ਰਹਾਨੇ ਲਈ ਪਰਿਵਾਰ ਨੂੰ IPL ਲਈ UAE ਨਾ ਲਿਜਾਣ ''ਤੇ ਦਿੱਕਤ ਨਹੀਂ

Monday, Aug 03, 2020 - 12:19 AM (IST)

ਰਹਾਨੇ ਲਈ ਪਰਿਵਾਰ ਨੂੰ IPL ਲਈ UAE ਨਾ ਲਿਜਾਣ ''ਤੇ ਦਿੱਕਤ ਨਹੀਂ

ਨਵੀਂ ਦਿੱਲੀ– ਭਾਰਤ ਦਾ ਸਟਾਰ ਬੱਲੇਬਾਜ਼ ਅਜਿੰਕਯ ਰਹਾਨੇ ਚਾਹੁੰਦਾ ਹੈ ਕਿ ਯੂ. ਏ. ਈ. ਵਿਚ ਆਈ. ਪੀ.ਐੱਲ. ਦੌਰਾਨ ਉਸਦੀ ਪਤਨੀ ਤੇ ਬੇਟੀ ਮੌਜੂਦ ਰਹੇ ਪਰ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਜ਼ੋਖਿਮ ਨੂੰ ਦੇਖਦੇ ਹੋਏ ਜੇਕਰ ਭਾਰਤੀ ਬੋਰਡ ਖਿਡਾਰੀਆਂ ਦੇ ਪਰਿਵਾਰਾਂ ਨੂੰ ਪ੍ਰਤੀਯੋਗਿਤਾ ਤੋਂ ਪਾਬੰਦੀਸ਼ੁਦਾ ਕਰਦਾ ਹੈ ਤਾਂ ਉਸ ਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੈ। ਰਹਾਨੇ ਨੇ ਕਿਹਾ ਕਿ ਫਿਲਹਾਲ ਮੈਨੂੰ ਲੱਗਦਾ ਹੈ ਸਭ ਤੋਂ ਪਹਿਲਾਂ ਸਿਹਤ ਤੇ ਫਿਰ ਕ੍ਰਿਕਟ ਬੇਹੱਦ ਮਹੱਤਵਪੂਰਨ ਹੈ। ਅਸੀਂ ਆਪਣੇ ਪਰਿਵਾਰ ਦੇ ਨਾਲ 4-5 ਮਹੀਨੇ (ਲਾਕਡਾਊਨ ਦੌਰਾਨ) ਬਿਤਾਏ ਹਨ।
ਉਸ ਨੇ ਕਿਹਾ ਕਿ ਖਿਡਾਰੀਆਂ ਦੇ ਨਾਲ ਯੂ. ਏ. ਈ. ਵਿਚ ਪਰਿਵਾਰਾਂ ਨੂੰ ਆਉਣ ਦੀ ਮਨਜ਼ੂਰੀ ਦੇਣ ਦਾ ਫੈਸਲਾ ਬੀ. ਸੀ. ਸੀ. ਆਈ. ਤੇ ਫ੍ਰੈਂਚਾਇਜ਼ੀ ਮਾਲਕਾਂ ਨੇ ਕਰਨਾ ਹੈ। ਦਿੱਲੀ ਕੈਪੀਟਲਸ ਨਾਲ ਜੁੜਨ ਵਾਲੇ ਰਹਾਨੇ ਨੇ ਨਾਲ ਹੀ ਕਿਹਾ ਕਿ ਆਗਾਮੀ ਸੈਸ਼ਨ ਵਿਚ ਦਿੱਲੀ ਦੇ ਖਿਡਾਰੀਆਂ ਤੇ ਮੁੱਖ ਕੋਚ ਰਿਕੀ ਪੋਂਟਿੰਗ ਨਾਲ ਕੰਮ ਕਰਨ ਨੂੰ ਲੈ ਕੇ ਉਹ ਉਤਸ਼ਿਹਤ ਹੈ।


author

Gurdeep Singh

Content Editor

Related News