ਜੋਕੋਵਿਚ ਨੇ ATP ਫਾਈਨਲ ''ਚ ਇਸਨਰ ਨੂੰ ਹਰਾਇਆ

Tuesday, Nov 13, 2018 - 02:36 PM (IST)

ਜੋਕੋਵਿਚ ਨੇ ATP ਫਾਈਨਲ ''ਚ ਇਸਨਰ ਨੂੰ ਹਰਾਇਆ

ਨਵੀਂ ਦਿੱਲੀ— ਨੋਵਾਕ ਜੋਕੋਵਿਚ ਨੇ ਏ.ਟੀ.ਪੀ. ਫਾਈਨਲਸ ਦੇ ਆਪਣੇ ਪਹਿਲੇ ਮੈਚ 'ਚ ਜਾਨ ਇਸਨਰ ਦੇ ਖਿਲਾਫ 6-4, 6-3 ਨਾਲ ਆਸਾਨ ਜਿੱਤ ਦੇ ਨਾਲ ਆਪਣੀ ਦਾਅਵੇਦਾਰੀ ਮਜ਼ਬੂਤ ਕੀਤੀ। ਜੋਕੋਵਿਚ ਏ.ਟੀ.ਪੀ. ਫਾਈਨਲਸ 'ਚ ਰਿਕਾਰਡ ਦੀ ਬਰਾਬਰੀ ਕਰਨ ਵਾਲੇ ਛੇਵੇਂ ਖਿਤਾਬ ਲਈ ਚੁਣੌਤੀ ਪੇਸ਼ ਕਰ ਰਹੇ ਹਨ। 
PunjabKesari
ਦੁਨੀਆ ਦੇ ਨੰਬਰ ਇਕ ਖਿਡਾਰੀ ਜੋਕੋਵਿਚ ਨੇ ਤਿੰਨ ਵਾਰ ਇਸਨਰ ਦੀ ਸਰਵਿਸ ਤੋੜੀ ਜਦਕਿ ਆਪਣੀ ਸਰਵਿਸ 'ਤੇ ਇਕ ਵੀ ਬ੍ਰੇਕ ਪੁਆਇੰਟ ਨਹੀਂ ਗੁਆਇਆ। ਉਨ੍ਹਾਂ ਸਿਰਫ 6 ਸਹਿਜ ਗਲਤੀਆਂ ਕੀਤੀਆਂ ਅਤੇ ਆਪਣੀ ਸਰਵਿਸ 'ਤੇ 86 ਫੀਸਦੀ ਅੰਕ ਜਿੱਤੇ। ਗੁਗਾ ਕੁਏਰਟਨ ਗਰੁੱਪ ਦੇ ਇਕ ਹੋਰ ਮੈਚ 'ਚ ਲੰਡਨ ਦੇ ਓ2 ਐਰੇਨਾ 'ਚ ਅਲੈਕਜ਼ੈਂਡਰ ਜਵੇਰੇਵ ਨੇ ਮਾਰਿਨ ਸਿਲਿਚ ਦੇ ਖਿਲਾਫ ਲਗਾਤਾਰ ਛੇਵੀਂ ਜਿੱਤ ਦਰਜ ਕੀਤੀ। ਜਵੇਰੇਵ ਨੇ ਸਿਲਿਚ ਨੂੰ ਸਿੱਧੇ ਸੈੱਟਾਂ 'ਚ 7-6, 7-6 ਨਾਲ  ਹਰਾਇਆ।


author

Tarsem Singh

Content Editor

Related News