ਬ੍ਰਾਜ਼ੀਲ ਫੁੱਟਬਾਲ ਟੀਮ ਦੇ Full Time ਕਪਤਾਨ ਬਣੇ ਨੇਮਾਰ
Saturday, Sep 08, 2018 - 01:32 PM (IST)

ਰਿਓ ਡਿ ਜਨੇਰੋ : ਬ੍ਰਾਜ਼ੀਲ ਰਾਸ਼ਟਰੀ ਫੁੱਟਬਾਲ ਟੀਮ ਦੇ ਮੁੱਖ ਕੋਚ ਟੀਟੇ ਨੇ ਚਮਤਕਾਰੀ ਫਾਰਵਰਡ ਨੇਮਾਰ ਨੂੰ ਟੀਮ ਦਾ ਪੂਰਾ ਕਪਤਾਨ ਬਣਾਇਆ ਹੈ। ਨੇਮਾਰ ਫ੍ਰੈਂਚ ਕਲੱਬ ਪੈਰਿਸ ਸੈਂਟ ਜਰਮਨ ਲਈ ਵੀ ਖੇਡਦੇ ਹਨ। ਮੀਡੀਆ ਮੁਤਾਬਕ ਨੇਮਾਰ ਨੇ 2016 ਵਿਚ ਹੋਏ ਰਿਓ ਓਲੰਪਿਕ ਵਿਚ ਬ੍ਰਾਜ਼ੀਲ ਦੀ ਕਪਤਾਨੀ ਕੀਤੀ ਸੀ ਪਰ ਟੀਮ ਦੇ ਸੋਨ ਤਮਗਾ ਜਿੱਤਣ ਦੇ ਬਾਅਦ ਉਸ ਨੇ ਕਪਤਾਨੀ ਛੱਡ ਦਿੱਤੀ ਸੀ।
ਪਿੱਛਲੇ 2 ਸਾਲਾਂ ਵਿਚ ਇਕ ਦਰਜਨ ਤੋਂ ਵੱਧ ਖਿਡਾਰੀਆਂ ਨੇ ਬ੍ਰਾਜ਼ੀਲ ਦੀ ਕਪਤਾਨੀ ਕੀਤੀ ਹੈ। ਇਸ ਵਿਚ ਥਿਆਗੋ ਅਤੇ ਮਾਰਸੇਲੋ ਵਰਗੇ ਨਾਂ ਸ਼ਾਮਲ ਹਨ। ਨੇਮਾਰ ਨੇ ਕਿਹ, '' ਕਪਤਾਨ ਬਣਾਇਆ ਜਾਣਾ ਬਹੁਤ ਵੱਡਾ ਸਨਮਾਨ ਹੈ। ਮੈਂ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਅਤੇ ਆਪਣੀ ਟੀਮ ਨੂੰ ਜਿੱਤ ਦਿਵਾਉਣ ਲਈ ਸਭ ਕੁਝ ਕਰਾਂਗਾ।
ਨੇਮਾਰ ਨੇ ਕਿਹਾ, '' ਦਬਾਅ ਵਿਚ ਆਉਣ ਕਾਰਨ 2 ਸਾਲ ਪਹਿਲਾਂ ਉਸ ਨੇ ਕਪਤਾਨੀ ਛੱਡ ਦਿੱਤੀ ਸੀ। ਨੇਮਾਰ ਨੇ ਕਿਹਾ, '' ਸਿਰਫ ਓਲੰਪਿਕ ਹੀ ਨਹੀਂ ਸਗੋਂ ਪਿਛਲੇ ਕਈ ਸਾਲਾਂ ਵਿਚ ਮੇਰੇ 'ਤੇ ਕੀ ਬੀਤੀ, ਕਿਸੇ ਲਈ ਇਹ ਸਮਝਣਾ ਮੁਸ਼ਕਲ ਹੈ। ਨੇਮਾਰ ਨੂੰ ਕਪਤਾਨ ਬਣਾਏ ਜਾਣ 'ਤੇ ਟੀਟੇ ਨੇ ਕਿਹਾ, '' ਨੇਮਾਰ ਦੇ ਨਾਲ ਇੰਨੇ ਸਮੇਂ ਵਿਚ ਅਸੀਂ ਮਹੱਤਵਪੂਰਨ ਹਾਲਾਤਾਂ ਦਾ ਸਾਹਮਣਾ ਕੀਤਾ ਹੈ। ਉਹ ਅਗਲਾ ਕਦਮ ਚੁੱਕਣ ਲਈ ਤਿਆਰ ਹੈ।