ਸ਼ਾਰਦੁਲ ਦੀ ਜਗ੍ਹਾ ਕਿਸੇ ਨੂੰ ਟੀਮ ’ਚ ਸ਼ਾਮਲ ਨਹੀਂ ਕਰਾਂਗੇ : ਕੋਹਲੀ
Wednesday, Aug 11, 2021 - 11:25 PM (IST)
ਲੰਡਨ- ਇੰਗਲੈਂਡ ਦੇ ਹਾਲਾਤ ’ਚ ਅੰਤਿਮ ਇਲੈਵਨ ਨੂੰ ਸ਼ਾਰਦੁਲ ਠਾਕੁਰ ਸੰਤੁਲਨ ਪ੍ਰਦਾਨ ਕਰਦੇ ਹਨ ਪਰ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸੰਕੇਤ ਦਿੱਤਾ ਕਿ ਮੁੰਬਈ ਦੇ ਇਸ ਤੇਜ਼ ਗੇਂਦਬਾਜ਼ ਦੇ ਬਦਲ ’ਤੇ ਫੈਸਲਾ ਕਰਦੇ ਹੋਏ ਟੀਮ ਪ੍ਰਬੰਧਨ ਬੱਲੇਬਾਜ਼ੀ ਸਮਰੱਥਾ ਨੂੰ ਨਾ ਵੇਖ ਕੇ ਅਜਿਹੇ ਖਿਡਾਰੀ ’ਤੇ ਧਿਆਨ ਦੇਵੇਗਾ। ਜੋ 20 ਵਿਕਟਾਂ ਝਟਕਾਉਣ ’ਚ ਮਦਦ ਕਰ ਸਕੇ। ਕੋਹਲੀ ਦੇ ਇਸ ਬਿਆਨ ਨੂੰ ਅਨੁਭਵੀ ਸਪਿਨਰ ਰਵਿਚੰਦਰਨ ਅਸ਼ਵਿਨ ਲਈ ਅਨੁਕੂਲ ਤੇ ਉਲਟ ਦੋਵੇਂ ਮੰਨਿਆ ਜਾ ਸਕਦਾ ਹੈ।
ਇਹ ਖ਼ਬਰ ਪੜ੍ਹੋ- ਸ਼ਾਕਿਬ ਬਣੇ ICC Player of The Month, ਮਹਿਲਾਵਾਂ 'ਚ ਇਸ ਨੇ ਜਿੱਤਿਆ ਐਵਾਰਡ
ਕੋਹਲੀ ਨੇ ਕਿਹਾ ਕਿ ਚੰਗੀ ਚੀਜ਼ ਇਹ ਹੈ ਕਿ ਜਡੇਜਾ ਪਹਿਲੇ ਟੈਸਟ ’ਚ ਦੌੜਾਂ ਬਣਾ ਚੁੱਕਾ ਹੈ ਅਤੇ ਉਹ ਦੂਜੇ ਮੈਚ ’ਚ ਜ਼ਿਆਦਾ ਆਤਮਵਿਸ਼ਵਾਸ ਦੇ ਨਾਲ ਉਤਰੇਗਾ, ਸਾਡੀ ਬੱਲੇਬਾਜ਼ੀ ’ਚ ਪਹਿਲਾਂ ਹੀ ਡੂੰਘਾਈ ਹੈ ਅਤੇ ਹੇਠਲਾ ਕ੍ਰਮ ਵੀ ਬੱਲੇ ਨਾਲ ਯੋਗਦਾਨ ਦੇ ਰਿਹਾ ਹੈ। ਹਾਂ, ਸ਼ਾਰਦੁਲ ਦੀ ਬੱਲੇਬਾਜ਼ੀ ’ਚ ਜ਼ਿਆਦਾ ਸਮਰੱਥਾ ਹੈ ਪਰ ਪੁਜਾਰਾ, ਜਿੰਕਸ (ਅਜਿੰਕਯ ਰਹਾਣੇ) ਅਤੇ ਮੈਂ ਕਾਫੀ ਦੌੜਾਂ ਨਹੀਂ ਬਣਾਈਆਂ। ਉਹ ਠਾਕੁਰ ਦੇ ਬਦਲ ’ਤੇ ਫੈਸਲਾ ਕਰਦੇ ਸਮੇਂ ਬੱਲੇਬਾਜ਼ ਸਮਰੱਥਾ ’ਤੇ ਜ਼ਿਆਦਾ ਗੌਰ ਨਹੀਂ ਕਰਨਗੇ।
ਇਹ ਖ਼ਬਰ ਪੜ੍ਹੋ- ਸ਼੍ਰੇਅਸ ਅਈਅਰ ਖੇਡਣ ਦੇ ਲਈ ਫਿੱਟ, IPL 'ਚ ਕਰਨਗੇ ਵਾਪਸੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।