ਨਾਰਵੇ, ਫਰਾਂਸ ਤੇ ਜਰਮਨੀ ਨੇ ਆਖਰੀ 16 ''ਚ ਪੱਕੀ ਕੀਤੀ ਜਗ੍ਹਾ
Tuesday, Jun 18, 2019 - 05:28 PM (IST)

ਰੀਂਸ — ਨਾਰਵੇ ਨੇ ਫੀਫਾ ਮਹਿਲਾ ਵਿਸ਼ਵ ਕੱਪ ਮੁਕਾਬਲੇ 'ਚ ਮੰਗਲਵਾਰ ਨੂੰ ਇੱਥੇ ਦੱਖਣ ਕੋਰੀਆ ਨੂੰ 2-1 ਨਾਲ ਹਰਾ ਕੇ ਪ੍ਰੀ-ਕੁਆਟਰ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਇਸ ਜਿੱਤ ਦੇ ਨਾਲ ਹੀ ਨਾਰਵੇ ਗਰੁੱਪ 'ਚ ਦੂਜੇ ਸਥਾਨ 'ਤੇ ਪਹੁੰਚ ਗਿਆ ਜਦੋਂ ਕਿ ਫ਼ਰਾਂਸ ਟਾਪ 'ਤੇ ਰਿਹਾ। ਫ਼ਰਾਂਸ ਨੇ ਸੋਮਵਾਰ ਨੂੰ ਨਾਇਜੀਰੀਆ ਨੂੰ 1-0 ਨਾਲ ਹਰਾਇਆ। ਗਰੁੱਪ ਬੀ ਦੇ ਮੁਕਾਬਲੇ 'ਚ ਜਰਮਨੀ ਨੇ ਦੱਖਣ ਅਫਰੀਕਾ ਨੂੰ 4-0 ਨਾਲ ਹਰਾਇਆ ਤੇ ਤਾਲਿਕਾ 'ਚ ਟਾਪ 'ਤੇ ਰਹਿੰਦੇ ਹੋਏ ਆਖਰੀ-16 ਲਈ ਕੁਆਵਾਲੀਫਾਈ ਕੀਤਾ। ਸੋਮਵਾਰ ਨੂੰ ਸਪੇਨ ਤੇ ਚੀਨ ਦਾ ਮੁਕਾਬਲਾ ਗੋਲਰਹਿਤ ਡ੍ਰਾ ਰਿਹਾ ਤੇ ਦੋਨਾਂ ਟੀਮਾਂ ਨੇ ਚਾਰ-ਚਾਰ ਅੰਕ ਦੇ ਨਾਲ ਦੂਜੇ ਤੇ ਤੀਜੇ ਸਥਾਨ 'ਤੇ ਰਹਿੰਦੇ ਹੋਏ ਪ੍ਰੀ-ਕੁਆਟਰ ਫਾਈਨਲ ਲਈ ਕੁਆਲੀਫਾਈ ਕੀਤਾ।