ਭਾਰਤ ਨਿਊਜ਼ੀਲੈਂਡ ਵਿਚਾਲੇ ਤੀਜੇ ਵਨ-ਡੇ ਮੁਕਾਬਲੇ 'ਚ ਬਣੇ ਇਹ ਵੱਡੇ ਰਿਕਾਰਡਜ਼

02/11/2020 5:17:19 PM

ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਦੀ ਟੀਮ ਵਿਚਾਲੇ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦਾ ਤੀਜਾ ਮੈਚ ਮਾਊਂਟ ਮਾਂਗਲੁਈ ਦੇ ਬੇ ਓਵਲ ਕ੍ਰਿਕਟ ਸਟੇਡੀਅਮ 'ਚ ਖੇਡਿਆ ਗਿਆ। ਇਸ ਮੁਕਾਬਲੇ ਨੂੰ ਨਿਊਜ਼ੀਲੈਂਡ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ 5 ਵਿਕਟਾਂ ਨਾਲ ਜਿੱਤ ਲਿਆ। ਇਸ ਦੇ ਨਾਲ ਹੀ ਮੇਜ਼ਬਾਨ ਟੀਮ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ 3-0 ਨਾਲ ਕਲੀਨ ਸਵੀਪ ਵੀ ਕਰ ਲਈ। ਭਾਰਤ ਵਲੋਂ ਜਿੱਤ ਲਈ ਮਿਲੇ 297 ਦੌੜਾਂ ਦੇ ਟੀਚੇ ਦੇ ਜਵਾਬ 'ਚ ਕਿਵੀ ਟੀਮ ਨੇ 47.1 ਓਵਰਾਂ 'ਚ ਹੀ 5 ਵਿਕਟਾਂ ਗੁਆ ਕੇ ਇਹ ਟੀਚਾ ਹਾਸਲ ਕਰ ਲਿਆ ।ਇਸ ਮੈਚ ਵਿੱਚ ਦੋਨਾਂ ਟੀਮ ਦੇ ਖਿਡਾਰੀਆਂ ਨੇ ਕਈ ਵੱਡੇ ਅਤੇ ਦਿਲਚਸਪ ਰਿਕਾਰਡ ਬਣਾਏ ਹਨ। ਇਸ ਮੈਚ 'ਚ ਬਣੇ ਰਿਕਾਰਡਜ਼ ਦੇ ਬਾਰੇ 'ਚ ਤੁਹਾਨੂੰ ਦੱਸਾਂਗੇ। 

ਮੈਚ 'ਚ ਬਣੇ ਰਿਕਾਰਡਜ਼ 'ਤੇ ਇਕ ਨਜ਼ਰ  :

- ਨਿਊਜ਼ੀਲੈਂਡ ਦੀ ਭਾਰਤ ਖਿਲਾਫ ਇਹ 49ਵੀਂ ਜਿੱਤ ਸੀ। ਇਸ ਤੋਂ ਪਹਿਲਾਂ ਦੋਵਾਂ ਟੀਮਾਂ ਵਿਚਾਲੇ ਕੁਲ 109 ਮੈਚ ਖੇਡੇ ਗਏ ਸਨ। ਜਿਨਾਂ 'ਚੋਂ 55 ਮੈਚ ਭਾਰਤ ਦੀ ਟੀਮ ਨੇ ਜਿੱਤੇ ਹੋਏ ਸਨ। ਉਥੇ ਹੀ 48 ਮੈਚ ਨਿਊਜ਼ੀਲੈਂਡ ਦੀ ਟੀਮ ਨੇ ਜਿੱਤੇ ਹੋਏ ਸਨ। ਇਕ ਮੈਚ ਟਾਈ ਅਤੇ 5 ਮੈਚ ਦੋਨਾਂ ਟੀਮਾਂ ਦੇ 'ਚ ਬੇਨਤੀਜਾ ਰਹੇ ਸਨ।
- ਨਿਊਜ਼ੀਲੈਂਡ ਦੀ ਵਨਡੇ ਕ੍ਰਿਕਟ 'ਚ ਭਾਰਤ ਖਿਲਾਫ ਆਪਣੇ ਘਰੇਲੂ ਮੈਦਾਨ 'ਤੇ ਇਹ 26ਵੀਂ ਜਿੱਤ ਸੀ। PunjabKesari
-. ਭਾਰਤ ਦਾ ਤੀਜੀ ਵਾਰ ਕਿਸੇ ਵਨ-ਡੇ ਸੀਰੀਜ਼ 'ਚ ਕਲੀਨ ਸਵੀਪ ਹੋਇਆ ਹੈ। ਇਸ ਤੋਂ ਪਹਿਲਾਂ ਵੈਸਟਇੰਡੀਜ਼ ਨੇ 2 ਵਾਰ ਭਾਰਤ ਨੂੰ 5-0 ਨਾਲ ਕਲੀਨ ਸਵੀਪ ਕੀਤਾ ਸੀ।
- ਭਾਰਤੀ ਬੱਲੇਬਾਜ਼ ਕੇ. ਐੱਲ. ਰਾਹੁਲ ਨੇ ਆਪਣੇ ਵਨ-ਡੇ ਕਰੀਅਰ ਦਾ ਚੌਥਾ ਸੈਂਕੜਾ ਲਾਇਆ। ਇਸ ਦੇ ਨਾਲ 7 ਅਰਧ ਸੈਂਕੜੇ ਵੀ ਵਨ-ਡੇ ਕ੍ਰਿਕਟ 'ਚ ਬਣਾ ਚੁੱਕਾ ਹੈ। 
- ਟੀਮ ਇੰਡੀਆ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਨਿਊਜ਼ੀਲੈਂਡ ਖਿਲਾਫ ਤੀਜੇ ਮੁਕਾਬਲੇ 'ਚ ਵਨ-ਡੇ ਕ੍ਰਿਕਟ ਕਰੀਅਰ ਦਾ 8ਵਾਂ ਅਰਧ ਸੈਂਕੜਾ ਲਾਇਆ। ਉਹ ਆਪਣੇ ਵਨ-ਡੇ ਕਰਿਅਰ 'ਚ ਇਕ ਸੈਂਕੜਾਵੀ ਲਾ ਚੁੱਕਾ ਹੈ।PunjabKesari

