ਪਾਕਿ ਤੇ ਨਿਊਜ਼ੀਲੈਂਡ ਦਾ ਆਖਰੀ ਵਨ ਡੇ ਮੈਚ ਚੜ੍ਹਿਆ ਮੀਂਹ ਦੀ ਭੇਟ

11/12/2018 12:45:09 AM

ਦੁਬਈ— ਪਾਕਿਸਤਾਨ ਤੇ ਨਿਊਜ਼ੀਲੈਂਡ ਵਿਚਾਲੇ 3 ਵਨ ਡੇ ਸੀਰੀਜ਼ ਦਾ ਐਤਵਾਰ ਨੂੰ ਆਖਰੀ ਮੈਚ ਦੁਬਈ 'ਚ ਖੇਡਿਆ ਗਿਆ। ਦੋਵਾਂ ਟੀਮਾਂ ਲਈ 'ਕਰੋ ਜਾ ਮਰੋ' ਦਾ ਮੁਕਾਬਲਾ ਸੀ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 280 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਟੀਮ ਨੇ 6.5 ਓਵਰ 'ਚ 1 ਵਿਕਟ 'ਤੇ 35 ਦੌੜਾਂ ਬਣਾ ਲਈਆਂ ਸਨ। ਉਸ ਤੋਂ ਬਾਅਦ ਮੀਂਹ ਸ਼ੁਰੂ ਹੋ ਗਿਆ। ਮੀਂਹ ਨੇ ਰੁਕਣ ਦਾ ਨਾਂ ਨਹੀਂ ਲਿਆ ਤੇ ਆਖਰੀ ਵਨ ਡੇ ਮੈਚ ਮੀਂਹ ਦੀ ਭੇਟ ਚੜ੍ਹ ਗਿਆ। ਇਸ ਦੇ ਨਾਲ ਹੀ ਵਨ ਡੇ ਸੀਰੀਜ਼ 1-1 ਨਾਲ ਬਰਾਬਰੀ 'ਤੇ ਰਹੀ।
ਪਾਕਿਸਤਾਨ ਟੀਮ ਵਲੋਂ ਬਾਬਰ ਆਜ਼ਮ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 92 ਦੌੜਾਂ ਦਾ ਯੋਗਦਾਨ ਦਿੱਤਾ। ਨਿਊਜ਼ੀਲੈਂਡ ਦੇ ਗੇਂਦਬਾਜ਼ ਲੌਕੀ ਫਰਗਸਨ ਨੇ 5 ਵਿਕਟਾਂ ਹਾਸਲ ਕੀਤੀਆਂ।

PunjabKesari
ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਨੇ ਪਹਿਲੇ ਵਨ ਡੇ ਮੈਚ 'ਚ ਪਾਕਿਸਤਾਨ ਨੂੰ 47 ਦੌੜਾਂ ਨਾਲ ਹਰਾਇਆ ਸੀ ਤੇ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਦੂਜੇ ਵਨ ਡੇ 'ਚ 6 ਵਿਕਟਾਂ ਨਾਲ ਹਰਾਇਆ ਸੀ।


Related News