NZW v INDW : ਨਿਊਜ਼ੀਲੈਂਡ ਦੇ ਸਾਹਮਣੇ ਭਾਰਤੀ ਮਹਿਲਾ ਟੀਮ ਨੂੰ ਕਰਨਾ ਹੋਵੇਗਾ ਬੱਲੇਬਾਜ਼ੀ ’ਚ ਸੁਧਾਰ
Wednesday, Mar 09, 2022 - 09:29 PM (IST)
ਹੈਮਿਲਟਨ- ਪਹਿਲੇ ਮੈਚ ’ਚ ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਭਾਰਤ ਸਾਹਮਣੇ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਦੇ ਅਗਲੇ ਮੈਚ ’ਚ ਵੀਰਵਾਰ ਨੂੰ ਨਿਊਜ਼ੀਲੈਂਡ ਦੇ ਰੂਪ ’ਚ ਮੁਸ਼ਕਿਲ ਚੁਣੌਤੀ ਹੈ ਤੇ ਉਸ ਨੂੰ ਇਸ ਦਾ ਸਾਹਮਣਾ ਕਰਨ ਲਈ ਆਪਣੀ ਬੱਲੇਬਾਜ਼ੀ ’ਚ ਸੁਧਾਰ ਕਰਨਾ ਹੋਵੇਗਾ। ਹੈਮਿਲਟਨ ਦੇ ਸੇਡੋਨ ਪਾਰਕ ਦੀ ਪਿੱਚ ਪ੍ਰੰਪਰਕ ਰੂਪ ਨਾਲ ਬੱਲੇਬਾਜ਼ਾਂ ਦੀ ਮਦਦਗਾਰ ਹੈ। ਇਸ ’ਚ ਮਿਤਾਲੀ ਰਾਜ ਦੀ ਟੀਮ ਦੇ ਇਰਾਦੇ ਬਿਹਤਰ ਪ੍ਰਦਰਸ਼ਨ ਕਰਨ ਦੇ ਹੋਣਗੇ।
ਇਹ ਖ਼ਬਰ ਪੜ੍ਹੋ- WIW v ENGW : ਵਿੰਡੀਜ਼ ਨੇ ਰੋਮਾਂਚਕ ਮੈਚ ’ਚ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾਇਆ
ਹਾਲ ਹੀ ’ਚ ਨਿਊਜ਼ੀਲੈਂਡ ਖਿਲਾਫ ਦੁਵੱਲੀ ਸੀਰੀਜ਼ ’ਚ ਉਨ੍ਹਾਂ ਨੂੰ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਟੀਮ ਇਸ ਮੈਚ ਨੂੰ ਜਿੱਤ ਕੇ ਉਸ ਹਾਰ ਦਾ ਬਦਲਾ ਲੈਣਾ ਵੀ ਚਾਹੇਗੀ। ਭਾਰਤ ਨੂੰ ਸੋਫੀ ਡੇਵਾਈਨ ਦੀ ਟੀਮ ਨੇ ਹਰ ਵਿਭਾਗ ’ਚ ਉਨ੍ਹੀ ਸਾਬਤ ਕੀਤਾ ਜੋ ਮੁੱਖ ਕੋਚ ਰਮੇਸ਼ ਪਵਾਰ ਦੀ ਚਿੰਤਾ ਦਾ ਵਿਸ਼ਾ ਹੋਵੇਗਾ। ਉਹ ਵੱਖ-ਵੱਖ ਜੋੜੀਆਂ ਨੂੰ ਅਜ਼ਮਾਉਣ ’ਚ ਲੱਗੇ ਹਨ। ਪਾਕਿਸਤਾਨ ਖਿਲਾਫ ਭਾਵੇਂ ਹੀ ਭਾਰਤ ਨੇ 107 ਦੌੜਾਂ ਨਾਲ ਇਕਪਾਸੜ ਜਿੱਤ ਦਰਜ ਕਰ ਕੇ ਟੂਰਨਾਮੈਂਟ ’ਚ ਚੰਗੀ ਸ਼ੁਰੂਆਤ ਕੀਤੀ ਪਰ ਨਿਊਜ਼ੀਲੈਂਡ ਖਿਲਾਫ ਇਹ ਇੰਨਾ ਆਸਾਨ ਨਹੀਂ ਹੈ। ਵਿਸ਼ਵ ਕੱਪ ਤੋਂ ਠੀਕ ਪਹਿਲਾਂ ਵਨਡੇ ਸੀਰੀਜ਼ ’ਚ ਭਾਰਤ ਨੂੰ ਇਸ ਦਾ ਅੰਦਾਜ਼ਾ ਲੱਗ ਚੁੱਕਿਆ ਹੈ, ਜਦ 270 ਜਾਂ 280 ਦੌੜਾਂ ਬਣਾ ਕੇ ਵੀ ਉਹ ਜਿੱਤ ਨਹੀਂ ਸਕੀ ਸੀ। ਟੀਮ ਨੂੰ ਸ਼ੈਫਾਲੀ ਵਰਮਾ ਦੇ ਖ਼ਰਾਬ ਫ਼ਾਰਮ ਨਾਲ ਵੀ ਨੁਕਸਾਨ ਹੋਇਆ ਹੈ। ਵਰਮਾ ਨੇ ਪਿਛਲੇ 7 ਮੈਚਾਂ ’ਚ ਸਿਰਫ਼ ਇਕ ਅਰਧ ਸੈਂਕੜਾ ਲਾਇਆ ਤੇ ਬਾਕੀ ਮੈਚਾਂ ’ਚ ਨਾਕਾਮ ਰਹੀ।
ਇਹ ਖ਼ਬਰ ਪੜ੍ਹੋ-ਰਹਾਣੇ ਨੇ ਆਪਣੇ ਸਕੂਲ ਅਤੇ ਪਹਿਲੇ ਕ੍ਰਿਕਟ ਮੈਦਾਨ ਦਾ ਕੀਤਾ ਦੌਰਾ
ਕਪਤਾਨ ਮਿਤਾਲੀ ਵੀ ਪਾਕਿਸਤਾਨ ਖਿਲਾਫ ਚੱਲ ਨਹੀਂ ਸਕੀ ਤੇ ਹਰਮਨਪ੍ਰੀਤ ਨੇ ਨਿਊਜ਼ੀਲੈਂਡ ਦੇ ਖਿਲਾਫ ਰਸਮੀ 5ਵੇਂ ਮੈਚ ’ਚ ਅਰਧ ਸੈਂਕੜੇ ਨੂੰ ਛੱਡ ਕੇ ਲੰਬੇ ਸਮਾਂ ਤੋਂ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੈ। ਵਿਚ ਦੇ ਓਵਰਾਂ ’ਚ ਸਟ੍ਰਾਈਕ ਰੋਟੇਟ ਨਾ ਕਰ ਸਕਣ ਨਾਲ ਭਾਰਤ ਦੀ ਪ੍ਰੇਸ਼ਾਨੀ ਹੋਰ ਵਧੀ ਹੈ, ਕਿਉਂਕਿ ਆਖਰੀ ਓਵਰਾਂ ’ਚ ਟੀਮ ’ਤੇ ਦਬਾਅ ਬਣ ਜਾਂਦਾ ਹੈ। ਅਜਿਹੇ ’ਚ ਟੀਮ ਕੋਲ ਪਾਵਰ ਹਿਟਰਸ ਵੀ ਨਹੀਂ ਹਨ। ਬੱਲੇਬਾਜ਼ੀ ਦੀ ਧੁਰੀ ਸਮ੍ਰਿਤੀ ਮੰਧਾਨਾ ਹੈ ਤੇ ਉਨ੍ਹਾਂ ਨੂੰ ਵੱਡੇ ਸਕੋਰ ਦੀ ਉਮੀਦ ਹੋਵੇਗੀ। ਭਾਰਤ ਦੀ ਸਭ ਤੋਂ ਵੱਡੀ ਤਾਕਤ ਉਸ ਦੀ ਹਰਫਨਮੌਲਾ ਦੀਪਤੀ ਸ਼ਰਮਾ, ਸਨੇਹ ਰਾਣਾ ਤੇ ਪੂਜਾ ਵਸਤਰਾਕਰ ਹੈ, ਜੋ ਮੈਚ ਦਾ ਨਤੀਜਾ ਬਦਲ ਸਕਦੀਆਂ ਹਨ। ਨਿਊਜ਼ੀਲੈਂਡ ਖਿਲਾਫ ਉਨ੍ਹਾਂ ਨੂੰ ਹਾਲਾਂਕਿ ਡੇਵਾਈਨ, ਸੂਜੀ ਬੇਟਸ, ਐਮੀ ਸੈਥਰਵੇਟ ਤੇ ਐੱਮੇਲੀਆ ਕੇਰ ਦਾ ਸਾਹਮਣਾ ਕਰਨਾ ਹੋਵੇਗਾ ਜੋ ਆਸਾਨ ਨਹੀਂ ਹੈ। ਪਿਛਲੇ ਇਕ ਸਾਲ ਤੋਂ ਸ਼ਾਨਦਾਰ ਫ਼ਾਰਮ ’ਚ ਚੱਲ ਰਹੀ ਝੂਲਨ ਨੂੰ ਦੂਜੇ ਪਾਸੇ ਤੋਂ ਸਾਥੀ ਦੀ ਜ਼ਰੂਰਤ ਹੋਵੇਗੀ। ਸਪਿਨਰ ਰਾਣਾ, ਦੀਪਤੀ ਤੇ ਰਾਜੇਸ਼ਵਰੀ ਗਾਇਕਵਾੜ ਦੀ ਭੂਮਿਕਾ ਅਹਿਮ ਹੋਵੇਗੀ।
ਪਲੇਇੰਗ ਇਲੈਵਨ ਟੀਮ--
ਭਾਰਤ :- ਮਿਤਾਲੀ ਰਾਜ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਹਰਮਨਪ੍ਰੀਤ ਕੌਰ, ਯਸਤਿਕਾ ਭਾਟੀਆ, ਦੀਪਤੀ ਸ਼ਰਮਾ, ਪੂਜਾ ਵਸਤਰਾਕਰ, ਰਿਚਾ ਘੋਸ਼, ਤਾਨੀਆ ਭਾਟੀਆ, ਸਨੇਹ ਰਾਣਾ, ਮੇਘਨਾ ਸਿੰਘ, ਰਾਜੇਸ਼ਵਰੀ ਗਾਇਕਵਾੜ, ਪੂਨਮ ਯਾਦਵ, ਝੂਲਨ ਗੋਸਵਾਮੀ ਤੇ ਰੇਣੁਕਾ ਸਿੰਘ।
ਨਿਊਜ਼ੀਲੈਂਡ :- ਸੋਫੀ ਡੇਵਾਈਨ (ਕਪਤਾਨ), ਐਮੀ ਸੈਟਰਥਵੇਟ, ਸੂਜੀ ਬੇਟਸ, ਮੈਡੀ ਗ੍ਰੀਨ, ਬਰੂਕ ਹਾਲੀਡੇ, ਹੇਲੀ ਜੇਨਸਨ, ਫ੍ਰਾਨ ਜੋਨਾਸ, ਜੇਸ ਕੇਰ, ਐੱਮੇਲੀਆ ਕੇਰ, ਫ੍ਰਾਂਸਿਸ ਮੈਕੇ, ਰੋਸਮੇਰੀ ਮਾਇਰ, ਕੈਟੀ ਮਾਰਟਿਨ, ਜਾਰਜੀਆ ਪਿਲਮੇਰ, ਹੰਨਾਹ ਰੋਵ, ਲੀ ਤਾਹੁਹੂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।