ਜੋਕੋਵਿਚ ਨੇ ਇਟਾਲੀਅਨ ਓਪਨ ਖ਼ਿਤਾਬ ਜਿੱਤਿਆ

Tuesday, Sep 22, 2020 - 03:29 PM (IST)

ਜੋਕੋਵਿਚ ਨੇ ਇਟਾਲੀਅਨ ਓਪਨ ਖ਼ਿਤਾਬ ਜਿੱਤਿਆ

ਰੋਮ (ਭਾਸ਼ਾ) : ਅਮਰੀਕੀ ਓਪਨ ਤੋਂ ਬਦਕਿਸਮਤੀ ਤਰੀਕੇ ਨਾਲ ਬਾਹਰ ਹੋਣ ਦੇ ਕੁੱਝ ਦਿਨ ਬਾਅਦ ਨੋਵਾਕ ਜੋਕੋਵਿਚ ਨੇ ਸੋਮਵਾਰ ਨੂੰ ਡਿਏਗੋ ਸ਼ਵਾਰਟਜ਼ਮੈਨ ਨੂੰ 7.5, 6.3 ਨਾਲ ਹਰਾ ਕੇ ਇਟਾਲੀਅਨ ਓਪਨ ਟੈਨਿਸ ਖ਼ਿਤਾਬ ਜਿੱਤ ਲਿਆ। ਇਸ ਤੋਂ 6 ਦਿਨ ਬਾਅਦ ਸ਼ੁਰੂ ਹੋ ਰਹੇ ਫਰੈਂਚ ਓਪਨ ਤੋਂ ਪਹਿਲਾਂ ਉਨ੍ਹਾਂ ਦਾ ‍ਆਤਮ-ਵਿਸ਼ਵਾਸ ਵਧਿਆ ਹੋਵੇਗਾ। ਜੋਕੋਵਿਚ ਨੇ ਕਿਹਾ,'ਮੈਂ ਅਮਰੀਕੀ ਓਪਨ ਵਿਚ ਜੋ ਕੁੱਝ ਵੀ ਹੋਇਆ, ਉਸ ਦੇ 4-5 ਦਿਨ ਤੱਕ ਕਾਫ਼ੀ ਉਤਾਰ ਚੜਾਅ ਮਾਨਸਿਕ ਰੂਪ ਨਾਲ ਝੱਲੇ। ਮੈਂ ਹੈਰਾਨ ਸੀ।' ਅਮਰੀਕੀ ਓਪਨ ਵਿਚ ਗ਼ੁੱਸੇ ਵਿਚ ਆ ਕੇ ਜੋਕੋਵਿਚ ਨੇ ਇਕ ਲਾਈਨ ਜਜ ਦੇ ਗਲੇ 'ਤੇ ਗੇਂਦ ਮਾਰ ਦਿੱਤੀ ਸੀ। ਉਨ੍ਹਾਂ ਕਿਹਾ ,'ਪਰ ਮੈਂ ਉਸ ਨੂੰ ਭੁੱਲ ਕੇ ਅੱਗੇ ਵੱਧ ਗਿਆ। ਮੈਂ ਹਮੇਸ਼ਾ ਤੋਂ ਅਜਿਹਾ ਹੀ ਰਿਹਾ ਹਾਂ। ਅੱਗੇ ਦੇ ਵੱਲ ਵੇਖਦਾ ਹਾਂ।' ਬੀਬੀ ਵਰਗ ਦੇ ਫਾਈਨਲ ਵਿਚ ਸਿਖ਼ਰ ਦਰਜਾ ਪ੍ਰਾਪਤ ਸਿਮੋਨਾ ਹਾਲੇਪ ਨੇ ਪਹਿਲਾ ਰੋਮ ਖ਼ਿਤਾਬ ਜਿੱਤਿਆ, ਜਦੋਂਕਿ 2019 ਦੀ ਚੈਂਪੀਅਨ ਕੈਰੋਲੀਨਾ ਪਲਿਸਕੋਵਾ ਨੇ ਖ਼ੱਬੇ ਪੱਟ 'ਤੇ ਸੱਟ ਕਾਰਨ ਕੋਰਟ ਛੱਡ ਦਿੱਤਾ। ਹਾਲੇਪ ਉਸ ਸਮੇਂ 6.0, 2.1 ਨਾਲ ਅੱਗੇ ਸੀ।


author

cherry

Content Editor

Related News