ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ਲਈ ਨਿਊਜ਼ੀਲੈਂਡ ਟੀਮ ਲੰਡਨ ਰਵਾਨਾ
Saturday, May 29, 2021 - 07:39 PM (IST)
ਸਾਊਥੰਪਟਨ— ਅਗਲੇ ਮਹੀਨੇ ਭਾਰਤ ਵਿਰੁੱਧ ਹੋਣ ਵਾਲੀ ਵਰਲਡ ਟੈਸਟ ਚੈਂਪੀਅਨਸ਼ਿਪ ਤੇ ਮੇਜ਼ਬਾਨ ਦੇਸ਼ ਇੰਗਲੈਂਡ ਵਿਰੁੱਧ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਨਿਊਜ਼ੀਲੈਂਡ ਕ੍ਰਿਕਟ ਟੀਮ ਅਨੂਕੂਲਨ ਦੇ ਬਾਅਦ ਲੰਡਨ ਰਵਾਨਾ ਹੋ ਗਈ। ਨਿਊਜ਼ੀਲੈਂਡ ਟੀਮ ਨੂੰ ਇੰਗਲੈਂਡ ਖਿਲਾਫ਼ ਲੰਡਨ ਤੇ ਬਰਮਿੰਘਮ ’ਚ ਦੋ ਟੈਸਟ ਖੇਡਣੇ ਹਨ। ਪਹਿਲਾ ਟੈਸਟ 2 ਜੂਨ ਤੋਂ ਸ਼ੁਰੂ ਹੋਵੇਗਾ। ਭਾਰਤ ਖ਼ਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਫ਼ਾਈਨਲ 18 ਤੋਂ 22 ਜੂਨ ਵਿਚਾਲੇ ਖੇਡਿਆ ਜਾਵੇਗਾ।
ਨਿਊਜ਼ੀਲੈਂਡ ਕ੍ਰਿਕਟ ਨੇ ਟਵੀਟ ਕੀਤਾ ਕਿ ਨਿਊਜ਼ੀਲੈਂਡ ਟੀਮ ਅੱਜ ਲੰਡਨ ਰਵਾਨਾ ਹੋਵੇਗੀ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਤਿਆਰੀ ਲਈ ਨਿਊਜ਼ੀਲੈਂਡ ਟੀਮ ਨੇ ਤਿੰਨ ਰੋਜ਼ਾ ਮੈਚ ਖੇਡਿਆ। ਕੌਮਾਂਤਰੀ ਕ੍ਰਿਕਟ ਪਰਿਸ਼ਦ ਨੇ ਸ਼ੁੱਕਰਵਾਰ ਨੂੰ ਵਰਲਡ ਟੈਸਟ ਚੈਂਪੀਅਨਸ਼ਿਪ ਫ਼ਾਈਨਲ ਖੇਡਣ ਦੀਆਂ ਸ਼ਰਤਾਂ ਦਾ ਖੁਲਾਸਾ ਕੀਤਾ। ਇਸ ’ਚ ਮੈਚ ਟਾਈ ਜਾਂ ਡਰਾਅ ਰਹਿਣ ’ਤੇ ਦੋਵਾਂ ਟੀਮਾਂ ਨੂੰ ਸੰਯੁਕਤ ਤੌਰ ’ਤੇ ਜੇਤੂ ਚੁਣਿਆ ਜਾਵੇਗਾ। ਫ਼ਾਈਨਲ ’ਚ ਰੁਕਾਵਟ ਹੋਣ ’ਤੇ ਆਈ. ਸੀ. ਸੀ. ਨੇ 23 ਜੂਨ ਨੂੰ ਰਿਜ਼ਰਵ ਡੇਅ ਦੇ ਤੌਰ ’ਤੇ ਰਖਿਆ ਹੈ।
As the team travel to London today, go back to 2015 with @B_Jwatling, @Tomlatham2 and @ronchi04 for a unique story from the last Test the team played at the @HomeOfCricket #ENGvNZ pic.twitter.com/NAb2LPugZb
— BLACKCAPS (@BLACKCAPS) May 29, 2021