ਨਿਕਹਤ ਜ਼ਰੀਨ ਮੁੱਕੇਬਾਜ਼ੀ ਪ੍ਰੀ-ਕੁਆਰਟਰ ਫਾਈਨਲ ''ਚ ਪਹੁੰਚੀ

Sunday, Jul 28, 2024 - 05:18 PM (IST)

ਨਿਕਹਤ ਜ਼ਰੀਨ ਮੁੱਕੇਬਾਜ਼ੀ ਪ੍ਰੀ-ਕੁਆਰਟਰ ਫਾਈਨਲ ''ਚ ਪਹੁੰਚੀ

ਪੈਰਿਸ- ਦੋ ਵਾਰ ਦੀ ਵਿਸ਼ਵ ਚੈਂਪੀਅਨ ਨਿਕਹਤ ਜ਼ਰੀਨ ਨੇ ਐਤਵਾਰ ਨੂੰ ਇੱਥੇ ਜਰਮਨੀ ਦੀ ਮੈਕਸੀ ਕਰੀਨਾ ਕਲੋਟਜ਼ਰ 'ਤੇ ਜਿੱਤ ਦੇ ਨਾਲ ਮਹਿਲਾਵਾਂ ਦੇ 50 ਕਿਲੋਗ੍ਰਾਮ ਓਲੰਪਿਕ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਐਂਟਰੀ ਕਰ ਲਈ ਹੈ। ਇਸ 28 ਸਾਲਾ ਗੈਰ ਦਰਜਾ ਪ੍ਰਾਪਤ ਮੁੱਕੇਬਾਜ਼ ਨੇ ਇੱਥੇ 'ਉੱਤਰੀ ਪੈਰਿਸ ਏਰੀਨਾ' 'ਚ ਆਖਰੀ 32 ਦੌਰ ਦੇ ਮੈਚ 'ਚ ਜਰਮਨ ਮੁੱਕੇਬਾਜ਼ੀ ਖਿਲਾਫ 5-0 ਨਾਲ ਜਿੱਤ ਦਰਜ ਕੀਤੀ।
ਨਿਕਹਤ ਦੇ ਸਾਹਮਣੇ ਵੀਰਵਾਰ ਨੂੰ ਖੇਡੇ ਜਾਣ ਵਾਲੇ ਪ੍ਰੀ-ਕੁਆਰਟਰ ਫਾਈਨਲ 'ਚ ਏਸ਼ੀਆਈ ਖੇਡਾਂ ਅਤੇ ਮੌਜੂਦਾ ਫਲਾਈਵੇਟ ਵਿਸ਼ਵ ਚੈਂਪੀਅਨ ਚੀਨ ਦੇ ਵੂ ਯੂ ਦੀ ਚੁਣੌਤੀ ਹੋਵੇਗੀ। ਸਿਖਰਲਾ ਦਰਜਾ ਪ੍ਰਾਪਤ ਵੂ ਯੂ ਨੂੰ ਪਹਿਲੇ ਦੌਰ ਵਿੱਚ ਬਾਈ ਮਿਲੀ ਹੈ।


author

Aarti dhillon

Content Editor

Related News