9 ਦਿਨਾਂ ਤੋਂ ਗੁਫਾ ''ਚ ਫਸੀ ਫੁੱਟਬਾਲ ਟੀਮ ਦੀ ਮਿਲੀ ਖਬਰ
Tuesday, Jul 03, 2018 - 06:23 PM (IST)

ਮਾਈ ਸਾਈ— ਇਨ੍ਹਾਂ ਦਿਨਾਂ 'ਚ ਦੁਨੀਆ ਭਰ 'ਚ ਫੀਫਾ ਵਿਸ਼ਵ ਕੱਪ ਦਾ ਕਾਫੀ ਸ਼ਾਨਦਾਰ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿਸ਼ਵ ਕੱਪ 'ਚ ਜਿੱਥੇ ਇਕ ਤੋਂ ਬਾਅਦ ਇਕ ਵੱਡੇ ਉਲਟਫੇਰ ਹੋ ਰਹੇ ਹਨ ਤਾਂ ਉੱਥੇ ਹੀ ਇਕ ਟੀਮ ਇਸ ਤਰ੍ਹਾਂ ਦੀ ਵੀ ਹੈ ਜੋ ਪਿਛਲੇ 9 ਦਿਨਾਂ ਤੋਂ ਉਤਰੀ ਥਾਈਲੈਂਡ ਦੇ ਨੈਸ਼ਨਲ ਪਾਰਕ 'ਚ ਸਥਿਤ ਇਕ ਗੁਫਾ 'ਚ ਫੁੱਟਬਾਲ ਟੀਮ ਫਸੀ ਹੋਈ ਸੀ।
ਥਾਈਲੈਂਡ ਦੀ ਇਕ ਗੁਫਾ 'ਚ 9 ਦਿਨਾਂ ਤੋਂ ਫਸੇ 12 ਫੁੱਟਬਾਲ ਖਿਡਾਰੀ ਅਤੇ ਕੋਚ ਸੁਰੱਖਿਅਤ ਪਾਏ ਗਏ ਹਨ। ਵੱਡੀ ਮੁਸ਼ੱਕਤ ਤੋਂ ਬਾਅਦ ਸਾਰਿਆ ਨੂੰ ਸੋਮਵਾਰ ਗੁਫਾ 'ਚ ਸੁਰੱਖਿਆ ਦੇਖਿਆ ਗਿਆ ਹੈ। ਟੀਮ ਦੇ 12 ਖਿਡਾਰੀ ਅਤੇ ਕੋਚ ਹੜ੍ਹ ਦੇ ਪਾਣੀ ਕਾਰਨ ਇਸ ਗੁਫਾ 'ਚ ਫਸ ਗਏ ਸਨ।
11 ਤੋਂ 16 ਸਾਲ ਦੇ ਲੜਕੇ ਪਿਛਲੇ ਹਫਤੇ ਸ਼ਨੀਵਾਰ ਨੂੰ ਗੁਫਾ 'ਚ ਫਸ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਪਾ ਰਿਹਾ ਸੀ ਜਿਸ ਨਾਲ ਚਿੰਤਾ ਵਧ ਗਈ ਸੀ। ਚਿਯਾਂਗ ਰਾਏ ਪ੍ਰਾਂਤ ਦੇ ਰਾਜਪਾਲ ਨਾਰੋਂਗਸਾਕ ਓਸੋਟਾਨਾਕੋਰਨ ਨੇ ਕਿਹਾ ਕਿ ਅਸੀਂ ਸਾਰੇ 13 ਖਿਡਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ।
ਲਾਪਤਾ ਖਿਡਾਰੀਆਂ ਦੇ ਪਰਿਵਾਰਾਂ ਤੋਂ ਲੈ ਕੇ ਥਾਈਲੈਂਡ ਅਤੇ ਦੁਨੀਆ ਭਰ ਦੇ ਲੋਕ ਚਿੰਤਾ 'ਚ ਸਨ। ਖ਼ਿਡਾਰੀਆਂ ਦੇ ਪਰਿਵਾਰ ਵਾਲੇ ਗੁਫਾ ਦੇ ਬਾਹਰ ਤੱਕ ਪਹੁੰਚ ਗਏ ਸਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਦੁਆ ਕਰ ਰਹੇ ਸਨ। ਬਚਾਅ ਕਰਮਚਾਰੀਆਂ ਨੂੰ ਮੀਂਹ ਦੇ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਨ੍ਹਾਂ ਸਾਰੇ 12 ਫੁੱਟਬਾਲਰਾਂ ਅਤੇ ਉਨ੍ਹਾਂ ਦੇ ਕੋਚ ਨੂੰ ਲੱਭਣ ਲਈ ਅਮਰੀਕਾ ਸੈਨਿਕ ਅਤੇ ਬ੍ਰਿਟਿਸ਼ ਗੋਤਾਖੋਰਾਂ ਨੇ ਵੀ ਕਾਫੀ ਕੋਸ਼ਿਸ਼ ਕੀਤੀ ਸੀ। ਇਨ੍ਹਾਂ ਸਾਰੇ ਖਿਡਾਰੀਆਂ ਦੇ ਸਾਇਕਲ ਅਤੇ ਜੁੱਤੇ ਗੁਫਾ ਦੇ ਬਾਹਰ ਮਿਲੇ ਸਨ।