ਨਿਊਜ਼ੀਲੈਂਡ ਦੇ ਜੈਕਬ ਨੇ ਬਣਾਇਆ ਵੱਡਾ ਕੀਵੀ ਰਿਕਾਰਡ, ਨਾਥਨ ਨੂੰ ਛੱਡਿਆ ਪਿੱਛੇ
Saturday, Dec 19, 2020 - 12:51 AM (IST)
ਆਕਲੈਂਡ- ਨਿਊਜ਼ੀਲੈਂਡ ਵਲੋਂ ਡੈਬਿਊ ਕਰ ਰਹੇ 26 ਸਾਲ ਦੇ ਖਿਡਾਰੀ ਜੈਕਬ ਡਫੀ ਨੇ ਪਹਿਲੇ ਹੀ ਮੈਚ ’ਚ ਰਿਕਾਰਡ ਬਣ ਦਿੱਤਾ ਹੈ। ਪਾਕਿਸਤਾਨ ਵਿਰੁੱਧ ਖੇਡੇ ਗਏ ਪਹਿਲੇ ਟੀ-20 ਮੈਚ ’ਚ ਜੈਕਬ ਨੇ 33 ਦੌੜਾਂ ’ਤੇ 4 ਵਿਕਟਾਂ ਹਾਸਲ ਕੀਤੀਆਂ। ਇਸ ਦੌਰਾਨ ਉਹ ਨਿਊਜ਼ੀਲੈਂਡ ਵਲੋਂ ਡੈਬਿਊ ’ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਬਣ ਗਏ ਹਨ। ਜੈਕਬ ਨੂੰ ਸਭ ਤੋਂ ਪਹਿਲਾਂ ਚਰਚਾ 2017 ’ਚ ਖੇਡੀ ਗਈ ਪਲੰਕੇਟ ਸ਼ੀਲਡ ਦੌਰਾਨ ਮਿਲੀ ਸੀ। ਓਟੋਗੋ ਵਲੋਂ ਖੇਡਦੇ ਹੋਏ ਜੈਕਬ ਨੇ 8 ਮੈਚਾਂ ’ਚ 29 ਵਿਕਟਾਂ ਹਾਸਲ ਕੀਤੀਆਂ ਸਨ। ਦੇਖੋ ਉਸਦੇ ਰਿਕਾਰਡ-
ਟੀ-20 ਡੈਬਿਊ ’ਚ ਨਿਊਜ਼ੀਲੈਂਡ ਦੇ ਖਿਡਾਰੀ ਵਲੋਂ ਸਰਵਸ੍ਰੇਸ਼ਠ ਗੇਂਦਬਾਜ਼ੀ ਪ੍ਰਦਰਸ਼ਨ-
4/33- ਜੈਕਬ ਡਫੀ ਬਨਾਮ ਪਾਕਿਸਤਾਨ, 2020
3/20- ਨਾਥਨ ਐਸਟਲ ਬਨਾਮ ਦੱਖਣੀ ਅਫਰੀਕਾ, 2005
3/20- ਜੀਤਨ ਪਟੇਲ ਬਨਾਮ ਦੱਖਣੀ ਅਫਰੀਕਾ, 2005
3/30- ਸੈਥ ਰੇਂਸ ਬਨਾਮ ਵਿੰਡੀਜ਼, 2017
3/31-ਮਾਈਕਲ ਬੇਟਸ ਬਨਾਮ ਜ਼ਿੰਬਾਬਵੇ, 2012
ਜੈਕਬ ਡਫੀ ਦਾ ਓਵਰ ਆਲ ਕ੍ਰਿਕਟ ਕਰੀਅਰ
ਫਸਟ ਕਲਾਸ- 67 ਮੈਚ, 194 ਵਿਕਟਾਂ
ਲਿਸਟ-ਏ : 54 ਮੈਚ, 96 ਵਿਕਟਾਂ
ਟੀ-20 : 67 ਮੈਚ, 79 ਵਿਕਟਾਂ
ਜ਼ਿਕਰਯੋਗ ਹੈ ਕਿ ਤੇਜ਼ ਗੇਂਦਬਾਜ਼ ਜੈਕਬ ਡਫੀ ਨੇ ਨਿਊਜ਼ੀਲੈਂਡ ਲਈ ਡੈਬਿਊ ਕਰਦੇ ਹੋਏ 33 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਮੇਜ਼ਬਾਨ ਟੀਮ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਵਿਰੁੱਧ 3 ਮੈਚਾਂ ਦੀ ਲੜੀ ਦੇ ਪਹਿਲੇ ਟੀ-20 ਕ੍ਰਿਕਟ ਕੌਮਾਂਤਰੀ ਮੈਚ ਵਿਚ ਪੰਜ ਵਿਕਟਾਂ ਨਾਲ ਜਿੱਤ ਦਰਜ ਕੀਤੀ।
ਨੋਟ- ਨਿਊਜ਼ੀਲੈਂਡ ਦੇ ਜੈਕਬ ਨੇ ਬਣਾਇਆ ਵੱਡਾ ਕੀਵੀ ਰਿਕਾਰਡ, ਨਾਥਨ ਨੂੰ ਛੱਡਿਆ ਪਿੱਛੇ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।