ਮਾਰਵਾਹ ਨਾਲ ਰਿਲੇਸ਼ਨ 'ਚ ਹੈ ਨਿਤਿਸ਼ ਰਾਣਾ

Monday, May 07, 2018 - 02:28 PM (IST)

ਜਲੰਧਰ—ਇੰਡੀਅਨ ਪ੍ਰੀਮੀਅਰ ਲੀਗ ਆਉਣ ਤੋਂ ਬਾਅਦ ਨੌਜਵਾਨ ਭਾਰਤੀ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਇਕ ਵੱਡਾ ਮੌਕਾ ਮਿਲਿਆ ਹੈ ਕਿਉਂਕਿ ਇਹ ਪ੍ਰਤਿਭਾ ਘਰੇਲੂ ਕ੍ਰਿਕਟ ਦੌਰਾਨ ਸਾਰਿਆਂ ਦੀਆਂ ਨਜ਼ਰਾਂ 'ਚ ਨਹੀਂ ਆਉਂਦੀ। ਆਈ. ਪੀ. ਐੱਲ. ਦੇ ਆਉਣ ਨਾਲ ਨੌਜਵਾਨ ਖਿਡਾਰੀਆਂ ਦੀ ਖੇਡ ਦਾ ਪੱਧਰ ਵੀ ਕਾਫੀ ਉੱਚਾ ਉੱਠਿਆ ਹੈ। ਇਨ੍ਹਾਂ ਨੌਜਵਾਨ ਖਿਡਾਰੀਆਂ 'ਚ ਨਿਤਿਸ਼ ਰਾਣਾ ਇਸ ਸੈਸ਼ਨ 'ਚ ਕਾਫੀ ਚੰਗਾ ਖੇਡ ਰਿਹਾ ਹੈ ਤੇ ਸਾਰਿਆਂ ਦੀਆਂ ਨਜ਼ਰਾਂ ਉਸ 'ਤੇ ਹਨ। 
ਰਾਣਾ ਨੂੰ ਆਈ. ਪੀ. ਐੱਲ. ਦੇ ਇਸ ਸੈਸ਼ਨ 'ਚ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੇ ਸ਼ਾਮਲ ਕੀਤਾ ਹੈ। ਉਹ ਵੀ ਸਿਰਫ 10 ਲੱਖ ਰੁਪਏ ਦੇ ਬੇਸ ਪ੍ਰਾਈਸ 'ਚ। ਨਿਤਿਸ਼ ਰਾਣਾ ਇਸ ਸਮੇਂ ਸਾਚੀ ਮਾਰਵਾਹ ਨਾਲ ਰਿਲੇਸ਼ਨਸ਼ਿਪ 'ਚ ਹੈ। ਸਾਚੀ ਦਿੱਲੀ ਦੀ ਰਹਿਣ ਵਾਲੀ ਹੈ ਅਤੇ ਉਹ ਇਕ ਆਰਕੀਟੈਕਟ ਹੈ। ਇਸ ਖੂਬਸੂਰਤ ਜੋੜੀ  ਨੇ  ਸੋਸ਼ਲ ਮੀਡੀਆ 'ਤੇ ਕੁਝ ਫੋਟੋਆਂ ਸ਼ੇਅਰ ਕੀਤੀਆਂ  ਹਨ। ਸਾਚੀ ਦਿੱਲੀ ਦੀ ਇਕ ਕੰਪਨੀ ਡਿਜ਼ਾਈਨ ਸਟੂਡੀਓ ਦੀ ਕੋ-ਫਾਊਂਡਰ ਹੈ। ਇਕ ਇੰਟਰਵਿਊ ਦੌਰਾਨ ਸਾਚੀ ਨੇ ਦੱਸਿਆ ਸੀ ਕਿ ਨਿਤਿਸ਼ ਉਸ ਦਾ ਬਹੁਤ ਧਿਆਨ ਰੱਖਦਾ ਹੈ।


Related News