ਨਿਊਜ਼ੀਲੈਂਡ ਦੇ ਕਪਤਾਨ ਵਿਲੀਅਮਸਨ ਦਾ ਗੇਂਦਬਾਜ਼ੀ ਐਕਸ਼ਨ ਜਾਇਜ਼ ਐਲਾਨ
Friday, Nov 01, 2019 - 09:11 PM (IST)

ਵੇਲਿੰਗਟਨ- ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਦੇ ਗੇਂਦਬਾਜ਼ੀ ਐਕਸ਼ਨ ਨੂੰ ਜਾਇਜ਼ ਐਲਾਨ ਕੀਤਾ ਗਿਆ। ਅਗਸਤ 'ਚ ਸ਼੍ਰੀਲੰਕਾ ਖਿਲਾਫ ਪਹਿਲੇ ਟੈਸਟ ਦੌਰਾਨ ਸ਼ੱਕੀ ਗੇਂਦਬਾਜ਼ੀ ਐਕਸ਼ਨ ਲਈ ਉਸ ਦੀ ਸ਼ਿਕਾਇਤ ਕੀਤੀ ਗਈ ਸੀ। ਸੱਜੇ ਹੱਥ ਦੇ ਬੱਲੇਬਾਜ਼ ਤੇ ਪਾਰਟ ਟਾਈਮ ਸਪਿਨਰ ਵਿਲੀਅਮਸਨ ਦੇ ਗੇਂਦਬਾਜ਼ੀ ਐਕਸ਼ਨ ਦੀ ਸ਼ਿਕਾਇਤ ਗਾਲੇ ਟੈਸਟ ਦੌਰਾਨ ਹੋਈ ਸੀ, ਜਿਸ ਨੂੰ ਸ਼੍ਰੀਲੰਕਾ ਨੇ 6 ਵਿਕਟਾਂ ਨਾਲ ਜਿੱਤਿਆ ਸੀ। ਵਿਲੀਅਮਸਨ ਨੇ ਇਸ ਤੋਂ ਬਾਅਦ ਪਿਛਲੇ ਮਹੀਨੇ ਇੰਗਲੈਂਡ 'ਚ ਗੇਂਦਬਾਜ਼ੀ ਆਕਲਨ ਜਾਂਚ ਹਿੱਸਾ ਲਿਆ ਜਿੱਥੇ ਉਸਦੀ ਕੋਈ ਆਈ. ਸੀ. ਸੀ. ਦੀ ਪ੍ਰਬੰਧਿਤ ਸੀਮਾ ਦੇ ਜਿੰਨੀ ਹੀ ਮੁੜ ਰਹੀ ਸੀ। ਆਈ. ਸੀ. ਸੀ. ਨੇ ਬਿਆਨ 'ਚ ਕਿਹਾ ਕਿ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਅੱਜ ਪੁਸ਼ਟੀ ਕਰਦਾ ਹੈ ਕਿ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਦੇ ਗੇਂਦਬਾਜ਼ੀ ਐਕਸ਼ਨ ਨੂੰ ਜਾਇਜ਼ ਪਾਇਆ ਗਿਆ ਹੈ ਤੇ ਉਹ ਅੰਤਰਰਾਸ਼ਟਰੀ ਕ੍ਰਿਕਟ 'ਚ ਗੇਂਦਬਾਜ਼ੀ ਜਾਰੀ ਰੱਖ ਸਕਦੇ ਹਨ।