ਇੰਗਲੈਂਡ ਦੀ ਟੀਮ ''ਚ ਕੋਈ ਇਨਫੈਕਟਿਡ ਨਹੀਂ, ਦੱ. ਅਫਰੀਕਾ ਤੋਂ ਜਾਣ ਦੀ ਮਿਲੀ ਮਨਜ਼ੂਰੀ
Tuesday, Dec 08, 2020 - 07:55 PM (IST)
ਕੇਪਟਾਊਨ– ਦੱਖਣੀ ਅਫਰੀਕਾ ਦੌਰੇ 'ਤੇ ਗਈ ਇੰਗਲੈਂਡ ਟੀਮ ਵਿਚ ਕੋਰੋਨਾ ਵਾਇਰਸ ਦੇ ਦੋ ਬਿਨਾਂ ਪੁਸ਼ਟੀ ਦੇ ਪਾਜ਼ੇਟਿਵ ਮਾਮਲੇ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਮੰਗਲਵਾਰ ਨੂੰ ਇਕਾਂਤਵਾਸ ਵਿਚੋਂ ਬਾਹਰ ਨਿਕਲਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਦੋ ਪਾਜ਼ੇਟਿਵ ਮਾਮਲਿਆਂ ਤੋਂ ਇਲਾਵਾ ਦੱਖਣੀ ਅਫਰੀਕੀ ਕੈਂਪ ਵਿਚ ਵਾਇਰਸ ਦੇ ਕਹਿਰ ਤੇ ਕੇਪਟਾਊਨ ਦੇ ਹੋਟਲ ਵਿਚ ਜਿੱਥੇ ਟੀਮ ਠਹਿਰੀ ਸੀ, ਉਥੋਂ ਦੇ ਕਰਮਚਾਰੀਆਂ ਵਿਚਾਲੇ ਪਾਜ਼ੇਟਿਵ ਮਾਮਲਿਆਂ ਤੋਂ ਬਾਅਦ ਸੋਮਵਾਰ ਨੂੰ ਬਾਕੀ ਦੌਰਾ ਰੱਦ ਕਰ ਦਿੱਤਾ ਗਿਆ ਸੀ। ਇੰਗਲੈਂਡ ਦੇ ਅਧਿਕਾਰੀਆਂ ਨੇ ਹਾਲਾਂਕਿ ਇਸ ਦੇ ਬਾਵਜੂਦ ਕੈਂਪ ਵਿਚ ਪਾਜ਼ੇਟਿਵ ਨਤੀਜਿਆਂ ਦੀ ਆਜ਼ਾਦ ਜਾਂਚ ਕਰਵਾਈ। ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਬਿਆਨ ਵਿਚ ਕਿਹਾ, ''ਅੱਗੇ ਦੇ ਟੈਸਟ ਤੇ ਵਿਸ਼ਲੇਸ਼ਣ ਤੋਂ ਬਾਅਦ ਕੇਪਟਾਊਨ ਤੇ ਲੰਡਨ ਦੇ ਆਜ਼ਾਦ ਵਿਸ਼ਾਣੂ ਰੋਗ ਮਾਹਿਰਾਂ ਨੇ ਦੱਸਿਆ ਹੈ ਕਿ ਦੋ ਵਿਅਕਤੀ ਇਨਫੈਕਟਿਡ ਨਹੀਂ ਹਨ ਤੇ ਟੀਮ ਦੇ ਬਾਕੀ ਮੈਂਬਰਾਂ ਦੇ ਉਨ੍ਹਾਂ ਤੋਂ ਇਨਫੈਕਟਿਡ ਹੋਣ ਦਾ ਕੋਈ ਖਤਰਾ ਨਹੀਂ ਹੈ। ''
ਉਨ੍ਹਾਂ ਕਿਹਾ ਕਿ ਸਲਾਹ ਦਿੱਤੀ ਗਈ ਹੈ ਕਿ ਉਹ ਹੁਣ ਬਾਕੀ ਟੀਮ ਨਾਲ ਜੁੜਨ ਲਈ ਆਜ਼ਾਦ ਹਨ ਤੇ ਇਕਾਂਤਵਾਸ ਵਿਚ ਨਹੀਂ ਹਨ। ਇੰਗਲੈਂਡ ਦਾ ਦਲ ਵੀਰਵਾਰ ਨੂੰ ਇੰਗਲੈਂਡ ਵਾਪਸ ਪਰਤੇਗਾ।'' ਟੀਮਾਂ ਨੇ 3 ਟੀ-20 ਕੌਮਾਂਤਰੀ ਮੈਚਾਂ ਦੀ ਲੜੀ ਖੇਡੀ ਸੀ ਪਰ ਦੱਖਣੀ ਅਫਰੀਕਾ ਦੀ ਟੀਮ ਵਿਚ ਇਨਫੈਕਸ਼ਨ ਦੇ ਇਕ ਹੋਰ ਮਾਮਲੇ ਤੋਂ ਬਾਅਦ ਸ਼ੁੱਕਰਵਾਰ ਨੂੰ ਹੋਣ ਵਾਲੇ ਪਹਿਲੇ ਵਨ ਡੇ ਕੌਮਾਂਤਰੀ ਮੈਚ ਨੂੰ ਐਤਵਾਰ ਤਕ ਟਾਲ ਦਿੱਤਾ ਗਿਆ ਸੀ। ਹੋਟਲ ਦੇ ਦੋ ਕਰਮਚਾਰੀਆਂ ਦੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਪਹਿਲਾ ਵਨ ਡੇ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਅਗਲੇ ਦੌਰ ਦੇ ਟੈਸਟ ਵਿਚ ਇੰਗਲੈਂਡ ਟੀਮ ਵਿਚ ਦੋ ਬਿਨਾਂ ਪੁਸ਼ਟੀ ਦੇ ਪਾਜ਼ੇਟਿਵ ਮਾਮਲੇ ਸਾਹਮਣੇ ਆਏ। ਦੋਵਾਂ ਕੈਂਪਾਂ ਵਿਚ ਇਨਫੈਕਸ਼ਨ ਦੇ ਸ਼ੱਕ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਇਸ ਤੋਂ ਬਾਅਦ ਵਨ ਡੇ ਲੜੀ ਰੱਦ ਕਰ ਦਿੱਤੀ।
ਨੋਟ- ਇੰਗਲੈਂਡ ਦੀ ਟੀਮ 'ਚ ਕੋਈ ਇਨਫੈਕਟਿਡ ਨਹੀਂ, ਦੱ. ਅਫਰੀਕਾ ਤੋਂ ਜਾਣ ਦੀ ਮਿਲੀ ਮਨਜ਼ੂਰੀ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।