- ਨੰਬਰ-5 'ਤੇ ਏਸ਼ੀਆ ਦੇ ਬਾਹਰ ਭਾਰਤੀ ਖਿਡਾਰੀ ਵਲੋਂ ਵਨ-ਡੇ ਸੈਂਕੜੇ : 
ਯੁਵਰਾਜ ਸਿੰਘ - ਆਸਟਰੇਲਆ 'ਚ
ਯੁਵਰਾਜ ਸਿੰਘ - ਜ਼ਿੰਬਾਬਵੇ 'ਚ 
ਸੁਰੇਸ਼ ਰੈਨਾ - ਨਿਊਜ਼ੀਲੈਂਡ 'ਚ 
ਸੁਰੇਸ਼ ਰੈਨਾ - ਇੰਗਲੈਂਡ 'ਚ
ਕੇ. ਐਲ. ਰਾਹੁਲ- ਨਿਊਜ਼ੀਲੈਂਡ 'ਚ

PunjabKesari- ਭਾਰਤ ਦੇ ਨੰਬਰ 4 ਬੱਲੇਬਾਜ਼ ਵਲੋਂ 3 ਮੈਚਾਂ ਦੀ ਵਨ-ਡੇ ਸੀਰੀਜ਼ 'ਚ ਵਿਦੇਸ਼ੀ ਜ਼ਮੀਨ 'ਤੇ ਸਭ ਤੋਂ ਜ਼ਿਆਦਾ ਦੌੜਾਂ :
ਸ਼੍ਰੇਅਸ ਆਈਅਰ– 217 ਬਨਾਮ ਨਿਊਜ਼ੀਲੈਂਡ (2020) 
ਯੁਵਰਾਜ ਸਿੰਘ – 210 ਬਨਾਮ ਇੰਗਲੈਂਡ (2017)
ਰਾਹੁਲ ਦ੍ਰਾਵਿੜ – 209 ਬਨਾਮ ਪਾਕਿਸਤਾਨ (2005)PunjabKesari  -ਨਿਊਜ਼ੀਲੈਂਡ ਖਿਲਾਫ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਖਰਾਬ ਪ੍ਰਦਰਸ਼ਨ ਜਾਰੀ ਰਿਹਾ। ਉਸ ਨੇ ਇਸ ਵਨਡੇ ਸੀਰੀਜ਼ 'ਚ 25 ਦੀ ਔਸਤ ਨਾਲ ਬੱਲੇਬਾਜ਼ੀ ਕੀਤੀ, ਸਾਲ 2015 ਤੋਂ ਕਿਸੇ ਵੀ ਵਨ-ਡੇ ਸੀਰੀਜ਼ 'ਚ ਇਹ ਉਸ ਦੀ ਸਭ ਤੋਂ ਖ਼ਰਾਬ ਔਸਤ ਹੈ। 

- ਆਖਰੀ 3 ਵਨਡੇ ਸੀਰੀਜ਼ 'ਚ ਵਿਰਾਟ ਕੋਹਲੀ : 
ਬਨਾਮ ਵੈਸਟਇੰਡੀਜ਼ – ਕੋਈ ਸੈਂਕੜਾ ਨਹੀਂ
ਬਨਾਮ ਆਸਟਰੇਲੀਆ – ਕੋਈ ਸੈਂਕੜਾ ਨਹੀਂ
ਬਨਾਮ ਨਿਊਜ਼ੀਲੈਂਡ – ਕੋਈ ਸੈਂਕੜਾ ਨਹੀਂPunjabKesari
- ਭਾਰਤ ਖਿਲਾਫ ਸਭ ਤੋਂ ਘੱਟ ਗੇਂਦਾਂ 'ਤੇ ਅਰਧ ਸੈਂਕੜੇ :
18 ਗਲੈਨ ਮੈਕਸਵੇਲ ਬੈਂਗਲੁਰੂ 2013
20 ਸ਼ਾਹਿਦ ਅਫਰੀਦੀ ਕਾਨਪੁਰ 2005
21 ਡਗਲਸ ਮਰੇਲਿਆ ਫਰੀਦਾਬਾਦ 2002
21 ਕਾਲਿਨ ਡੀ ਗਰੈਂਡਹੋਮ ਮਾਊਂਟ ਮਾਂਗਲੂਈ 2020PunjabKesari


Related News