ਮਹਿਲਾ ਵਿਸ਼ਵ ਕੱਪ : ਜਰਮਨੀ ਤੇ ਨਾਰਵੇ ਕੁਆਰਟਰ ਫਾਈਨਲ ''ਚ
Sunday, Jun 23, 2019 - 06:34 PM (IST)

ਪੈਰਿਸ—ਜਰਮਨੀ ਨੇ ਫੁੱਟਬਾਲ ਮਹਿਲਾ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ ਜਦਕਿ ਨਾਰਵੇ ਨੇ ਆਸਟਰੇਲੀਆ ਦਾ ਸੁਪਨਾ ਚਕਨਾਚੂਰ ਕਰਦਿਆਂ ਪੈਨਲਟੀ ਸ਼ੂਟ ਆਊਟ ਵਿਚ 4-1 ਨਾਲ ਜਿੱਤ ਦਰਜ ਕੀਤੀ।ਸਾਲ 2003 ਤੇ 2007 ਵਿਸ਼ਵ ਕੱਪ ਜੇਤੂ ਜਰਮਨੀ ਨੇ ਗ੍ਰੇਨੋਬਲ ਵਿਚ ਨਾਈਜੀਰੀਆ 'ਤੇ 3-0 ਨਾਲ ਆਸਾਨ ਜਿੱਤ ਹਾਸਲ ਕਰਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ ਹੈ।