ਦਿਕਸ਼ਾ ਨਿਊ ਸਾਊਥ ਵੇਲਸ ਓਪਨ ''ਚ ਸਾਂਝੇ ਤੌਰ ''ਤੇ ਦੂਜੇ ਸਥਾਨ ''ਤੇ ਪੁੱਜੀ

02/28/2020 5:21:16 PM

ਸਪੋਰਟਸ ਡੈਸਕ— ਭਾਰਤੀ ਗੋਲਫਰ ਦਿਕਸ਼ਾ ਡਾਗਰ ਨੇ ਸ਼ੁੱਕਰਵਾਰ ਨੂੰ ਇੱਥੇ ਔਰਤਾਂ ਦੇ ਨਿਊ ਸਾਊਥ ਵੇਲਸ ਓਪਨ ਗੋਲਫ ਟੂਰਨਾਮੈਂਟ ਦੇ ਦੂਜੇ ਦੌਰ 'ਚ ਚਾਰ ਅੰਡਰ 68 ਦਾ ਕਾਰਡ ਖੇਡਿਆ ਜਿਸਦੇ ਨਾਲ ਉਹ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਪਹੁੰਚ ਗਈ। ਪਹਿਲੇ ਦੌਰ 'ਚ 69 ਦਾ ਸਕੋਰ ਹਾਸਲ ਕਰਨ ਵਾਲੀ ਦਿਕਸ਼ਾ ਦਾ ਹੁਣ ਕੁਲ ਸਕੋਰ 7 ਅੰਡਰ 137 ਹੈ ਅਤੇ ਉੁਹ ਟਾਪ 'ਤੇ ਚੱਲ ਰਹੀ ਮੈਨਾਨ ਡੇ ਰਾਏ ਨਾਲ ਦੋ ਸ਼ਾਟ ਪਿੱਛੇ ਹੈ। PunjabKesariਮੈਨਾਨ ਨੇ ਦੂਜੇ ਦੌਰ 'ਚ 64 ਦਾ ਸਕੋਰ ਹਾਸਲ ਕੀਤਾ। ਉਪਦੇਸ਼ ਨੇ ਦੂਜੇ ਦੌਰ 'ਚ ਤਿੰਨ ਬਰਡੀ ਅਤੇ ਇਕ ਈਗਲ ਲਗਾਇਆ। ਅਦਿਤੀ ਅਸ਼ੋਕ ਸਾਂਝੇ ਤੌਰ 'ਤੇ 68 ਦਾ ਸਕੋਰ ਬਣਾ ਕੇ ਸਾਂਝ ਤੌਰ 'ਤੇ 11ਵੇਂ ਸਥਾਨ 'ਤੇ ਪਹੁੰਚ ਗਈ। ਹੋਰ ਭਾਰਤੀਆਂ 'ਚ ਗੌਰਿਕਾ ਬਿਸ਼ਨੋਈ, ਸ਼ਰਧਾ ਮਦਾਨ, ਤਵੇਸਾ ਮਲਿਕ ਅਤੇ ਰਿੱਧਿਮਾ ਦਿਲਾਵੜੀ ਸਾਰੇ ਕੱਟ ਹਾਸਲ ਕਰਨ ਤੋਂ ਖੁੰਝ ਗਈ।


Related News