ਨੇਮਾਰ ''ਤੇ ਲੱਗੇ ਜਬਰ-ਜ਼ਨਾਹ ਦੇ ਦੋਸ਼ਾਂ ਦੀ ਜਾਂਚ ਸਬੂਤਾਂ ਦੀ ਕਮੀ ਕਾਰਨ ਬੰਦ

Tuesday, Jul 30, 2019 - 10:40 AM (IST)

ਨੇਮਾਰ ''ਤੇ ਲੱਗੇ ਜਬਰ-ਜ਼ਨਾਹ ਦੇ ਦੋਸ਼ਾਂ ਦੀ ਜਾਂਚ ਸਬੂਤਾਂ ਦੀ ਕਮੀ ਕਾਰਨ ਬੰਦ

ਸਪੋਰਟਸ ਡੈਸਕ— ਬ੍ਰਾਜ਼ੀਲ ਪੁਲਸ ਨੇ ਫੁੱਟਬਾਲ ਖਿਡਾਰੀ ਨੇਮਾਰ 'ਤੇ ਲੱਗੇ ਜਬਰ-ਜ਼ਨਾਹ ਦੇ ਦੋਸ਼ਾਂ ਦੀ ਜਾਂਚ ਸਬੂਤਾਂ ਦੀ ਕਮੀ ਕਾਰਨ ਬੰਦ ਕਰ ਦਿੱਤੀ ਗਈ। ਸਾਓ ਪਾਉਲੋ ਅਟਾਰਨੀ ਜਨਰਲ ਦੇ ਦਫਤਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਾਓ ਪਾਓਲੋ ਅਟਾਰਨੀ ਜਨਰਲ ਦੇ ਦਫਤਰ ਦੀ ਬੁਲਾਰਨ ਨੇ ਇਸੇ ਸਿਲਸਿਲੇ 'ਚ ਪੱਤਰਕਾਰ ਸੰਮੇਲਨ ਕੀਤਾ।
PunjabKesari
ਇਸ ਸੰਮੇਲਨ 'ਚ ਉਨ੍ਹਾਂ ਨੇ ਦੱਸਿਆ ਕਿ ਪੁਲਸ ਦੇ ਇਸ ਫੈਸਲੇ ਨੂੰ ਮੰਗਲਵਾਰ ਨੂੰ ਇਸਤਗਾਸਾ ਪੱਖ ਨੂੰ ਸੌਂਪਿਆ ਜਾਵੇਗਾ, ਜਿਸ ਦੇ ਕੋਲ ਮਾਮਲੇ ਦਾ ਮੁਲਾਂਕਣ ਕਰਨ ਲਈ 15 ਦਿਨਾਂ ਦਾ ਸਮਾਂ ਹੈ। ਮਾਮਲੇ 'ਤੇ ਆਖ਼ਰੀ ਫੈਸਲਾ ਜੱਜ ਵੱਲੋਂ ਹੀ ਲਿਆ ਜਵੇਗਾ। ਨੇਮਾਰ ਦੇ ਬੁਲਾਰੇ ਨੇ ਕਿਹਾ ਕਿ ਉਹ ਪੁਲਸ ਦੇ ਫੈਸਲੇ 'ਤੇ ਕੋਈ ਟਿੱਪਣੀ ਕਰਨ ਨੂੰ ਅਜੇ ਤਿਆਰ ਨਹੀਂ ਹੈ। ਸਾਓ ਪਾਉਲੋ ਪੁਲਸ ਮਾਮਲੇ 'ਤੇ ਮੰਗਲਵਾਰ ਨੂੰ ਇਕ ਰੋਜ਼ਾ ਪੱਤਰਕਾਰ ਸੰਮੇਲਨ ਕਰੇਗੀ। ਬ੍ਰਾਜ਼ੀਲ ਦੀ ਇਕ ਮਹਿਲਾ ਨੇ ਨੇਮਾਰ 'ਤੇ ਮਈ 'ਚ ਪੈਰਿਸ ਦੇ ਇਕ ਹੋਟਲ 'ਚ ਉਸ ਦੇ ਨਾਲ ਜ਼ਬਰ-ਜ਼ਨਾਹ ਕਰਨ ਦਾ ਦੋਸ਼ ਲਇਆ ਸੀ। ਨੇਮਾਰ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ।


author

Tarsem Singh

Content Editor

Related News