ਉੱਤਰੀ ਰੇਲਵੇ ਨੇ 16ਵੀਂ ਆਲ ਇੰਡੀਆ ਇੰਟਰ ਰੇਲਵੇ ਹੈਂਡਬਾਲ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ ਜਿੱਤਿਆ

Tuesday, Oct 17, 2023 - 09:18 PM (IST)

ਉੱਤਰੀ ਰੇਲਵੇ ਨੇ 16ਵੀਂ ਆਲ ਇੰਡੀਆ ਇੰਟਰ ਰੇਲਵੇ ਹੈਂਡਬਾਲ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ ਜਿੱਤਿਆ

ਜੈਤੋ, (ਰਘੂਨੰਦਨ ਪਰਾਸ਼ਰ) : ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਨੇ ਮੰਗਲਵਾਰ ਨੂੰ ਜਾਰੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਹਲਦਵਾਨੀ ਵਿਖੇ 16ਵੀਂ ਆਲ ਇੰਡੀਆ ਇੰਟਰ ਰੇਲਵੇ ਹੈਂਡਬਾਲ ਚੈਂਪੀਅਨਸ਼ਿਪ ਕਰਵਾਈ ਗਈ | ਇਸ ਵਿੱਚ ਉੱਤਰੀ ਰੇਲਵੇ ਨੇ ਚਾਂਦੀ ਦਾ ਤਗਮਾ ਜਿੱਤਿਆ ਜਿਸ ਵਿੱਚ ਫ਼ਿਰੋਜ਼ਪੁਰ ਡਵੀਜ਼ਨ ਦੇ 5 ਖਿਡਾਰੀ ਸ਼ਾਮਲ ਸਨ। 

ਇਹ ਵੀ ਪੜ੍ਹੋ : WFI ਤੋਂ ਮੁਅੱਤਲੀ ਹਟਾਈ ਜਾ ਸਕਦੀ ਹੈ, ਸਿਰਫ ਇੱਕ ਸ਼ਰਤ ਨੂੰ ਸਵੀਕਾਰ ਕਰਨਾ ਹੋਵੇਗਾ

ਉੱਤਰੀ ਰੇਲਵੇ ਦੀ ਟੀਮ ਵਿੱਚ ਫਿਰੋਜ਼ਪੁਰ ਡਵੀਜ਼ਨ ਦੇ ਮਹਿੰਦਰ ਸਿੰਘ ਰਾਵਤ, ਚਰਨਜੀਤ ਸਿੰਘ, ਮਾਨਵ ਗੌਤਮ, ਪਲਵਿੰਦਰ ਸਿੰਘ ਅਤੇ ਸ੍ਰੀ ਪਰਮਿੰਦਰ ਸਿੰਘ ਸ਼ਾਮਲ ਸਨ। ਫਾਈਨਲ ਮੁਕਾਬਲਾ ਉੱਤਰੀ ਰੇਲਵੇ ਅਤੇ ਉੱਤਰ ਪੂਰਬੀ ਰੇਲਵੇ ਵਿਚਕਾਰ ਹੋਇਆ ਜਿਸ ਵਿੱਚ ਉੱਤਰ ਪੂਰਬੀ ਰੇਲਵੇ ਦੀ ਟੀਮ 32-28 ਗੋਲਾਂ ਨਾਲ ਜੇਤੂ ਰਹੀ। ਇਸ ਚੈਂਪੀਅਨਸ਼ਿਪ ਵਿੱਚ ਭਾਰਤੀ ਰੇਲਵੇ ਦੀਆਂ 12 ਟੀਮਾਂ ਨੇ ਹਿੱਸਾ ਲਿਆ।

ਇਹ ਵੀ ਪੜ੍ਹੋ : ਪੋਂਟਿੰਗ ਨੇ ਰੋਹਿਤ ਸ਼ਰਮਾ ਨੂੰ ਦੱਸਿਆ ਦਮਦਾਰ ਕਪਤਾਨ, ਵਿਰਾਟ ਬਾਰੇ ਵੀ ਆਖੀ ਇਹ ਗੱਲ

ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਡਵੀਜ਼ਨਲ ਰੇਲਵੇ ਮੈਨੇਜਰ ਸੰਜੇ ਸਾਹੂ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਤੁਸੀਂ ਸਾਰੇ ਤਨਦੇਹੀ ਨਾਲ ਖੇਡ ਮੁਕਾਬਲਿਆਂ ਵਿੱਚ ਭਾਗ ਲੈਂਦੇ ਰਹੇ ਅਤੇ ਫ਼ਿਰੋਜ਼ਪੁਰ ਡਵੀਜ਼ਨ ਦਾ ਨਾਮ ਰੌਸ਼ਨ ਕਰਦੇ ਰਹੇ। ਡਵੀਜ਼ਨਲ ਸਪੋਰਟਸ ਅਫ਼ਸਰ ਉਚਿਤ ਸਿੰਘਲ ਅਤੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਸ਼ੁਭਮ ਕੁਮਾਰ ਨੇ ਉਨ੍ਹਾਂ ਦੀ ਸ਼ਾਨਦਾਰ ਪ੍ਰਦਰਸ਼ਨ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
 


author

Tarsem Singh

Content Editor

Related News