ਨਿਕੀ ਪੂਨਾਚਾ ਬੈਂਗਲੁਰੂ ਓਪਨ ਦੇ ਦੂਜੇ ਦੌਰ ''ਚ
Tuesday, Feb 11, 2020 - 10:23 PM (IST)

ਬੈਂਗਲੁਰੂ— ਰਾਸ਼ਟਰੀ ਚੈਂਪੀਅਨ ਨਿਕੀ ਪੂਨਾਚਾ ਨੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਦੇ ਹੋਏ ਲੁਕਾਸ ਰੋਸੋਲ ਨੂੰ ਹਰਾ ਕੇ ਬੈਂਗਲੁਰੂ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ 'ਚ ਜਗ੍ਹਾ ਬਣਾਈ। 24 ਸਾਲ ਦੇ ਵਾਈਲਡ ਕਾਰਡ ਧਾਰਕ ਪੂਨਾਚਾ ਨੇ ਇਕ ਲੱਖ 62 ਹਜ਼ਾਰ 480 ਡਾਲਰ ਇਨਾਮੀ ਕਾਰਡ ਕੋਰਟ ਏ. ਟੀ. ਚੈਲੰਜ਼ਰ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਰੋਸੋਲ ਨੂੰ ਇਕ ਘੰਟੇ ਤੇ 45 ਮਿੰਟ 'ਚ 6-4, 2-6, 6-3 ਨਾਲ ਹਰਾਇਆ। ਪਿਛਲੇ ਸਾਲ ਦੇ ਉਪ ਜੇਤੂ ਸਾਕੇਤ ਮਾਈਨੇਨੀ ਨੇ ਵੀ ਉਲਟਫੇਰ ਕਰਦੇ ਹੋਏ 6ਵੀਂ ਦਰਜਾ ਪ੍ਰਾਪਤ ਰੂਸ ਦੇ ਯੇਵਗੇਨੀ ਡੋਨਸਕਾਯ ਨੂੰ ਸਿੱਧੇ ਸੈੱਟਾਂ 'ਚ 6-3, 6-3 ਨਾਲ ਹਰਾਇਆ ਜਦਕਿ ਕੁਆਲੀਫਾਇਰ ਅਭਿਨਵ ਸ਼ਾਨਮੁਗਮ ਨੇ ਆਪਣੇ ਤੋਂ ਬਿਹਤਰ ਰੈਂਕਿੰਗ ਵਾਲੇ ਜਰਮਨੀ ਦੇ ਡੇਨੀਅਲ ਮਾਸੁਰ ਨੂੰ 7-5, 6-3 ਨਾਲ ਹਰਾਇਆ।