਰ ਫ਼ਾਰਮ ਜਾਰੀ ਰੱਖਦਿਆਂ ਹੋਏ ਆਸਟਰੇਲੀਆਈ ਓਪਨ ਦੇ ਚੌਥੇ ਦੌਰ 'ਚ ਜਗ੍ਹਾ ਬਣਾ ਲਈ। ਪਿਛਲੇ ਚੈਂਪੀਅਨ ਸਰਬੀਆ ਦੇ ਜੋਕੋਵਿਚ ਨੇ ਜਾਪਾਨ ਦੇ ਯੋਸ਼ਿਹਿਤੋ ਨਿਸ਼ਿਓਕਾ ਨੂੰ 6-3,6-2,6-2 ਨਾਲ ਹਰਾ ਦਿੱਤਾ। ਉਹ 50ਵੀਂ ਵਾਰ ਕਿਸੇ ਗਰੈਂਡ ਸਲੈਮ ਦੇ ਆਖਰੀ 16 'ਚ ਪੁੱਜੇ ਹਨ ਜਦੋਂ ਕਿ ਰੋਜ਼ਰ ਫੈਡਰਰ ਇਹ ਕਮਾਲ 67 ਵਾਰ ਕਰ ਚੁੱਕਾ ਹੈ।PunjabKesari ਹੁਣ ਉਨ੍ਹਾਂ ਦਾ ਸਾਹਮਣਾ 14ਵਾਂ ਦਰਜਾ ਪ੍ਰਾਪਤ ਡਿਏਗੋ ਸ਼ਵਾਰਤਜਮੈਨ ਨਾਲ ਹੋਵੇਗਾ ਜਿਨ੍ਹਾਂ ਨੇ ਸਰਬੀਆ ਦੇ ਡੁਸਾਨ ਲਾਜੋਵਿਚ ਨੂੰ 6-2,6-4,7-6 ਨਾਲ ਹਰਾਇਆ। ਜੋਕੋਵਿਚ ਜੇਕਰ ਆਸਟਰੇਲੀਆਈ ਓਪਨ ਜਿੱਤਦੇ ਹਨ ਤਾਂ ਇਕ ਹੀ ਖਿਤਾਬ 8 ਜਾਂ ਉਸ ਤੋਂ ਜ਼ਿਆਦਾ ਵਾਰ ਜਿੱਤਣ ਵਾਲੇ ਉਹ ਰਾਫੇਲ ਨਡਾਲ (12 ਵਾਰ ਫਰੈਂਚ ਓਪਨ) ਅਤੇ ਰੋਜਰ ਫੈਡਰਰ (8 ਵਾਰ ਵਿੰਬਲਡਨ) ਤੋਂ ਬਾਅਦ ਤੀਜੇ ਖਿਡਾਰੀ ਹੋਣਗੇ।


Related News