ਜੋਕੋਵਿਚ ਨੇ ਕੀਤੀ ਜਿੱਤ ਨਾਲ ਸ਼ੁਰੂਆਤ, ਅਗਲੇ ਗੇੜ ਵਿਚ ਕੀਤਾ ਪ੍ਰਵੇਸ਼

Friday, Apr 23, 2021 - 01:27 PM (IST)

ਜੋਕੋਵਿਚ ਨੇ ਕੀਤੀ ਜਿੱਤ ਨਾਲ ਸ਼ੁਰੂਆਤ, ਅਗਲੇ ਗੇੜ ਵਿਚ ਕੀਤਾ ਪ੍ਰਵੇਸ਼

ਸਪੋਰਟਸ ਡੈਸਕ- ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਆਪਣੇ ਘਰੇਲੂ ਸ਼ਹਿਰ ਬੇਲਗ੍ਰੇਡ ਵਿਚ ਜਾਰੀ ਸਰਬੀਆ ਓਪਨ ਦੀ ਸ਼ੁਰੂਆਤ ਸਿੱਧੇ ਸੈੱਟਾਂ ਵਿਚ ਜਿੱਤ ਨਾਲ ਕੀਤੀ। ਜੋਕੋਵਿਕ ਨੇ ਪਹਿਲੇ ਮੁਕਾਬਲੇ ਵਿਚ ਦੱਖਣੀ ਕੋਰੀਆ ਦੇ ਕਵੋਨ ਸੂਨ ਵੂ ਨੂੰ 6-1, 6-3 ਨਾਲ ਹਰਾ ਕੇ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ। 
ਇਹ ਵੀ ਪੜ੍ਹੋ : ਜਾਣੋ ਪੁਆਇੰਟ ਟੇਬਲ ’ਚ ਕਿਸ ਸਥਾਨ ’ਤੇ ਹੈ ਤੁਹਾਡੀ ਪਸੰਦੀਦਾ ਟੀਮ, ਪਰਪਲ ਕੈਪ ’ਤੇ ਇਸ ਗੇਂਦਬਾਜ਼ ਦਾ ਕਬਜ਼ਾ

ਜੋਕੋਵਿਕ ਨੇ ਆਪਣੇ ਵਿਰੋਧੀ ਖ਼ਿਲਾਫ਼ ਸਿਰਫ਼ 90 ਮਿੰਟ ਵਿਚ ਜਿੱਤ ਹਾਸਲ ਕੀਤੀ ਤੇ ਆਖ਼ਰੀ ਅੱਠ ਵਿਚ ਥਾਂ ਸੁਰੱਖਿਅਤ ਕੀਤੀ। ਇਹ ਏ. ਟੀ. ਪੀ 250 ਇਵੈਂਟ ਅੱਠ ਸਾਲ ਦੇ ਵਕਫ਼ੇ ਤੋਂ ਬਾਅਦ ਮੁੜ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਨੋਵਾਕ ਟੈਨਿਸ ਸੈਂਟਰ 'ਤੇ ਹੋ ਰਿਹਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News