ਨਵਾਂ ਚੈਂਪੀਅਨ ਨਿਕਲਣ ਨਾਲ WC 2019 ਦਾ ਫਾਈਨਲ ਖਾਸ ਹੋਵੇਗਾ : ਵਿਟੋਰੀ

Sunday, Jul 14, 2019 - 12:16 PM (IST)

ਨਵਾਂ ਚੈਂਪੀਅਨ ਨਿਕਲਣ ਨਾਲ WC 2019 ਦਾ ਫਾਈਨਲ ਖਾਸ ਹੋਵੇਗਾ : ਵਿਟੋਰੀ

ਲੰਡਨ— ਸਾਬਕਾ ਕਪਤਾਨ ਡੇਨੀਅਲ ਵਿਟੋਰੀ ਨੇ ਕਿਹਾ ਕਿ ਐਤਵਾਰ ਨੂੰ ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚਾਲੇ ਹੋਣ ਵਾਲਾ ਵਰਲਡ ਕੱਪ ਫਾਈਨਲ 'ਕਾਫੀ ਖਾਸ' ਹੋਵੇਗਾ ਕਿਉਂਕਿ ਇਸ ਨਾਲ ਨਵੀਂ ਚੈਂਪੀਅਨ ਟੀਮ ਮਿਲੇਗੀ। ਵਿਟੋਰੀ ਨੇ ਆਈ.ਸੀ.ਸੀ. 'ਚ ਆਪਣੇ ਕਾਲਮ 'ਚ ਲਿਖਿਆ, ''ਦੋਹਾਂ ਟੀਮਾਂ ਵਰਲਡ ਕੱਪ ਫਾਈਨਲ 'ਚ ਪਹੁੰਚ ਕੇ ਕਾਫੀ ਰੋਮਾਂਚਤ ਹੋਣਗੀਆਂ ਅਤੇ ਪਹਿਲੀ ਵਾਰ ਖਿਤਾਬ ਹਾਸਲ ਕਰਨ ਦੀ ਗੱਲ ਇਸ ਨੂੰ ਹੋਰ ਵੀ ਖਾਸ ਬਣਾਉਂਦੀ ਹੈ।''
PunjabKesari
ਵਿਟੋਰੀ ਨੇ ਕਿਹਾ, ''ਸ਼੍ਰੀਲੰਕਾ ਦੀ ਟੀਮ 1996 'ਚ ਖਿਤਾਬ ਜਿੱਤੀ ਸੀ ਅਤੇ ਉਹ ਪਹਿਲੀ ਵਾਰ ਚੈਂਪੀਅਨ ਬਣੀ ਸੀ ਅਤੇ ਇਸ ਜਿੱਤ ਨਾਲ ਪੂਰੇ ਦੇਸ਼ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ ਸੀ ਅਤੇ ਮੈਨੂੰ ਲਗਦਾ ਹੈ ਕਿ ਨਿਊਜ਼ੀਲੈਂਡ ਲਈ ਬਿਲਕੁਲ ਅਜਿਹਾ ਹੀ ਹੋਵੇਗਾ।'' ਉਨ੍ਹਾਂ ਨੂੰ ਲਗਦਾ ਹੈ ਕਿ ਇਸ ਮੈਚ 'ਚ ਦੋਹਾਂ ਟੀਮਾਂ ਕੋਲ ਬਰਾਬਰੀ ਦਾ ਮੌਕਾ ਹੋਵੇਗਾ। ਵਿਟੋਰੀ ਨੇ ਅੱਗੇ ਕਿਹਾ, ''ਇਹ ਬਰਾਬਰੀ ਦਾ ਮੌਕਾ ਹੋਵੇਗਾ ਅਤੇ ਦੋਵੇਂ ਟੀਮਾਂ ਇਸ ਨੂੰ ਇਸ ਤਰ੍ਹਾਂ ਹੀ ਖੇਡਣਗੀਆਂ। ਵਿਰਾਟ ਕੋਹਲੀ ਨੇ ਟੂਰਨਾਮੈਂਟ 'ਚ ਪਹਿਲਾਂ ਕਿਹਾ ਸੀ ਕਿ ਜੇਕਰ ਇਕ ਟੀਮ ਚੰਗਾ ਖੇਡਦੀ ਹੈ ਤਾਂ ਉਹ ਕਿਸੇ ਨੂੰ ਵੀ ਹਰਾ ਸਕਦੀ ਹੈ।'' ਉਨ੍ਹਾਂ ਕਿਹਾ, ''ਦੋਵੇਂ ਕਪਤਾਨ ਇਸ ਨੂੰ ਇਸ ਤਰ੍ਹਾਂ ਹੀ ਦੇਖਣਗੇ, ਦੋਵੇਂ ਇਕ ਦੂਜੇ ਦਾ ਕਾਫੀ ਸਨਮਾਨ ਕਰਦੇ ਹਨ ਅਤੇ ਦੋਵੇਂ ਇਕ ਹੀ ਜਜ਼ਬੇ ਨਾਲ ਖੇਡਣਗੇ, ਭਾਵੇਂ ਹੀ ਨਤੀਜਾ ਕੁਝ ਵੀ ਹੋਵੇ। ਇਹ ਕ੍ਰਿਕਟ ਦਾ ਬਿਹਤਰੀਨ ਮੈਚ ਹੋਵੇਗਾ।''


author

Tarsem Singh

Content Editor

Related News