NZ v BAN : ਬੰਗਲਾਦੇਸ਼ ਨੇ ਨਿਊਜ਼ੀਲੈਂਡ ਵਿਰੁੱਧ ਹਾਸਲ ਕੀਤੀ 73 ਦੌੜਾਂ ਦੀ ਬੜ੍ਹਤ

Monday, Jan 03, 2022 - 07:59 PM (IST)

ਮਾਓਂਟ ਮੌਂਗਾਨੁਈ- ਓਪਨਰ ਮਹਿਮੂਦੁਲ ਹਸਨ ਜੌਏ (78) ਕਪਤਾਨ ਮੋਮਿਨੁਲ ਹੱਕ (88) ਤੇ ਵਿਕਟਕੀਪਰ ਲਿਟਨ ਕੁਮਾਰ ਦਾਸ (86) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਬੰਗਲਾਦੇਸ਼ ਨੇ ਨਿਊਜ਼ੀਲੈਂਡ ਦੇ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਤੀਜੇ ਦਿਨ ਸੋਮਵਾਰ ਨੂੰ 2 ਵਿਕਟਾਂ 'ਤੇ 175 ਦੌੜਾਂ ਤੋਂ ਅੱਗੇ ਖੇਡਦੇ ਹੋਏ 6 ਵਿਕਟਾਂ 'ਤੇ 401 ਦੌੜਾਂ ਬਣਾ ਕੇ ਪਹਿਲੀ ਪਾਰੀ ਵਿਚ 73 ਦੌੜਾਂ ਦੀ ਮਹੱਤਵਪੂਰਨ ਬੜ੍ਹਤ ਹਾਸਲ ਕਰ ਲਈ। 

PunjabKesari


ਨਿਊਜ਼ੀਲੈਂਡ ਨੇ ਆਪਣੀ ਪਹਿਲੀ ਪਾਰੀ ਵਿਚ 328 ਦੌੜਾਂ ਬਣਾਈਆਂ ਸਨ। ਹਸਨ ਜੌਏ ਨੇ 70 ਦੌੜਾਂ ਤੇ ਕਪਤਾਨ ਮੋਮਿਨੁਲ ਹੱਕ ਨੇ 8 ਦੌੜਾਂ ਨਾਲ ਆਪਣੀ ਪਾਰੀ ਨੂੰ ਅੱਗੇ ਵਧਾਇਆ। ਹਸਨ ਜੌਏ ਨੇ ਆਪਣੇ ਸਕੋਰ ਵਿਚ 8 ਦੌੜਾਂ ਦਾ ਵਾਧਾ ਕੀਤਾ ਸੀ ਕਿ ਨੀਲ ਵੈਗਨਰ ਨੇ ਉਸ ਨੂੰ ਹੇਨਰੀ ਨਿਕੋਲਸ ਦੇ ਹੱਥੋਂ ਕੈਚ ਕਰਾ ਦਿੱਤਾ। ਹਸਨ ਜੌਏ ਨੇ 228 ਗੇਂਦਾਂ 'ਤੇ 7 ਚੌਕਿਆਂ ਦੀ ਮਦਦ ਨਾਲ 78 ਦੌੜਾਂ ਬਣਾਈਆਂ। ਮੁਸ਼ਫਿਕੁਰ ਰਹੀਮ 53 ਗੇਂਦਾਂ ਵਿਚ 12 ਦੌੜਾਂ ਬਣਾ ਕੇ ਟ੍ਰੇਂਟ ਬੋਲਟ ਦੀ ਗੇਂਦ 'ਤੇ ਬੋਲਡ ਹੋਏ। ਮੁਸ਼ਫਿਕੁਰ ਦਾ ਵਿਕਟ 203 ਦੇ ਸਕੋਰ 'ਤੇ ਡਿੱਗਿਆ।

PunjabKesari
ਮੋਮਿਨੁਲ ਨੇ ਫਿਰ ਲਿਟਨ ਦੇ ਨਾਲ ਪੰਜਵੇਂ ਵਿਕਟ ਦੇ ਲਈ 158 ਦੌੜਾਂ ਦੀ ਸਾਂਝੇਦਾਰੀ ਕੀਤੀ ਤੇ ਬੰਗਲਾਦੇਸ਼ ਨੂੰ ਪਹਿਲੀ ਪਾਰੀ ਵਿਚ ਨਿਊਜ਼ੀਲੈਂਡ ਤੋਂ ਅੱਗੇ ਪਹੁੰਚਾ ਦਿੱਤਾ। ਮੋਮਿਨੁਲ ਨੇ 244 ਗੇਂਦਾਂ 'ਤੇ 12 ਚੌਕਿਆਂ ਦੀ ਮਦਦ ਨਾਲ 88 ਦੌੜਾਂ ਬਣਾਈਆਂ। ਬੋਲਟ ਨੇ ਫਿਰ ਲਿਟਨ ਦਾਸ ਨੂੰ ਪਵੇਲੀਅਨ ਭੇਜ ਕੇ ਉਸ ਨੂੰ ਵੀ ਸੈਂਕੜੇ ਤੋਂ ਦੂਰ ਕਰ ਦਿੱਤਾ। ਲਿਟਨ ਨੇ 177 ਗੇਂਦਾਂ 'ਤੇ 86 ਦੌੜਾਂ ਵਿਚ 10 ਚੌਕੇ ਲਗਾਏ। ਸਟੰਪਸ ਦੇ ਸਮੇਂ ਯਾਸਿਰ ਅਲੀ 11 ਤੇ ਮਹਿੰਦੀ ਹਸਨ 20 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸਨ। ਬੰਗਲਾਦੇਸ਼ ਪਹਿਲੀ ਪਾਰੀ ਵਿਚ 73 ਦੌੜਾਂ ਦੀ ਬੜ੍ਹਤ ਬਣਾ ਕੇ ਮਜ਼ਬੂਤ ਸਥਿਤੀ ਵਿਚ ਪਹੁੰਚ ਚੁੱਕਿਆ ਹੈ ਜਦਕਿ ਹੁਣ ਉਸ ਦੀਆਂ 4 ਵਿਕਟਾਂ ਬਾਕੀ ਹਨ। ਨਿਊਜ਼ੀਲੈਂਡ ਵਲੋਂ ਬੋਲਟ ਤੇ ਵੈਗਨਰ ਨੇ 3-3 ਵਿਕਟਾਂ ਹਾਸਲ ਕੀਤੀਆਂ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News