ਪਾਵਰ ਪਲੇਅ 'ਚ ਤਿੰਨ ਵਿਕਟਾਂ ਗੁਆਉਣਾ ਵਧੀਆ ਨਹੀਂ : ਰਾਹੁਲ
Tuesday, Apr 05, 2022 - 12:36 AM (IST)
ਨਵੀਂ ਮੁੰਬਈ- ਲਖਨਊ ਸੁਪਰ ਜਾਇੰਟਸ ਦੇ ਕਪਤਾਨ ਲੋਕੇਸ਼ ਰਾਹੁਲ ਨੇ ਸੋਮਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਮੈਚ 'ਚ ਲਗਾਤਾਰ ਦੂਜੀ ਜਿੱਤ ਦਰਜ ਕਰਨ ਤੋਂ ਬਾਅਦ ਸਵੀਕਾਰ ਕੀਤਾ ਕਿ ਪਾਵਰ ਪਲੇਅ ਵਿਚ ਤਿੰਨ ਵਿਕਟਾਂ ਗੁਆਉਣਾ ਵਧੀਆ ਨਹੀਂ ਹੈ, ਜਿਸ 'ਤੇ ਟੀਮ ਨੂੰ ਕੰਮ ਕਰਨਾ ਹੋਵੇਗਾ। ਸਨਰਾਈਜ਼ਰਜ਼ ਹੈਦਰਾਬਾਦ ਦੇ ਵਿਰੁੱਧ 12 ਦੌੜਾਂ ਦੀ ਜਿੱਤ ਦਰਜ ਕਰਨ ਤੋਂ ਬਾਅਦ ਰਾਹੁਲ ਨੇ ਕਿਹਾ ਕਿ ਅਸੀਂ ਖੁਦ ਨੂੰ ਮੈਚ ਵਿਚ ਬਣਾਏ ਰੱਖ ਕੇ ਜਿੱਤ ਦਾ ਮੌਕਾ ਦਿੱਤਾ, ਜੋ ਵਧੀਆ ਗੱਲ ਹੈ। ਹਾਲਾਂਕਿ ਸ਼ੁਰੂ ਵਿਚ ਪਾਵਰ ਪਲੇਅ 'ਚ ਤਿੰਨ ਵਿਕਟਾਂ ਗੁਆਉਣਾ ਵਧੀਆ ਨਹੀ ਹੈ, ਬੱਲੇਬਾਜ਼ੀ ਗਰੁੱਪ ਦੇ ਤੌਰ 'ਤੇ ਸਾਨੂੰ ਇਹ ਸਿੱਖਣਾ ਹੋਵੇਗਾ।
ਇਹ ਖ਼ਬਰ ਪੜ੍ਹੋ- NZ v NED : ਨਿਊਜ਼ੀਲੈਂਡ ਨੇ ਨੀਦਰਲੈਂਡ ਨੂੰ 3-0 ਨਾਲ ਕੀਤਾ ਕਲੀਨ ਸਵੀਪ
ਆਵੇਸ਼ ਖਾਨ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਚਾਰ ਵਿਕਟਾਂ ਝਟਕੀਆਂ, ਜਿਸ ਨਾਲ ਉਹ ਪਲੇਅਰ ਆਫ ਦਿ ਮੈਚ ਵੀ ਰਹੇ। ਰਾਹੁਲ ਨੇ ਕਿਹਾ ਕਿ ਗੇਂਦਬਾਜ਼ੀ ਪਿਛਲੇ ਤਿੰਨ ਮੈਚਾਂ ਵਿਚ ਵਧੀਆ ਰਹੀ ਹੈ। ਆਵੇਸ਼ ਖਾਨ ਨੇ ਕਿਹਾ ਕਿ ਕੋਸ਼ਿਸ਼ ਇਹੀ ਸੀ ਕਿ ਟੀਮ ਨੂੰ ਵਿਕਟ ਦੇਵਾ ਕਿਉਂਕਿ ਟੀਮ ਇਹ ਚਾਹੁੰਦੀ ਹੈ। ਮੈਂ ਪਾਵਰ ਪਲੇਅ ਅਤੇ ਆਖਰੀ ਓਵਰ ਵਿਚ ਵਿਕਟ ਕੱਢਣਾ ਚਾਹੁੰਦਾ ਹਾਂ। ਮੈਨੂੰ ਪਾਵਰ ਪਲੇਅ ਵਿਚ 2 ਓਵਰ ਮਿਲ, ਜਿਸ ਵਿਚ ਮੈਂ ਡਾਟ ਗੇਂਦਾਂ ਸੁੱਟਣ ਦੀ ਕੋਸ਼ਿਸ਼ ਕੀਤੀ।
ਇਹ ਖ਼ਬਰ ਪੜ੍ਹੋ-SA v BAN : ਬੰਗਲਾਦੇਸ਼ 53 ਦੌੜਾਂ 'ਤੇ ਢੇਰ, ਦੱਖਣੀ ਅਫਰੀਕਾ ਨੇ ਜਿੱਤਿਆ ਪਹਿਲਾ ਟੈਸਟ
ਜ਼ਿਕਰਯੋਗ ਹੈ ਕਿ ਕਪਤਾਨ ਲੋਕੇਸ਼ ਰਾਹੁਲ (65) ਅਤੇ ਮੱਧ ਕ੍ਰਮ ਦੇ ਬੱਲੇਬਾਜ਼ ਦੀਪਕ ਹੁੱਡਾ (51) ਦੇ ਅਰਧ ਸੈਂਕੜਿਆਂ ਤੋਂ ਬਾਅਦ ਤੇਜ਼ ਗੇਂਦਬਾਜ਼ ਆਵੇਸ਼ ਖਾਨ (24 ਦੌੜਾਂ 'ਤੇ ਚਾਰ ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਲਖਨਊ ਸੁਪਰ ਜਾਇੰਟਸ ਨੇ ਸੋਮਵਾਰ ਨੂੰ ਇੱਥੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 2022 ਆਈ. ਪੀ. ਐੱਲ. ਦੇ 12ਵੇਂ ਮੈਚ ਵਿਚ 12 ਦੌੜਾਂ ਨਾਲ ਹਰਾ ਦਿੱਤਾ। ਲਖਨਊ ਨੇ 20 ਓਵਰਾਂ ਵਿਚ 7 ਵਿਕਟਾਂ 'ਤੇ 169 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਅਤੇ ਹੈਦਰਾਬਾਦ ਨੂੰ 9 ਵਿਕਟਾਂ 'ਤੇ 157 ਦੌੜਾਂ 'ਤੇ ਰੋਕ ਦਿੱਤਾ। ਜੇਸਨ ਹੋਲਡਰ ਨੇ ਆਖਰੀ ਓਵਰ ਵਿਚ ਤਿੰਨ ਵਿਕਟਾਂ ਹਾਸਲ ਕੀਤੀਆਂ। ਲਖਨਊ ਦੀ ਤਿੰਨ ਮੈਚਾਂ ਵਿਚ ਇਹ ਦੂਜੀ ਜਿੱਤ ਹੈ ਜਦਕਿ ਹੈਦਰਾਬਾਦ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।