ਭਾਰਤ ਨੂੰ ਹਰਾ ਨਿਊਜ਼ੀਲੈਂਡ ਦੇ ਕਪਤਾਨ ਵਿਲੀਅਮਸਨ ਨੇ ਦੱਸਿਆ ਮੈਚ ਦਾ ਟਰਨਿੰਗ ਪੁਆਇੰਟ

Wednesday, Jul 10, 2019 - 11:30 PM (IST)

ਭਾਰਤ ਨੂੰ ਹਰਾ ਨਿਊਜ਼ੀਲੈਂਡ ਦੇ ਕਪਤਾਨ ਵਿਲੀਅਮਸਨ ਨੇ ਦੱਸਿਆ ਮੈਚ ਦਾ ਟਰਨਿੰਗ ਪੁਆਇੰਟ

ਜਲੰਧਰ— ਲਗਾਤਾਰ ਦੂਜੀ ਵਾਰ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚਣ 'ਤੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਸਨ ਬਹੁਤ ਖੁਸ਼ ਦਿਖੇ। ਉਨ੍ਹਾਂ ਨੇ ਮੈਚ ਤੋਂ ਬਾਅਦ ਕਿਹਾ ਕਿ ਇਹ ਵੱਖਰੀ ਤਰ੍ਹਾਂ ਦੀ ਫੀਲਿੰਗ ਹੈ। ਇਸ ਵਿਸ਼ਵ ਕੱਪ 'ਚ ਸਾਨੂੰ ਜਿਸ ਤਰ੍ਹਾਂ ਦੀ ਸਲਾਹ ਮਿਲੀ ਉਹ ਪਿਛਲੇ ਵਿਸ਼ਵ ਕੱਪ ਤੋਂ ਵੱਖਰੀ ਸੀ। ਇੱਥੇ ਤਕ ਪਹੁੰਚਣਾ ਬਹੁਤ ਮੁਸ਼ਕਿਲ ਸੀ। ਅਸੀਂ ਬਸ ਹਾਲਾਤਾਂ ਨੂੰ ਜਲਦੀ ਸਮਝ ਲਿਆ ਕਿਉਂਕਿ ਸਾਨੂੰ ਦੋਵਾਂ ਟੀਮਾਂ ਨੂੰ ਪਤਾ ਸੀ ਕਿ ਇਹ ਪਿੱਚ ਸਕੋਰਰ ਨਹੀਂ ਹੈ। ਸਾਨੂੰ ਲੱਗ ਕਿਹਾ ਸੀ ਕਿ 240-250 ਦਾ ਸਕੋਰ ਭਾਰਤ ਦੇ ਦਬਾਅ 'ਚ ਸਾਡੀ ਮਦਦ ਕਰੇਗਾ। ਇਸ ਤਰ੍ਹਾਂ ਹੀ ਹੋਇਆ।
ਵਿਲੀਅਮਸਨ ਨੇ ਕਿਹਾ ਕਿ ਬਹੁਤ ਸਾਰੀਆਂ ਚੀਜ਼ਾਂ ਹਾਲਾਤਾਂ 'ਤੇ ਨਿਰਭਰ ਸੀ। ਕੱਲ ਦੇ ਮੀਂਹ ਨਾਲ ਸਥਿਤੀ ਬਹੁਤ ਬਦਲ ਗਈ ਸੀ। ਨਵੀਂ ਗੇਂਦ ਦੇ ਨਾਲ, ਸਾਡੇ ਗੇਂਦਬਾਜ਼ ਸੀਮ ਜਾਂ ਹਵਾ 'ਚ ਗੇਂਦ ਨੂੰ ਮੂਵਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਜਿਸ ਨਾਲ ਉਹ ਦਬਾਅ ਬਣਉਣ 'ਚ ਸਫਲ ਹੋਏ। ਭਾਰਤ ਦੇ ਕੋਲ ਵਿਸ਼ਵ ਪੱਧਰੀ ਬੱਲੇਬਾਜ਼ੀ ਲਾਇਨ ਅੱਪ ਹੈ। ਸਾਨੂੰ ਪਤਾ ਸੀ ਕਿ ਟ੍ਰੈਕ ਧੀਮਾ ਹੈ ਤਾਂ ਸਾਨੂੰ ਪੂਰਾ ਪ੍ਰਦਰਸ਼ਨ ਕਰਨਾ ਹੋਵੇਗਾ। ਨਿਊਜ਼ੀਲੈਂਡ ਦੇ ਕਪਤਾਨ ਨੇ ਕਿਹਾ ਕਿ ਭਾਰਤੀ ਟੀਮ ਨੇ ਦਿਖਾਇਆ ਕਿ ਉਹ ਇਕ ਵਿਸ਼ਵ ਪੱਧਰੀ ਪੱਖ ਕਿਉਂ ਹੈ। ਭਾਰਤੀ ਟੀਮ ਨੇ ਅਸਲ 'ਚ ਮੈਚ ਇਕ ਇਸ ਤਰ੍ਹਾਂ ਦੀ ਸਥਿਤੀ 'ਚ ਖੜ੍ਹਾ ਕੀਤਾ ਸੀ ਜਦੋਂ ਧੋਨੀ ਤੇ ਜਡੇਜਾ ਆਪਣੀ ਟੀਮ ਨੂੰ ਜਿੱਤ ਹਾਸਲ ਕਰਵਾ ਸਕਦੇ ਸੀ ਪਰ ਅਸੀਂ ਠੀਕ ਸਮੇਂ 'ਤੇ ਜਡੇਜਾ ਦਾ ਵਿਕਟ ਹਾਸਲ ਕੀਤਾ। ਇਹ ਸਾਡੇ ਲਈ ਟਰਨਿੰਗ ਪੁਆਇੰਟ ਦੀ ਤਰ੍ਹਾਂ ਰਿਹਾ। ਆਖਿਰ 'ਚ ਅਸੀਂ ਚੋਟੀ 'ਤੇ ਪਹੁੰਚਣ 'ਚ ਸਫਲ ਹੋ ਗਏ।


author

Gurdeep Singh

Content Editor

Related News