ਕੋਰੋਨਾ ਦੇ ਮਾਮਲੇ ਵਧਣ ਦੇ ਬਾਵਜੂਦ ਮਹਿਲਾ ਵਿਸ਼ਵ ਕੱਪ ਦੇ ਪ੍ਰੋਗਰਾਮ ਜਾਂ ਸਥਾਨ 'ਚ ਕੋਈ ਬਦਲਾਅ ਨਹੀਂ

Friday, Jan 28, 2022 - 07:59 PM (IST)

ਕੋਰੋਨਾ ਦੇ ਮਾਮਲੇ ਵਧਣ ਦੇ ਬਾਵਜੂਦ ਮਹਿਲਾ ਵਿਸ਼ਵ ਕੱਪ ਦੇ ਪ੍ਰੋਗਰਾਮ ਜਾਂ ਸਥਾਨ 'ਚ ਕੋਈ ਬਦਲਾਅ ਨਹੀਂ

ਦੁਬਈ- ਆਈ. ਸੀ. ਸੀ. ਮਹਿਲਾ ਵਨ ਡੇ ਵਿਸ਼ਵ ਕੱਪ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਆਂਦਰੀਆ ਨੇਲਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੇਜ਼ਬਾਨ ਦੇਸ਼ ਨਿਊਜ਼ੀਲੈਂਡ ਵਿਚ ਹਾਲ 'ਚ ਕੋਵਿਡ-19 ਦੇ ਵੈਰੀਐਂਟ ਓਮੀਕ੍ਰੋਨ ਦੇ ਫੈਸਲੇ ਦੇ ਬਾਵਜੂਦ ਟੂਰਨਾਮੈਂਟ ਦੇ ਪ੍ਰੋਗਰਾਮ ਜਾਂ ਸਥਾਨਾਂ ਦੀ ਗਿਣਤੀ ਵਿਚ ਕੋਈ ਬਦਲਾਅ ਨਹੀਂ ਹੋਵੇਗਾ।
ਮਹਿਲਾ ਵਿਸ਼ਵ ਕੱਪ ਦਾ ਆਯੋਜਨ 4 ਮਾਰਚ ਤੋਂ ਨਿਊਜ਼ੀਲੈਂਡ ਵਿਚ ਕੀਤਾ ਜਾਣਾ ਹੈ, ਜਿਸ ਵਿਚ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿਚ ਮੇਜ਼ਬਾਨ ਦਾ ਸਾਹਮਣਾ ਵੈਸਟਇੰਡੀਜ਼ ਨਾਲ ਹੋਵੇਗਾ। ਨਿਊਜ਼ੀਲੈਂਡ 'ਚ ਹਾਲਾਂਕਿ ਹਾਲ ਵਿਚ ਕੋਵਿਡ-19 ਮਾਮਲਿਆਂ 'ਚ ਵਾਧਾ ਹੋਇਆ ਹੈ, ਜਿਸ ਕਾਰਨ ਕਈ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ। ਨੇਲਸਨ ਨੇ ਕਿਹਾ ਕਿ ਅਸੀਂ ਇੱਥੇ ਪਿਛਲੇ ਕੁਝ ਸਮੇਂ ਤੋਂ 2022 ਵਿਚ ਵਿਸ਼ਵ ਕੱਪ ਦੀ ਮੇਜ਼ਬਾਨੀ ਦੀਆਂ ਤਿਆਰੀਆਂ ਕਰ ਰਹੇ ਹਾਂ, ਜਿਸ ਨੂੰ ਪਹਿਲਾਂ 2021 ਵਿਚ ਕਰਵਾਇਆ ਜਾਣਾ ਸੀ। ਅਸੀਂ ਨਿਰਧਾਰਿਤ ਸਮੇਂ ਦੇ ਅਨੁਸਾਰ ਹੀ ਚਲਾ ਰਹੇ ਹਾਂ ਤੇ ਤੌਰੰਗਾ ਵਿਚ ਸ਼ੁਰੂਆਤੀ ਮੈਚ ਤੋਂ 35 ਦਿਨ ਤੇ ਕ੍ਰਾਈਸਟਚਰਚ ਵਿਚ ਹੇਗਲੇ ਓਵਲ ਵਿਚ ਫਾਈਨਲ ਤੋਂ 66 ਦਿਨ ਦੂਰ ਹੈ।

ਉਨ੍ਹਾਂ ਨੇ ਸ਼ੁੱਕਰਵਾਰ ਦੀ ਸਵੇਰ ਕਿਹਾ- ਪਹਿਲੀ ਗੱਲ ਤਾਂ ਟੂਰਨਾਮੈਂਟ ਦਾ ਪ੍ਰੋਗਰਾਮ ਉਹੀ ਹੈ ਅਤੇ ਜਿਸ 'ਚ ਨਿਊਜ਼ੀਲੈਂਡ ਵਿਚ ਉਹੀ ਸਥਾਨ 'ਤੇ ਮੈਚ ਖੇਡੇ ਜਾਣੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਜੈਵ ਸੁਰੱਖਿਆ ਮਾਹੌਲ ਦੇ ਬਾਰੇ ਵਿਚ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਨਾਲ ਕੰਮ ਕਰ ਰਹੇ ਹਾਂ ਪਰ ਟੂਰਨਾਮੈਂਟ ਯੋਜਨਾ ਅਨੁਸਾਰ ਪੂਰੇ ਦੇਸ਼ ਵਿਚ ਹੀ ਆਯੋਜਿਤ ਕੀਤਾ ਜਾਵੇਗਾ। 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News