ਰਾਸ਼ਟਰਮੰਡਲ ਖੇਡਾਂ 2022 ਦੌਰਾਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਕਰਨ ਦੀ ਕੋਈ ਯੋਜਨਾ ਨਹੀਂ : CGF

Monday, Dec 09, 2019 - 08:58 PM (IST)

ਰਾਸ਼ਟਰਮੰਡਲ ਖੇਡਾਂ 2022 ਦੌਰਾਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਕਰਨ ਦੀ ਕੋਈ ਯੋਜਨਾ ਨਹੀਂ : CGF

ਨਵੀਂ ਦਿੱਲੀ- ਰਾਸ਼ਟਰਮੰਡਲ ਖੇਡ ਮਹਾਸੰਘ (ਸੀ. ਜੀ. ਐੱਫ.) ਨੇ ਸੋਮਵਾਰ ਨੂੰ ਇੱਥੇ ਕਿਹਾ ਕਿ 2022 ਵਿਚ ਬਰਮਿੰਘਮ ਵਿਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਭਾਰਤ ਵਿਚ ਰਾਸ਼ਟਰਮੰਡਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਕਰਵਾਉਣ ਦੀ ਉਸ ਦੀ ਕੋਈ ਯੋਜਨਾ ਨਹੀਂ ਹੈ। ਇਨ੍ਹਾਂ ਖੇਡਾਂ ਵਿਚੋਂ ਨਿਸ਼ਾਨੇਬਾਜ਼ੀ ਨੂੰ ਬਾਹਰ ਕਰ ਦਿੱਤਾ ਗਿਆ ਹੈ। ਸੀ. ਜੀ. ਐੱਫ. ਨੇ ਕਿਹਾ ਕਿ ਮਹਾਸੰਘ ਦੀ ਮੁਖੀ ਲੁਈ ਮਾਰਟਿਨ ਤੇ ਮੁੱਖ ਕਾਰਜਕਾਰੀ ਅਧਿਕਾਰੀ ਡੇਵਿਡ ਗ੍ਰੇਵੰਬਰਗ ਜਦ ਮਿਊਨਿਖ ਵਿਚ ਆਈ. ਐੱਸ. ਐੱਸ. ਐੱਫ. ਦੇ ਚੋਟੀ ਦੇ ਅਧਿਕਾਰੀਆਂ ਨੂੰ ਮਿਲੇ ਤਾਂ ਇਸ ਨਾਲ ਜੁੜਿਆ ਕੋਈ ਰਸਮੀ ਪ੍ਰਸਤਾਵ ਨਹੀਂ ਪੇਸ਼ ਕੀਤਾ ਗਿਆ। ਮੀਡੀਆ 'ਚ ਅਜਿਹੀਆਂ ਖਬਰਾਂ ਸਨ ਕਿ ਬਰਮਿੰਘਮ 'ਚ ਹੋਣ ਵਾਲੀਆਂ ਖੇਡਾਂ ਦੌਰਾਨ ਭਾਰਤ ਵਿਚ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਕਰਵਾਈ ਜਾ ਸਕਦੀ ਹੈ ਤੇ ਇਸ ਵਿਚ ਆਉਣ ਵਾਲੇ ਮੈਡਲਾਂ ਨੂੰ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈਣ ਵਾਲੇ ਦੇਸ਼ਾਂ ਦੇ ਤਮਗਿਆਂ ਵਿਚ ਜੋੜਿਆ ਜਾਵੇਗਾ। ਗ੍ਰੇਵੰਬਰਗ ਨੇ ਕਿਹਾ ਕਿ ਰਾਸ਼ਟਰਮੰਡਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਉਨ੍ਹਾਂ ਯੋਜਨਾਵਾਂ ਵਿਚ ਸ਼ਾਮਲ ਸੀ ਜਿਸ 'ਤੇ ਅੰਤਰਰਾਸ਼ਟਰੀ ਨਿਸ਼ਾਨੇਬਾਜ਼ੀ ਖੇਡ ਮਹਾਸੰਘ (ਆਈ. ਐੱਸ. ਐੱਸ. ਐੱਫ.) ਵਿਚ ਗੱਲਬਾਤ ਹੋਈ ਪਰ ਇਸ ਨਾਲ ਜੁੜਿਆ ਕੋਈ ਰਸਮੀ ਪ੍ਰਸਤਾਵ ਪੇਸ਼ ਨਹੀਂ ਕੀਤਾ ਗਿਆ। ਇਸ ਮੁੱਦੇ ਤੋਂ ਪਹਿਲਾਂ ਸਾਡੇ ਭਾਈਵਾਲਾਂ ਨੂੰ ਇਕਮਤ ਹੋਣ ਦਿਓ। ਇਸ ਕਾਰਨ ਤਮਗਿਆਂ ਨੂੰ ਲੈ ਕੇ ਮੀਡੀਆ 'ਚ ਲਾਏ ਜਾ ਰਹੇ ਕਿਆਸ 'ਤੇ ਕੁਝ ਕਹਿਣਾ ਕਾਫੀ ਜਲਦਬਾਜ਼ੀ ਹੋਵੇਗੀ।


author

Gurdeep Singh

Content Editor

Related News