New Zealand ਦੇ ਕਪਤਾਨ ਕੇਨ ਵਿਲੀਅਮਸਨ ਦੀ ਕਪਤਾਨੀ ਖਤਰੇ ''ਚ ਨਹੀਂ : ਨਿਊਜ਼ੀਲੈਂਡ ਕ੍ਰਿਕਟ
Wednesday, May 20, 2020 - 09:33 PM (IST)

ਨਵੀਂ ਦਿੱਲੀ— ਨਿਊਜ਼ੀਲੈਂਡ ਨੇ ਉਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ, ਜਿਸ 'ਚ ਕਿਹਾ ਜਾ ਰਿਹਾ ਹੈ ਕਿ ਕੇਨ ਵਿਲੀਅਮਸਨ ਦੀ ਟੈਸਟ ਕਪਤਾਨੀ 'ਤੇ ਖਤਰਾ ਮੰਡਰਾ ਰਿਹਾ ਹੈ ਤੇ ਉਸ ਦੀ ਜਗ੍ਹਾ ਟਾਮ ਲਾਥਮ ਨੂੰ ਕ੍ਰਿਕਟ ਦੇ ਇਸ ਸਭ ਤੋਂ ਲੰਮੇ ਫਾਰਮੈਟ ਦੀ ਕਪਤਾਨੀ ਸੌਂਪੀ ਜਾ ਸਕਦੀ ਹੈ। ਆਸਟਰੇਲੀਆ 'ਚ ਤਿੰਨ ਮੈਚਾਂ ਦੀ ਟੈਸਟ ਸੀਰੀਜ਼ 'ਚ 0-3 ਨਾਲ ਕਲੀਨ ਸਵੀਪ ਹੋਣ ਤੋਂ ਬਾਅਦ ਵਿਲੀਅਮਸਨ ਦੀ ਕਪਤਾਨੀ 'ਤੇ ਸਵਾਲ ਉੱਠਣ ਲੱਗੇ ਸਨ ਤੇ ਕੁਝ ਲੋਕਾਂ ਦਾ ਕਹਿਣਾ ਹੈ ਸੀ ਕਿ ਤਿੰਨੇ ਸਵਰੂਪਾਂ 'ਚ ਕਪਤਾਨੀ ਕਰਨ ਦੇ ਕਾਰਨ ਉਸਦੇ ਉੱਪਰ ਜ਼ਿਆਦਾ ਬੋਝ ਹੈ। ਕ੍ਰਾਊਡ ਗੋਜ ਵਾਈਲਡ ਦੇ ਪ੍ਰੇਜੇਂਟਰ ਜੇਮਸ ਮੈਕਓਲੀ ਨੇ ਹਾਲ 'ਚ ਦਾਵਾ ਕੀਤਾ ਸੀ ਕਿ ਟੀਮ ਦੇ ਮੁੱਖ ਕੋਚ ਗੈਰੀ ਸਟੀਡ ਲਾਥਮ ਨੂੰ ਟੈਸਟ ਟੀਮ ਦੀ ਕਪਤਾਨ ਬਣਾਉਣਾ ਚਾਹੁੰਦੇ ਹਨ ਤੇ ਉਸਦੀ ਯੋਜਨਾ ਕਪਤਾਨ ਬਦਲਣ ਦੀ ਹੈ। ਵਾਈਲਡ ਨੇ ਕਿਹਾ ਕਿ ਕੇਨ ਵਿਲੀਅਮਸਨ ਦੀ ਟੈਸਟ ਕਪਤਾਨੀ ਨੂੰ ਖਤਰਾ ਹੈ ਤੇ ਕੋਚ ਸਟੀਡ ਲਾਥਮ ਨੂੰ ਟੈਸਟ ਕਪਤਾਨ ਬਣਾਉਣ ਦੇ ਪੱਖ 'ਚ ਹੈ। ਇਸ ਨਾਲ ਕੇਨ ਦੇ ਲਈ ਟੀ-20 ਦੀ ਕਪਤਾਨੀ ਕਰਨਾ ਆਸਾਨ ਹੋਵੇਗਾ ਤੇ ਉਸ 'ਤੇ ਵਰਕਲੋਡ ਦਾ ਜ਼ਿਆਦਾ ਦਬਾਅ ਵੀ ਨਹੀਂ ਪਵੇਗਾ।
ਹਾਲਾਂਕਿ ਹੁਣ ਨਿਊਜ਼ੀਲੈਂਡ ਕ੍ਰਿਕਟ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਿਜ਼ ਕਰ ਦਿੱਤਾ ਹੈ। ਨਿਊਜ਼ੀਲੈਂਡ ਹੇਰਾਲਡ ਦੀ ਰਿਪੋਰਟ ਦੇ ਅਨੁਸਾਰ ਟੀਮ ਦੇ ਇਕ ਬੁਲਾਰੇ ਨੇ ਕਿਹਾ ਕਿ ਇਸ ਦਾਵੇ 'ਚ ਬਿਲਕੁਲ ਵੀ ਸਚਾਈ ਨਹੀਂ ਹੈ ਕਿ ਕੇਨ ਦੀ ਕਪਤਾਨੀ ਨੂੰ ਖਤਰਾ ਹੈ। ਆਸਟਰੇਲੀਆ 'ਚ ਤਿੰਨ ਮੈਚਾਂ ਦੀ ਟੈਸਟ ਸੀਰੀਜ਼ 'ਚ 0-3 ਨਾਲ ਕਲੀਨ ਸਵੀਪ ਹੋਣ ਤੋਂ ਬਾਅਦ ਨਿਊਜ਼ੀਲੈਂਡ ਨੂੰ ਭਾਰਤ ਦੇ ਹੱਥੋਂ ਆਪਣੇ ਘਰ 'ਚ ਹੀ ਪੰਜ ਮੈਚਾਂ ਦੀ ਟੀ-20 ਸੀਰੀਜ਼ 'ਚ 0-5 ਨਾਲ ਕਲੀਨ ਸਵੀਪ ਦਾ ਸਾਹਮਣਾ ਕਰਨਾ ਪਿਆ ਸੀ।