ਆਸਟਰੇਲੀਆ 'ਤੇ ਭਾਰਤ ਦੀ ਜਿੱਤ ਬਾਰੇ ਕੋਚ ਸ਼ਾਸਤਰੀ ਦਾ ਵੱਡਾ ਬਿਆਨ
Sunday, Jan 19, 2020 - 11:30 PM (IST)

ਬੈਂਗਲੁਰੂ— ਮੁੱਖ ਕੋਚ ਰਵੀ ਸ਼ਾਸਤਰੀ ਨੇ ਵਨ ਡੇ ਸੀਰੀਜ਼ ਜਿੱਤਣ ਤੋਂ ਬਾਅਦ ਪਿਛਲੇ ਸਾਲ ਆਸਟਰੇਲੀਆ 'ਤੇ ਭਾਰਤ ਦੀ ਟੈਸਟ ਸੀਰੀਜ਼ 'ਚ ਜਿੱਤ ਦੀ ਸ਼ਲਾਘਾ ਨਹੀਂ ਕਰਨ ਵਾਲੇ ਆਲੋਚਕਾਂ ਨੂੰ ਲੰਮੇ ਹੱਥੀ ਲੈਂਦੇ ਹੋਏ ਕਿਹਾ ਕਿ ਹੁਣ ਕੋਈ ਨਹੀਂ ਕਹਿ ਸਕਦਾ ਅਸੀਂ ਕਮਜ਼ੋਰ ਆਸਟਰੇਲੀਆਈ ਟੀਮ ਨਾਲ ਖੇਡੇ ਹਾਂ। ਕਪਤਾਨ ਵਿਰਾਟ ਕੋਹਲੀ ਦੀ ਅਗਵਾਈ 'ਚ ਭਾਰਤ ਨੇ ਆਸਟਰੇਲੀਆਈ ਧਰਤੀ 'ਤੇ ਪਹਿਲੀ ਟੈਸਟ ਸੀਰੀਜ਼ ਜਿੱਤੀ ਸੀ।
ਆਸਟਰੇਲੀਆ ਟੀਮ 'ਚ ਉਸ ਸਮੇਂ ਡੇਵਿਡ ਵਾਰਨਰ ਤੇ ਸਟੀਵ ਸਮਿਥ ਨਹੀਂ ਸਨ। ਸ਼ਾਸਤਰੀ ਨੇ ਤੀਜੇ ਵਨ ਡੇ 'ਚ ਭਾਰਤ ਦੀ 7 ਵਿਕਟਾਂ ਨਾਲ ਜਿੱਤ ਤੋਂ ਬਾਅਦ ਕਿਹਾ ਕਿ ਇਸ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕੋਈ ਨਹੀਂ ਕਹਿ ਸਕਦਾ ਕਿ ਅਸੀਂ ਕਮਜ਼ੋਰ ਆਸਟਰੇਲੀਆਈ ਟੀਮ ਤੋਂ ਹਾਰੇ। ਮੁੰਬਈ 'ਚ ਹਾਰਨ ਤੋਂ ਬਾਅਦ ਲਗਾਤਾਰ 2 ਮੈਚ ਜਿੱਤਣਾ ਤੇ ਆਸਟਰੇਲੀਆ ਨੇ ਤਿੰਨਾਂ ਮੈਚਾਂ 'ਚ ਟਾਸ ਜਿੱਤਿਆ। ਆਸਟਰੇਲੀਆ 'ਚ ਭਾਰਤ ਦੀ ਟੈਸਟ ਸੀਰੀਜ਼ 'ਚ ਜਿੱਤ ਤੋਂ ਬਾਅਦ ਬੀ. ਸੀ. ਸੀ. ਆਈ. ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਸਮੇਤ ਕਈਆਂ ਨੇ ਕਿਹਾ ਸੀ ਕਿ ਇਹ ਪੂਰੀ ਮਜ਼ਬੂਤ ਆਸਟਰੇਲੀਆਈ ਟੀਮ ਨਹੀਂ ਸੀ। ਹਾਲਾਂਕਿ ਇਸ ਵਾਰ ਜਿਸ ਆਸਟਰੇਲੀਆਈ ਟੀਮ ਨੂੰ ਭਾਰਤ ਨੇ ਹਰਾਇਆ ਉਸ 'ਚ ਸਮਿਥ ਤੇ ਵਾਰਨਰ ਦੋਵੇ ਸਨ।