ਵਿਸ਼ਵ ਕੱਪ ''ਚ ਨਿਊਜ਼ੀਲੈਂਡ ਹੱਥੋਂ ਮਿਲੀ ਹਾਰ ਅਜੇ ਵੀ ਕਰਦੀ ਹੈ ਪ੍ਰੇਸ਼ਾਨ : ਰਾਹੁਲ

04/26/2020 2:26:21 PM

ਮੁੰਬਈ : ਭਾਰਤੀ ਬੱਲੇਬਾਜ਼ ਲੋਕੇਸ਼ ਰਾਹੁਲ ਨੇ ਕਿਹਾ ਕਿ ਵਿਸ਼ਵ ਕੱਪ 2019 ਦੇ ਗਰੁਪ ਗੇੜ ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਵਿਰੁੱਧ ਮਿਲੀ ਹਾਰ ਉਸਦੇ ਅਤੇ ਟੀਮ ਦੇ ਦੂਜੇ ਖਿਡਾਰੀਆਂ ਨੂੰ ਅਜੇ ਵੀ ਪ੍ਰੇਸ਼ਾਨ ਕਰਦੀ ਹੈ। ਰਾਹੁਲ ਨੇ 'ਦਿ ਮਾਈਂਡ ਬਿਹਾਈਂਡ ਚੈਟ ਸ਼ੋਅ' ਵਿਚ ਕਿਹਾ ਕਿ ਜੇਕਰ ਉਸਨੂੰ ਆਪਣੀ ਜ਼ਿੰਦਗੀ ਦੇ ਕਿਸੇ ਇਕ ਮੈਚ ਦਾ ਨਤੀਜਾ ਬਦਲਣ ਦਾ ਮੌਕਾ ਮਿਲਿਆ ਹੈ ਤਾਂ ਉਹ ਯਕੀਨੀ ਤੌਰ 'ਤੇ 2019 ਵਿਸ਼ਵ ਕੱਪ ਦਾ ਸੈਮਾਫਾਈਨਲ ਹੋਵੇਗਾ। ਮੈਨੂੰ ਲਗਦਾ ਹੈ ਕਿ ਸਾਡੇ ਵਿਚੋਂ ਜ਼ਿਆਦਾਤਰ ਲੋਕ ਅਜੇ ਵੀ ਇਸ ਹਾਰ ਤੋਂ ਉਭਰ ਨਹੀਂ ਸਕੇ। ਸਾਨੂੰ ਉਹ ਹਾਰ ਅਜੇ ਵੀ ਪ੍ਰੇਸ਼ਾਨ ਕਰਦੀ ਹੈ।

PunjabKesari

ਉਸ  ਨੇ ਕਿਹਾ ਕਿ ਮੈਂ ਸੋਚ ਵੀ ਨਹੀਂ ਸਕਦਾ ਕਿ ਸੀਨੀਅਰ ਖਿਡਾਰੀਆਂ ਨੇ ਕੀ ਮਹਿਸੂਸ ਕੀਤਾ ਹੋਵੇਗਾ। ਜਦੋਂ ਸਾਨੂੰ ਪਤਾ ਹੁੰਦਾ ਕਿ ਟੀਮ ਨੇ ਪੂਰੇ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤਾਂ ਅਜਿਹਾ ਨਤੀਜਾ ਦੇਖਣਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ। ਮੈਂ ਅਜੇ ਵੀ ਉਸ ਬੁਰੇ ਸੁਪਨੇ ਨੂੰ ਦੇਖ ਕੇ ਕਦੇ-ਕਦੇ ਜਾਗ ਜਾਂਦਾ ਹਾਂ। ਭਾਰਤੀ ਟੀਮ ਨੇ 2019 ਵਿਸ਼ਵ ਕੱਪ ਦੇ ਗਰੁੱਪ ਗੇੜ ਵਿਚ ਸਭ ਤੋਂ ਚੰਗਾ ਪ੍ਰਦਰਸ਼ਨ ਕੀਤਾ ਸੀ। ਟੀਮ ਮੇਜ਼ਬਾਨ ਇੰਗਲੈਂਡ ਦੇ ਇਲਾਵਾ ਲੀਗ ਗੇੜ ਦੇ ਆਪਣੇ ਸਾਰੇ ਮੁਕਾਬਲੇ ਜਿੱਤਣ ਵਿਚ ਸਫਲ ਰਹੀ ਸੀ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਸੈਮੀਫਾਈਨਲ ਵਿਚ ਟੂਰਨਾਮੈਂਟ ਦੀ ਉਪ ਜੇਤੂ ਨਿਊਜ਼ੀਲੈਂਡ ਹੱਥੋਂ 18 ਦੌੜਾਂ ਨਾਲ ਹਾਰ ਗਈ ਸੀ। ਹੋਰਨਾਂ ਕ੍ਰਿਕਟਰਾਂ ਦੀ ਤਰ੍ਹਾਂ ਰਾਹੁਲ ਵੀ ਕੋਵਿਡ-19 ਮਹਾਮਾਰੀ ਕਾਰਨ ਖੇਡ ਤੋਂ ਮਿਲੇ ਆਰਾਮ ਦਾ ਮਜ਼ਾ ਲੈ ਰਿਹਾ ਹੈ। ਇਸ ਦੌਰਾਨ ਉਹ ਆਪਣੀਆਂ ਪੁਰਾਣੀਆਂ ਵੀਡੀਓ ਦੇਖ ਕੇ ਆਪਣੀ ਖੇਡ ਦੀ ਸਮੀਖਿਆ ਕਰ ਰਿਹਾ ਹੈ। ਉਸ ਨੇ ਕਿਹਾ ਕਿ ਆਪਣੇ ਬਾਰੇ ਵਿਚ ਗੱਲ ਕਰਾਂ ਤਾਂ ਮੈਂ ਘਰ ਵਿਚ ਹੀ ਖੁਦ 'ਤੇ ਕੰਮ ਕਰ ਰਿਹਾ ਹਾਂ। ਮੈਂ ਆਪਣੀਆਂ ਪੁਰਾਣੀਆਂ ਵੀਡੀਓ ਦੇਖ ਰਿਹਾ ਹਾਂ। ਇਨ੍ਹਾਂ ਵਿਚੋਂ ਇਹ ਪਤਾ ਚੱਲ ਰਿਹਾ ਹੈ ਕਿਮੈਂ ਕਿੱਥੇ ਸਹੀ ਸੀ ਤੇ ਕਿੱਥੇ ਸੁਧਾਰ ਦੀ ਲੋੜ ਹੈ।

PunjabKesari


Ranjit

Content Editor

Related News