ਭਵਿੱਖ ''ਚ ਇਸ ਦੇਸ਼ ਲਈ ਖੇਡਣਾ ਚਾਹੁੰਦੇ ਹਨ ਨੇਮਾਰ, ਦੱਸਿਆ ਕਦੋਂ ਲੈਣਗੇ ਸੰਨਿਆਸ

Tuesday, Feb 22, 2022 - 04:57 PM (IST)

ਭਵਿੱਖ ''ਚ ਇਸ ਦੇਸ਼ ਲਈ ਖੇਡਣਾ ਚਾਹੁੰਦੇ ਹਨ ਨੇਮਾਰ, ਦੱਸਿਆ ਕਦੋਂ ਲੈਣਗੇ ਸੰਨਿਆਸ

ਸਾਓ ਪਾਉਲੋ- ਧਾਕੜ ਫੁੱਟਬਾਲਰ ਨੇਮਾਰ ਭਵਿੱਖ 'ਚ ਆਪਣੇ ਦੇਸ਼ ਬ੍ਰਾਜ਼ੀਲ ਦੇ ਬਜਾਏ ਅਮਰੀਕਾ 'ਚ ਖੇਡਣਾ ਚਾਹੁੰਦੇ ਹਨ। ਇਸ 30 ਸਾਲਾ ਫੁੱਟਬਾਲਰ ਨੇ ਹਾਲ ਹੀ 'ਚ ਪੈਰਿਸ ਸੇਂਟ ਜਰਮੇਨ (ਪੀ. ਐੱਸ .ਜੀ.) ਦੇ ਨਾਲ ਆਪਣਾ ਕਰਾਰ 2025 ਤਕ ਵਧਾਇਆ ਸੀ। ਨੇਮਾਰ ਨੇ 'ਫੇਨੋਮੇਨੋਸ' ਪਾਡਕਾਸਟ 'ਚ ਕਿਹਾ, 'ਮੈਂ ਨਹੀਂ ਜਾਣਦਾ ਕਿ ਮੈਂ ਫਿਰ ਤੋਂ ਬ੍ਰਾਜ਼ੀਲ 'ਚ ਖੇਡਾਂਗਾ ਜਾਂ ਨਹੀਂ। ਮੇਰੀ ਦਿਲੀ ਇੱਛਾ ਅਮਰੀਕਾ 'ਚ ਖੇਡਣ ਦੀ ਹੈ। ਮੈਂ ਘੱਟੋ-ਘੱਟ ਇਕ ਸੈਸ਼ਨ ਦੇ ਲਈ ਉੱਥੇ ਖੇਡਣਾ ਚਾਹੁੰਦਾ ਹਾਂ।'

ਇਹ ਵੀ ਪੜ੍ਹੋ : ਯੁਵਰਾਜ ਸਿੰਘ ਨੇ ਵਿਰਾਟ ਕੋਹਲੀ ਨੂੰ ਗਿਫ਼ਟ ਕੀਤੇ ਗੋਲਡਨ ਬੂਟ, ਲਿਖੀ ਭਾਵੁਕ ਪੋਸਟ

ਉਨ੍ਹਾਂ ਕਿਹਾ, 'ਬ੍ਰਾਜ਼ੀਲ 'ਚ ਖੇਡਣ ਨੂੰ ਲੈ ਕੇ ਮੈਂ ਨਹੀਂ ਜਾਣਦਾ। ਕੁਝ ਮੌਕਿਆਂ 'ਤੇ ਮੈਨੂੰ ਲੱਗਾ ਕਿ ਉੱਥੇ ਖੇਡਣਾ ਚਾਹੀਦਾ ਹੈ ਪਰ ਕਦੀ ਮੈਂ ਅਜਿਹਾ ਨਹੀਂ ਚਾਹੁੰਦਾ।' ਇਸ ਸਟ੍ਰਾਈਕਰ ਨੇ ਅਮਰੀਕਾ 'ਚ ਖੇਡਣ ਬਾਰੇ 'ਚ ਮਜ਼ਾਕੀਆ ਅੰਦਾਜ਼ 'ਚ ਕਿਹਾ, 'ਕਿਉਂਕਿ ਉੱਥੇ ਚੈਂਪੀਅਨਸ਼ਿਪ ਛੇਤੀ ਖ਼ਤਮ ਹੋ ਜਾਂਦੀ ਹੈ, ਇਸ ਲਈ ਚਾਰ ਮਹੀਨੇ ਦੀਆਂ ਛੁੱਟੀਆਂ ਮਿਲ ਜਾਂਦੀਆਂ ਹਨ। ਇਸ ਤਰ੍ਹਾਂ ਤੁਸੀਂ ਉੱਥੇ ਸਾਲਾਂ ਤਕ ਖੇਡ ਸਕਦੇ ਹੋ।'

ਇਹ ਵੀ ਪੜ੍ਹੋ : ਨੀਰਜ ਚੋਪੜਾ, ਦਿਨੇਸ਼ ਕਾਰਤਿਕ 'ਇੰਡੀਆ-ਯੂਕੇ ਵੀਕ ਆਫ ਸਪੋਰਟ' ਦਾ ਹੋਣਗੇ ਹਿੱਸਾ

ਨੇਮਾਰ ਤੋਂ ਪੁੱਛਿਆ ਗਿਆ ਕਿ ਕੀ ਉਹ ਸੰਨਿਆਸ ਦੀ ਯੋਜਨਾ ਬਣਾ ਰਹੇ ਹਨ, ਉਨ੍ਹਾਂ ਕਿਹਾ ਕਿ ਉਹ ਆਪਣੇ ਦੋਸਤਾਂ ਨੂੰ ਮਜ਼ਾਕ 'ਚ ਕਹਿੰਦੇ ਹਨ ਕਿ ਉਹ 32 ਸਾਲ ਦੀ ਉਮਰ 'ਚ ਸੰਨਿਆਸ ਲੈ ਲੈਣਗੇ। ਉਨ੍ਹਾਂ ਕਿਹਾ, 'ਮੈਂ ਜਦੋਂ ਤਕ ਮਾਨਸਿਕ ਤੌਰ ਤੋਂ ਨਹੀਂ ਥੱਕ ਜਾਂਦਾ ਉਦੋਂ ਤਕ ਖੇਡਦਾ ਰਹਾਂਗਾ। ਮੇਰਾ ਸਰੀਰ ਕੁਝ ਸਾਲਾਂ ਤਕ ਖੇਡਣ ਲਈ ਫਿੱਟ ਰਹੇਗਾ ਪਰ ਮਾਨਸਿਕ ਤੌਰ ਤੋਂ ਤਿਆਰ ਰਹਿਣਾ ਜ਼ਰੂਰੀ ਹੈ। ਪਰ ਇਸ ਦੇ ਲਈ ਕੋਈ ਨਿਸ਼ਚਿਤ ਉਮਰ ਤੈਅ ਨਹੀਂ ਹੈ।'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


author

Tarsem Singh

Content Editor

Related News